ਟਾਪ ਸੀਡ ਓਪਨ : ਸੇਰੇਨਾ ਨੇ 31ਵੀਂ ਟੱਕਰ 'ਚ ਭੈਣ ਵੀਨਸ ਨੂੰ ਹਰਾਇਆ

08/14/2020 7:46:47 PM

ਵਾਸ਼ਿੰਗਟਨ– ਚੋਟੀ ਦਰਜਾ ਪ੍ਰਾਪਤ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਇਕ ਸੈੱਟ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਸ਼ੁੱਕਰਵਾਰ ਨੂੰ ਆਪਣੀ ਵੱਡੀ ਭੈਣ ਨੂੰ 3 ਸੈੱਟਾਂ ਵਿਚ 3-6, 6-3, 6-4 ਨਾਲ ਹਰਾ ਕੇ ਡਬਲਯੂ. ਟੀ. ਏ. ਟਾਪ ਸੀਡ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਦੋਵਾਂ ਭੈਣਾਂ ਵਿਚਾਲੇ ਇਹ 31ਵੀਂ ਟੱਕਰ ਸੀ, ਜਿਸ ਵਿਚ ਸੇਰੇਨਾ ਨੇ 2 ਘੰਟੇ ਤੇ 19 ਮਿੰਟ ਵਿਚ ਜਿੱਤ ਹਾਸਲ ਕੀਤੀ। 38 ਸਾਲਾ ਸੇਰੇਨਾ ਨੇ ਇਸ ਜਿੱਤ ਨਾਲ 40 ਸਾਲਾ ਵੀਨਸ ਵਿਰੁੱਧ ਆਪਣਾ ਕਰੀਅਰ ਰਿਕਾਰਡ 19-12 ਕਰ ਲਿਆ ਹੈ।
ਸੇਰੇਨਾ ਨੇ ਜਿੱਤ ਤੋਂ ਬਾਅਦ ਕਿਹਾ,''ਪਹਿਲਾ ਸੈੱਟ ਹਾਰ ਜਾਣ ਤੋਂ ਬਾਅਦ ਮੈਂ ਖੁਦ ਨੂੰ ਭਰੋਸਾ ਦੇ ਰਹੀ ਸੀ ਕਿ ਮੈਨੂੰ ਅਸਲ ਵਿਚ ਇਸ ਨੂੰ ਜਿੱਤਣਾ ਹੈ ਤੇ ਮੈਂ ਇਸ ਲਈ ਆਖਰੀ ਦੋ ਸੈੱਟਾਂ 'ਤੇ ਧਿਆਨ ਦਿੱਤਾ।'' 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਸੇਰੇਨਾ ਨੇ ਕਿਹਾ ਕਿ ਇਸ ਜਿੱਤ ਨਾਲ ਮਹੀਨੇ ਦੇ ਆਖਿਰ ਵਿਚ ਹੋਣ ਵਾਲੇ ਯੂ. ਐੱਸ. ਓਪਨ ਨਾਲ ਉਸਦਾ ਆਤਮਵਿਸ਼ਵਾਸ ਵਧੇਗਾ। ਅਗਲੇ ਮਹੀਨੇ 39 ਸਾਲ ਦੀ ਹੋ ਰਹੀ ਸੇਰੇਨਾ ਦਾ ਕੁਆਰਟਰ ਫਾਈਨਲ ਵਿਚ ਸਾਹਮਣਾ ਅਮਰੀਕਾ ਦੀ ਹੀ ਸ਼ੈਲਬੀ ਰੋਜਰਸ ਨਾਲ ਹੋਵੇਗਾ, ਜਿਸ ਨੇ ਕੈਨੇਡਾ ਦੀ ਕੁਆਲੀਫਾਇਰ ਲੇਲਾਹ ਫਰਨਾਂਡੀਜ਼ ਨੂੰ 6-2, 7-5 ਨਾਲ ਹਰਾਇਆ।

Gurdeep Singh

This news is Content Editor Gurdeep Singh