ਟਾਮ ਕੁਰੇਨ ਨੂੰ ਲੱਗਾ ਵੱਡਾ ਝਟਕਾ, ਲੱਗੇਗੀ 4 ਮੈਚਾਂ ’ਤੇ ਪਾਬੰਦੀ

12/24/2023 8:56:49 PM

ਸਿਡਨੀ, (ਭਾਸ਼ਾ)- ਇੰਗਲੈਂਡ ਦੇ ਆਲਰਾਊਂਡਰ ਟਾਮ ਕੁਰੇਨ ਦੀ ਹਾਲੀਆ ਬਿਗ ਬੈਸ਼ ਲੀਗ ਮੈਚ ਦੌਰਾਨ ਅੰਪਾਇਰ ਨਾਲ ਦੁਰਵਿਵਹਾਰ ਕਰਨ ਲਈ ਲੱਗੀ 4 ਮੈਚਾਂ ਦੀ ਪਾਬੰਦੀ ਨੂੰ ਬਦਲਣ ਦੀ ਅਪੀਲ ਰੱਦ ਕਰ ਦਿੱਤੀ ਗਈ। ਕ੍ਰਿਕਟ ਆਸਟ੍ਰੇਲੀਆ ਨੇ ਵੀਰਵਾਰ ਨੂੰ ਕੁਰੇਨ ’ਤੇ ਕੋਡ ਆਫ ਕੰਡਕਟ ਦੀ ਧਾਰਾ 2.17 ਤਹਿਤ ਤੀਜੇ ਪੱਧਰ ਦੀ ਉਲੰਘਣਾ ਲਈ ਇਹ ਪਾਬੰਦੀ ਲਾਈ ਸੀ।

ਇਹ ਵੀ ਪੜ੍ਹੋ : PV ਸਿੰਧੂ 2023 'ਚ ਫੋਰਬਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਐਥਲੀਟਾਂ ਦੀ ਸੂਚੀ 'ਚ ਸ਼ਾਮਲ

ਇਸ ਖਿਡਾਰੀ ਨੇ 11 ਦਸੰਬਰ ਨੂੰ ਹੋਬਾਰਟ ਹਰੀਕੇਨਜ਼ ਖਿਲਾਫ ਮੈਚ ਤੋਂ ਪਹਿਲਾਂ ਸਿਡਨੀ ਸਿਕਸਰਸ ਟੀਮ ਦੇ ਅਭਿਆਸ ਦੌਰਾਨ ਅੰਪਾਇਰ ਨਾਲ ਗਲਤ ਵਿਵਹਾਰ ਕੀਤਾ ਸੀ। ਇਸ ਘਟਨਾ ਦੀ ਵੀਡੀਓ ਫੁਟੇਜ ’ਚ ਵੀ ਦਿਸਿਆ ਕਿ ਕੁਰੇਨ ਨੇ ਵਿਕਟ ਤੋਂ ਦੂਰ ਰਹਿਣ ਦੇ ਅੰਪਾਇਰ ਦੇ ਨਿਰਦੇਸ਼ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇੰਗਲੈਂਡ ਲਈ ਤਿੰਨੋਂ ਫਾਰਮੈਟ ਖੇਡ ਚੁੱਕਿਆ ਕੁਰੇਨ ਸਿਡਨੀ ਸਿਕਸਰਸ ਨਾਲ ਚੌਥਾ ਸੀਜ਼ਨ ’ਚ ਖੇਡ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Tarsem Singh

This news is Content Editor Tarsem Singh