ਪਹਿਲਵਾਨ ਰਵੀ ਨੂੰ ਹਰਾਉਣ ਲਈ ਵਿਰੋਧੀ ਖਿਡਾਰੀ ਨੇ ਵੱਢੀ ਸੀ ਦੰਦੀ, ਜ਼ਖ਼ਮ ਦੀ ਤਸਵੀਰ ਹੋਈ ਵਾਇਰਲ

08/05/2021 1:39:08 PM

ਜਾਪਾਨ (ਭਾਸ਼ਾ) : ਟੋਕੀਓ ਓਲੰਪਿਕ ਦੇ ਸੈਮੀਫਾਈਨਲ ਵਿਚ ਰਵੀ ਦਹੀਆ ਦੀ ਬਾਂਹ ’ਤੇ ਵਿਰੋਧੀ ਖਿਡਾਰੀ ਨੁਰਿਸਲਾਮ ਸਾਨਾਯੇਵ ਨੇ ਦੰਦੀ ਵੱਢੀ ਸੀ ਪਰ ਫਾਰਮ ਵਿਚ ਚੱਲ ਰਿਹਾ ਇਹ ਭਾਰਤੀ ਪਹਿਲਵਾਨ ਪੂਰੀ ਤਰ੍ਹਾਂ ਠੀਕ ਹੈ ਅਤੇ ਫਾਈਨਲ ਵਿਚ ਖੇਡਣ ਲਈ ਤਿਆਰ ਹੈ। ਟੀਮ ਦੇ ਸਹਿਯੋਗੀ ਸਟਾਫ਼ ਦੇ ਇਕ ਮੈਂਬਰ ਨੇ ਇਹ ਭਰੋਸਾ ਦਿੱਤਾ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਭਾਰਤ ਦਾ ਇਕ ਹੋਰ ਮੈਡਲ ਪੱਕਾ, ਫਾਈਨਲ ’ਚ ਪਹੁੰਚੇ ਪਹਿਲਵਾਨ ਰਵੀ ਦਹੀਆ

ਦਹੀਆ ਨੇ ਮੈਟ ’ਤੇ ਸ਼ਾਨਦਾਰ ਵਾਪਸੀ ਕਰਦੇ ਹੋਏ ਫਾਈਨਲ ਵਿਚ ਪ੍ਰਵੇਸ਼ ਕੀਤਾ ਅਤੇ ਫੋਟੋ ਵਿਚ ਉਨ੍ਹਾਂ ਦੀ ਸੱਜੀ ਬਾਂਹ ’ਤੇ ਦੰਦੀ ਵੱਢਣ ਨਾਲ ਪਏ ਜ਼ਖ਼ਮ ਦੇ ਡੂੰਘੇ ਨਿਸ਼ਾਨ ਦਾ ਖ਼ੁਲਾਸਾ ਹੋਇਆ। ਭਾਰਤੀ ਕੁਸ਼ਤੀ ਟੀਮ ਦੇ ਸਹਿਯੋਗੀ ਸਟਾਫ਼ ਦੇ ਇਕ ਮੈਂਬਰ ਨੇ ਕਿਹਾ, ‘ਰਵੀ ਜਦੋਂ ਮੈਟ ਤੋਂ ਪਰਤਿਆਂ ਤਾਂ ਉਸ ਨੂੰ ਬਾਂਹ ’ਤੇ ਦਰਦ ਹੋ ਰਹੀ ਸੀ ਪਰ ਉਸ ਨੂੰ ਆਈਸ ਪੈਕ ਦਿੱਤਾ ਗਿਆ ਅਤੇ ਉਹ ਹੁਣ ਠੀਕ ਹੈ। ਦਰਦ ਵੀ ਘੱਟ ਹੋ ਗਈ ਹੈ। ਉਹ ਫਾਈਨਲ ਲਈ ਫਿੱਟ ਹੈ, ਕੋਈ ਸਮੱਸਿਆ ਨਹੀਂ ਹੈ।’

ਇਹ ਵੀ ਪੜ੍ਹੋ: ਰਾਸ਼ਟਰਪਤੀ ਅਤੇ PM ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਦਿੱਤੀ ਵਧਾਈ, ਕਿਹਾ- ‘ਤੁਹਾਡੇ ’ਤੇ ਮਾਣ ਹੈ’

ਰਵੀ ਨੇ 2-9 ਨਾਲ ਪਛੜਦੇ ਹੋਏ ਵਿਰੋਧੀ ਨੂੰ ਸੁੱਟ ਕੇ ਮੁਕਾਬਲਾ ਜਿੱਤਿਆ। ਸਾਨਾਯੇਵ ਦੇ ਕੱਟਣ ਨਾਲ ਉਹ ਘਟਨਾ ਯਾਦ ਆ ਗਈ, ਜਦੋਂ ਸੁਸ਼ੀਲ ਕੁਮਾਰ ’ਤੇ ਕਜ਼ਾਖਿਸਤਾਨ ਦੇ ਵਿਰੋਧੀ ਅਖਜੁਰੇਕ ਤਾਨਾਤਰੋਵ ਨੇ ਕੰਨ ਕੱਟਣ ਦਾ ਦੋਸ਼ ਲਗਾਇਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry