IPL 2019 ਦੀਆਂ ਇਨ੍ਹਾਂ 4 ਸ਼ਾਨਦਾਰ ਪਾਰੀਆਂ ਨੂੰ ਹਰ ਇਕ ਰੱਖੇਗਾ ਯਾਦ, ਆਂਦਰੇ ਰਸੇਲ ਰਹੇ ਟਾਪ 'ਤੇ

05/14/2019 1:43:33 PM

ਸਪੋਰਟਸ ਡੈਸਕ— ਆਈ. ਪੀ. ਐੱਲ ਦੇ 12ਵੇਂ ਸੀਜਨ ਮੁੰਬਈ ਇੰਡੀਅਨਸ ਦੇ ਚੈਂਪੀਅਨ ਬਣਨ ਦੇ ਨਾਲ ਖ਼ਤਮ ਹੋ ਗਿਆ। ਇਸ ਸੀਜ਼ਨ 'ਚ ਇਕ ਵਾਰ ਫਿਰ ਚੌਕੇ-ਛੱਕਿਆਂ ਦਾ ਮੀਂਹ ਤੇ ਗੇਂਦਬਾਜ਼ਾਂ ਦਾ ਕਹਿਰ ਦੇਖਣ ਨੂੰ ਮਿਲਿਆ। ਪਰ ਕ੍ਰਿਕਟ 'ਚ ਜੇਕਰ ਕਿਸੇ ਨੂੰ ਪ੍ਰਸਿੱਧੀ ਮਿਲਦੀ ਹੈ ਤਾਂ ਉਹ ਹਨ ਬੱਲੇਬਾਜ਼ ਜੋ ਕਿਸੇ ਵੀ ਗੇਂਦਬਾਜ਼ ਦੀ ਧੱਜੀਆਂ ਉਧੇੜ ਦਿੰਦੇ ਹਨ। ਹਾਲਾਂਕਿ, ਗੇਂਦਬਾਜ਼ਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਪਰ ਤਰੀਫਾ ਬੱਲੇਬਾਜ਼ਾਂ ਨੇ ਲੁਟ ਲਈਆਂ।

ਆਂਦਰੇ ਰਸੇਲ ਦੀ ਧਮਾਕੇਦਾਰੀ ਪਾਰੀ
ਆਂਦਰੇ ਰਸੇਲ ਨੇ ਆਰ. ਸੀ. ਬੀ. ਦੇ ਖਿਲਾਫ 200 ਤੋਂ ਜ਼ਿਆਦਾ ਦੇ ਟੀਚੇ ਨੂੰ ਪੂਰਾ ਕਰਦੇ ਹੋਏ 13 ਗੇਂਦਾਂ 'ਚ ਅਜੇਤੂ 48 ਦੌੜਾਂ ਦੀ ਪਾਰੀ ਖੇਡੀ। ਆਂਦਰੇ ਰਸੇਲ ਦੀ ਇਸ ਪਾਰੀ 'ਚ ਸਿਰਫ ਇਕ ਚੌਕਾ ਤੇ ਸੱਤ ਛੱਕੇ ਸ਼ਾਮਲ ਸਨ। ਇਸ ਪਾਰੀ 'ਚ ਆਂਦਰੇ ਰਸੇਲ ਦਾ ਸਟ੍ਰਾਈਕ ਰੇਟ 369.33 ਦਾ ਸੀ।
ਹਾਰਦਿਕ ਪੰਡਯਾ ਦੀ ਜ਼ੋਰਦਾਰ ਹਿਟਿੰਗ
ਮੁੰਬਈ ਇੰਡੀਅਨਸ ਦੇ ਖਿਲਾਫ ਆਂਦਰੇ ਰਸੇਲ ਨੇ ਇਕ ਵਾਰ ਫਿਰ 200 ਦੇ ਸਟ੍ਰਾਈਕ ਰੇਟ ਨਾਲ 40 ਗੇਂਦਾਂ 'ਚ 80 ਦੌੜਾਂ ਦੀ ਪਾਰੀ ਖੇਡੀ। ਇਸ ਦੇ ਦਮ 'ਤੇ ਕੇ. ਕੇ. ਆਰ. ਨੇ 200 ਪਲੱਸ ਦਾ ਟਾਰਗੇਟ ਮੁਮੁੰਬਈ ਨੂੰ ਦਿੱਤਾ। ਹਾਰਦਿਕ ਪੰਡਯਾ ਦੀ ਹਾਰਡ ਹਿਟਿੰਗ ਨੇ ਮੈਚ 'ਚ ਰੋਮਾਂਚ ਪੈਦਾ ਕਰ ਦਿੱਤਾ। ਇਸ ਮੈਚ 'ਚ ਹਾਰਦਿਕ ਪੰਡਯਾ ਨੇ ਸਿਰਫ 34 ਗੇਂਦਾਂ 'ਚ 91ਦੌੜਾਂ ਬਣਾਈਆਂ।
ਪੰਜਾਬ ਦੇ ਖਿਲਾਫ ਪੋਲਾਰਡ ਦੀ ਪਾਵਰ
ਵੈਸਟਇੰਡੀਜ਼ ਦੇ ਹੀ ਇਕ ਹੋਰ ਧਾਕੜ ਬੱਲੇਬਾਜ਼ ਕਿਰੋਨ ਪੋਲਾਰਡ ਦੇ ਬੱਲੇ 'ਚੋਂ ਵੀ ਇਕ ਤੂਫਾਨੀ ਪਾਰੀ ਆਈ. ਪੀ. ਐੱਲ 2019 'ਚ ਦੇਖਣ ਨੂੰ ਮਿਲਿਆ। ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਪੋਲਾਰਡ ਨੇ ਆਪਣੀ ਹਿਟਿੰਗ ਪਾਵਰ ਦਿਖਾਉਂਦੇ ਹੋਏ 31 ਗੇਂਦਾਂ 'ਚ 83 ਦੌੜਾਂ ਬਣਾਈਆਂ ਸਨ। ਇਸ ਮੈਚ 'ਚ ਪੋਲਾਰਡ ਦਾ ਸਟ੍ਰਾਈਕ ਰੇਟ 267.74 ਦਾ ਸੀ। ਪੋਲਾਰਡ ਦੀ ਇਸ ਪਾਰੀ 'ਚ 10 ਛੱਕੇ 'ਤੇ ਸਿਰਫ 3 ਚੌਕੇ ਸ਼ਾਮਲ ਸਨ।  ਰਿਸ਼ਭ ਪੰਤ ਦੀ ਤਾਬੜਤੋੜ ਸ਼ੁਰੂਆਤ
ਦਿੱਲੀ ਦੇ ਵਿਕਟਕੀਪਰ ਬੱਲੇਬਾਜ ਰਿਸ਼ਭ ਪੰਤ ਨੇ ਮੁੰਬਈ ਇੰਡੀਅਨਸ ਦੇ ਖਿਲਾਫ ਪਹਿਲਾਂ ਤਾਂ 18 ਗੇਂਦਾਂ 'ਚ ਅਰਧ ਸੈਂਕੜਾ ਠੋਕਿਆ ਤੇ ਫਿਰ 27 ਗੇਂਦਾਂ 'ਚ 78 ਦੌੜਾਂ ਬਣਾ ਕੇ ਵਿੱਖਾ ਦਿੱਤਾ ਇਸ ਮੈਚ 'ਚ ਰਿਸ਼ਭ ਪੰਤ ਦੇ ਬੱਲੇ ਤੋਂ ਸੱਤ ਚੌਕੇ ਤੇ ਸੱਤ ਛੱਕੇ ਨਿਕਲੇ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 288.89 ਦਾ ਸੀ।