ਚੋਟੀ ਦਾ ਦਰਜਾ ਪ੍ਰਾਪਤ ਗੋਲਾਨ ਨੂੰ ਹਰਾ ਕੇ ਟੰਡਨ ਸੈਮੀਫਾਈਨਲ ''ਚ

11/09/2017 12:00:08 PM

ਮੁੰਬਈ, (ਬਿਊਰੋ)— ਭਾਰਤ ਦੇ ਵਾਈਲਡ ਕਾਰਡਧਾਰਕ ਰਮਿਤ ਟੰਡਨ ਨੇ ਉਲਟਫੇਰ ਕਰਦੇ ਹੋਏ ਬੁੱਧਵਾਰ ਨੂੰ ਇੱਥੇ ਚੋਟੀ ਦਾ ਦਰਜਾ ਪ੍ਰਾਪਤ ਸਪੇਨ ਦੇ ਬੋਰਜਾ ਗੋਲਾਨ ਨੂੰ 3-2 ਨਾਲ ਹਰਾ ਕੇ ਸੀ.ਸੀ.ਆਈ. ਇੰਟਰਨੈਸ਼ਨਲ ਜੇ.ਐੱਸ.ਡਬਲਯੂ ਇੰਡੀਅਨ ਸਕੁਐਸ਼ ਸਰਕਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ। 
ਦੁਨੀਆ ਦੇ 201ਵੇਂ ਨੰਬਰ ਦੇ ਖਿਡਾਰੀ ਟੰਡਨ ਨੇ 18ਵੇਂ ਨੰਬਰ ਦੇ ਗੋਲਾਨ ਨੂੰ 89 ਮਿੰਟ 'ਚ 11-8, 7-11, 6-11, 11-6, 11-8 ਨਾਲ ਹਰਾਇਆ। ਤੀਜਾ ਦਰਜਾ ਪ੍ਰਾਪਤ ਭਾਰਤ ਦੇ ਨੰਬਰ ਇਕ ਖਿਡਾਰੀ ਸੌਰਵ ਘੋਸ਼ਾਲ ਨੇ ਵੇਲਸ ਦੇ ਜੋਏਲ ਮੇਕਿਨ ਨੂੰ 11-6, 11-8, 6-11, 11-2 ਨਾਲ ਹਰਾ ਕੇ ਇਸ ਪੀ.ਐੱਸ.ਏ. ਪ੍ਰਤੀਯੋਗਿਤਾ ਦੇ ਅੰਤਿਮ ਚਾਰ 'ਚ ਜਗ੍ਹਾ ਬਣਾਈ। ਘੋਸ਼ਾਲ ਨੇ ਮੇਕਿਨ ਨੂੰ 59 ਮਿੰਟ 'ਚ ਹਰਾਇਆ।