3 ਵਿੱਚੋਂ 2 ਰਾਊਂਡ ਜਿੱਤ ਕੇ ਹਾਰੀ ਮੈਰੀਕਾਮ, ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਫ਼ੈਸਲਿਆਂ ''ਤੇ ਚੁੱਕੇ ਸਵਾਲ

07/31/2021 5:27:17 PM

ਨਵੀਂ ਦਿੱਲੀ (ਭਾਸ਼ਾ) : 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ.ਸੀ. ਮੈਰੀਕਾਮ ਨੇ ਵੀਰਵਾਰ ਨੂੰ ਆਪਣੇ ਫਲਾਈਵੇਟ (51 ਕਿਲੋਗ੍ਰਾਮ) ਪ੍ਰੀ ਕੁਆਟਰ ਫਾਈਨਲ ਵਿਚ ‘ਖ਼ਰਾਬ ਫ਼ੈਸਲਿਆਂ’ ਲਈ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੇ ਮੁੱਕੇਬਾਜ਼ੀ ਟਾਸਕ ਫੋਰਸ ਨੂੰ ਜ਼ਿੰਮੇਦਾਰ ਠਹਿਰਾਇਆ, ਜਿਸ ਵਿਚ 3 ਵਿਚੋਂ 2 ਰਾਊਂਡ ਜਿੱਤਣ ਦੇ ਬਾਵਜੂਦ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਆਈ.ਓ.ਸੀ. ਵੱਲੋਂ ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ (ਏ.ਆਈ.ਬੀ.ਏ.) ’ਤੇ ਕਥਿਤ ਮਾੜੇ ਸ਼ਾਸਨ ਅਤੇ ਵਿੱਤੀ ਗੜਬੜੀ ਲਈ ਪਾਬੰਦੀ ਲਗਾਏ ਜਾਣ ਦੇ ਬਾਅਦ ਟਾਸਕ ਫੋਰਸ ਹੀ ਟੋਕੀਓ ਵਿਚ ਮੁੱਕੇਬਾਜ਼ੀ ਮੁਕਾਬਲੇ ਦਾ ਆਯੋਜਨ ਕਰ ਰਿਹਾ ਹੈ।

ਇਹ ਵੀ ਪੜ੍ਹੋ: ਮੁੱਕੇਬਾਜ਼ੀ ’ਚ ਭਾਰਤ ਨੂੰ ਵੱਡਾ ਝਟਕਾ, ਟੋਕੀਓ ਓਲੰਪਿਕ ’ਚੋਂ ਬਾਹਰ ਹੋਈ ਮੈਰੀਕਾਮ

ਮੈਰੀਕਾਮ ਨੇ ਕੋਲੰਬੀਆ ਦੀ ਇੰਗਰਿਟ ਵਾਲੇਂਸੀਆ ਤੋਂ ਪ੍ਰੀ-ਕੁਆਟਰ ਫਾਈਨਲ ਵਿਚ ਹਾਰ ਦੇ ਬਾਅਦ ਟੋਕੀਓ ਤੋਂ ਪੀ.ਟੀ.ਆਈ. ਨੂੰ ਦਿੱਤੇ ਇੰਟਰਵਿਊ ਵਿਚ ਕਿਹਾ, ‘ਮੈਂ ਨਹੀਂ ਜਾਣਦੀ ਅਤੇ ਇਸ ਫ਼ੈਸਲੇ ਨੂੰ ਨਹੀਂ ਸਮਝ ਸਕਦੀ, ਟਾਸਕ ਫੋਰਸ ਨਾਲ ਕੀ ਗੜਬੜ ਹੈ? ਆਈ.ਓ.ਸੀ. ਨਾਲ ਕੀ ਗੜਬੜ ਹੈ।’ ਮੈਰੀਕਾਮ ਨੇ ਕਿਹਾ, ‘ਮੈਂ ਵੀ ਟਾਸਕ ਫੋਰਸ ਦੀ ਇਕ ਮੈਂਬਰ ਸੀ। ਮੈਂ ਸਾਫ਼ ਸੁਥਰੇ ਮੁਕਾਬਲੇ ਯਕੀਨੀ ਕਰਨ ਲਈ ਉਨ੍ਹਾਂ ਨੂੰ ਸੁਝਾਅ ਵੀ ਦੇ ਰਹੀ ਸੀ ਅਤੇ ਉਨ੍ਹਾਂ ਦਾ ਸਹਿਯੋਗ ਵੀ ਕਰ ਰਹੀ ਸੀ ਪਰ ਉਨ੍ਹਾਂ ਨੇ ਮੇਰੇ ਨਾਲ ਕੀ ਕੀਤਾ?’ ਉਨ੍ਹਾਂ ਕਿਹਾ, ‘ਮੈਂ ਰਿੰਗ ਦੇ ਅੰਦਰ ਵੀ ਖ਼ੁਸ਼ ਸੀ, ਜਦੋਂ ਮੈਂ ਬਾਹਰ ਆਈ, ਮੈਂ ਉਦੋਂ ਵੀ ਖ਼ੁਸ਼ ਸੀ, ਕਿਉਂਕਿ ਮੈਂ ਜਾਣਦੀ ਸੀ ਕਿ ਜਿੱਤ ਗਈ ਸੀ। ਜਦੋਂ ਉਹ ਮੈਨੂੰ ਡੋਪਿੰਡ ਲਈ ਲੈ ਗਏ ਤਾਂ ਵੀ ਮੈਂ ਖ਼ੁਸ਼ ਸੀ। ਜਦੋਂ ਮੈਂ ਸੋਸ਼ਲ ਮੀਡੀਆ ’ਤੇ ਦੇਖਿਆ ਅਤੇ ਮੇਰੇ ਕੋਚ (ਛੋਟੇ ਲਾਲ ਯਾਦਵ ਨੇ ਮੈਨੂੰ ਦੁਹਰਾ ਕੇ ਦੱਸਿਆ) ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਹਾਰ ਗਈ ਸੀ।’ ਮੈਰੀਕਾਮ ਨੇ ਕਿਹਾ, ‘ਮੈਂ ਪਹਿਲਾਂ ਇਸ ਮੁੱਕੇਬਾਜ਼ ਨੂੰ 2 ਵਾਰ ਹਰਾਇਆ ਹੈ। ਮੈਂ ਭਰੋਸਾ ਨਹੀਂ ਕਰ ਸਕੀ ਕਿ ਰੈਫਰੀ ਨੇ ਉਸ ਦਾ ਹੱਥ ਚੁੱਕਿਆ ਸੀ। ਕਸਮ ਖਾਂਦੀ ਹਾਂ ਕਿ ਮੈਨੂੰ ਅਹਿਸਾਸ ਹੀ ਨਹੀਂ ਹੋਇਆ ਕਿ ਮੈਂ ਹਾਰ ਗਈ ਸੀ, ਮੈਨੂੰ ਇੰਨਾ ਭਰੋਸਾ ਸੀ।’

ਇਹ ਵੀ ਪੜ੍ਹੋ: ਨਵੀਂ ਲੁੱਕ ’ਚ ਨਜ਼ਰ ਆਏ ‘ਕੈਪਟਨ ਕੂਲ’ ਧੋਨੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਸਵੀਰਾਂ

ਉਨ੍ਹਾਂ ਕਿਹਾ, ‘ਸਭ ਤੋਂ ਖ਼ਰਾਬ ਗੱਲ ਹੈ ਕਿ ਫ਼ੈਸਲੇ ਦੀ ਸਮੀਖਿਆ ਜਾਂ ਵਿਰੋਧ ਨਹੀਂ ਦਰਜ ਕਰਾ ਸਕਦੇ। ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਭਰੋਸਾ ਹੈ ਕਿ ਦੁਨੀਆ ਨੇ ਦੇਖਿਆ ਹੋਵੇਗਾ, ਉਨ੍ਹਾਂ ਨੇ ਜੋ ਕੁੱਝ ਕੀਤਾ, ਇਹ ਕੁੱਝ ਜ਼ਿਆਦਾ ਹੀ ਹੈ।’ ਉਨ੍ਹਾਂ ਕਿਹਾ, ‘ਮੈਨੂੰ ਦੂਜੇ ਰਾਊਂਡ ਵਿਚ ਸਰਵਸੰਮਤੀ ਨਾਲ ਜਿੱਤਣਾ ਚਾਹੀਦਾ ਸੀ, ਤਾਂ ਇਹ 3-2 ਨਾਲ ਕਿਵੇਂ ਸੀ? ਆਈ.ਓ.ਸੀ. ਦੇ ਮੁੱਕੇਬਾਜ਼ੀ ਟਾਸਕ ਫੋਰਸ ਨੇ ਇਸ ਵਾਰ ਜ਼ਿਆਦਾ ਪਾਰਦਰਸ਼ਿਤਾ ਵਾਲੇ ਫ਼ੈਸਲਿਆਂ ਦਾ ਵਾਆਦਾ ਕੀਤਾ ਸੀ, ਕਿਉਂਕਿ ਇਮਚਿਓਰ ਮੁੱਕੇਬਾਜ਼ੀ ਦੀ 2016 ਰਿਓ ਓਲੰਪਿਕ ਵਿਚ ਗਲਤ ਫ਼ੈਸਲਿਆਂ ਦੀ ਕਾਫ਼ੀ ਆਲੋਚਨਾ ਹੋਈ ਸੀ। ਜਿਸ ਦੇ ਬਾਅਦ 36 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਯੂਥ ਓਲੰਪਿਕਸ ਵਿਚ ਤਮਗਾ ਜਿੱਤਣ ਵਾਲੀ 19 ਸਾਲਾ ਖਿਡਾਰਣ ਦੇ ਸਿਰ ’ਤੇ ਵੱਜਾ ਹਥੌੜਾ, ਹੋਈ ਬੇਦਰਦ ਮੌਤ

ਮੈਰੀਕਾਮ ਨੇ ਕਿਹਾ, ‘ਇਕ ਮਿੰਟ ਜਾਂ ਇਕ ਸਕਿੰਟ ਦੇ ਅੰਦਰ ਇਕ ਐਥਲੀਟ ਦਾ ਸਭ ਕੁੱਝ ਚਲਾ ਜਾਂਦਾ ਹੈ। ਜੋ ਹੋਇਆ ਉਹ ਮੰਦਭਾਗਾ ਹੈ। ਮੈਂ ਜੱਜਾਂ ਦੇ ਫ਼ੈਸਲੇ ਤੋਂ ਨਿਰਾਸ਼ ਹਾਂ।’ ਪਰ ਉਹ ਖੇਡ ਨੂੰ ਅਲਵਿਦ ਕਹਿਣ ਦੇ ਮੂਡ ਵਿਚ ਨਹੀਂ ਹੈ, ਜਦੋਂਕਿ ਉਨ੍ਹਾਂ ਦਾ ਓਲੰਪਿਕ ਦਾ ਸਫ਼ਰ ਟੋਕੀਓ ਸੀਜ਼ਨ ਵਿਚ ਹੀ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ, ‘ਮੈਂ ਬ੍ਰੇਕ ਲਵਾਂਗੀ, ਪਰਿਵਾਰ ਨਾਲ ਸਮਾਂ ਬਿਤਾਵਾਂਗੀ। ਪਰ ਮੈਂ ਖੇਡ ਨਹੀਂ ਛੱਡ ਰਹੀ ਹਾਂ। ਜੇਕਰ ਕੋਈ ਟੂਰਨਾਮੈਂਟ ਹੁੰਦਾ ਹੈ ਤਾਂ ਮੈਂ ਜਾਰੀ ਰੱਖਾਂਗੀ ਅਤੇ ਆਪਣੀ ਕਿਸਮਤ ਅਜ਼ਮਾਵਾਂਗੀ।’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry