ਟੋਕੀਓ ਪੈਰਾਲੰਪਿਕ ਦਾ ਕਾਊਂਟਡਾਊਨ ਸ਼ੁਰੂ, ਭਾਰਤ ਦਾ ਦੋਹਰੀ ਤਮਗਾ ਸੰਖਿਆ ਦਾ ਟੀਚਾ

08/25/2019 9:22:45 PM

ਨਵੀਂ ਦਿੱਲੀ— ਜਾਪਾਨ ਦੇ ਟੋਕੀਓ ਵਿਚ 2020 ਵਿਚ ਓਲੰਪਿਕ ਖੇਡਾਂ ਤੋਂ ਬਾਅਦ ਹੋਣ ਵਾਲੀਆਂ ਪੈਰਾਲੰਪਿਕ ਖੇਡਾਂ ਦਾ ਕਾਊਂਟਡਾਊਨ ਅੱਜ ਤੋਂ ਸ਼ੁਰੂ ਹੋ ਗਿਆ ਹੈ ਤੇ ਭਾਰਤ ਨੇ ਟੋਕੀਓ ਪੈਰਾਲੰਪਿਕ ਵਿਚ ਦੋਹਰੀ ਤਮਗਾ ਸੰਖਿਆ ਦਾ ਟੀਚਾ ਰੱਖਿਆ ਹੈ।
ਭਾਰਤੀ ਪੈਰਾਲੰਪਿਕ ਕਮੇਟੀ (ਪੀ. ਸੀ. ਆਈ.) ਨੇ ਟੋਕੀਓ ਪੈਰਾਲੰਪਿਕ ਦੇ ਕਾਊਂਟਡਾਊਨ ਦੇ ਮੌਕੇ 'ਤੇ ਐਤਵਾਰ ਨੂੰ ਰਾਜਧਾਨੀ ਵਿਚ ਇਕ ਸਮਾਰੋਹ ਰੱਖਿਆ, ਜਿਸ ਵਿਚ ਪੀ. ਸੀ. ਆਈ. ਨੇ ਆਪਣੇ ਕਈ ਤਮਗਾ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ 'ਤੇ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਖੇਲ ਰਤਨ ਨਾਲ ਸਨਮਾਨਿਤ ਪੈਰਾ ਐਥਲੀਟ ਦੇਵੇਂਦ੍ਰ ਝਾਝਰੀਆ ਤੇ 29 ਅਗਸਤ ਨੂੰ ਖੇਲ ਰਤਨ ਨਾਲ ਸਨਮਾਨਿਤ ਹੋਣ ਜਾ ਰਹੀ ਦੀਪਾ ਮਲਿਕ ਮੌਜੂਦ ਸੀ।


ਭਾਰਤ ਨੇ 2016 ਦੀਆਂ ਪਿਛਲੀਆਂ ਰੀਓ ਪੈਰਾਲੰਪਿਕ ਵਿਚ ਦੋ ਸੋਨੇ, ਇਕ ਚਾਂਦੀ ਤੇ ਇਕ ਕਾਂਸੀ ਸਮੇਤ ਕੁਲ ਚਾਰ ਤਮਗੇ ਜਿੱਤੇ ਸਨ। ਪੀ. ਸੀ. ਆਈ. ਦੇ ਅੰਤ੍ਰਿਮ ਮੁਖੀ ਗੁਰਸ਼ਰਨ ਸਿੰਘ ਨੇ ਇਸ ਮੌਕੇ 'ਤੇ ਕਿਹਾ, ''ਅੱਜ ਤੋਂ ਠੀਕ ਇਕ ਸਾਲ ਬਾਅਦ 25 ਅਗਸਤ 2020 ਨੂੰ ਟੋਕੀਓ ਵਿਚ ਪੈਰਾਲੰਪਿਕ ਖੇਡਾਂ ਸ਼ੁਰੂ ਹੋਣਗੀਆਂ। ਟੋਕੀਓ ਪੈਰਾਲੰਪਿਕ ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ ਤੇ ਅਸੀਂ ਟੋਕੀਓ ਵਿਚ ਰੀਓ ਤੋਂ ਵੱਧ ਦੋਹਰੀ ਤਮਗਾ ਸੰਖਿਆ ਦਾ ਟੀਚਾ ਰੱਖਿਆ ਹੈ।

Gurdeep Singh

This news is Content Editor Gurdeep Singh