ਟੋਕੀਓ ਓਲੰਪਿਕ : ਜਾਰਜੀਆ ਦੇ ਵੇਟਲਿਫਟਰ ਨੇ ਬਣਾਇਆ ਰਿਕਾਰਡ, ਚੁੱਕਿਆ ਇੰਨੇ ਕਿਲੋ ਭਾਰ

08/04/2021 8:29:14 PM

ਟੋਕੀਓ- ਜਾਰਜੀਆ ਦੇ ਵੇਟਲਿਫਟਰ ਲਾਸ਼ਾ ਤਾਲਾਖਾਦਜ਼ੇ ਨੇ ਟੋਕੀਓ ਓਲੰਪਿਕ ਦੇ ਸੁਪਰ ਹੈਵੀਵੇਟ ਵਰਗ ਦੇ ਸਨੈਚ ਮੁਕਾਬਲੇ ਵਿਚ 223 ਕਿਲੋ ਦਾ ਭਾਰ ਚੁੱਕ ਕੇ ਵਿਸ਼ਵ ਰਿਕਾਰਡ ਬਣਾਇਆ। ਤਾਲਾਖਾਦਜ਼ੇ ਨੇ 109 ਕਿਲੋ ਤੋਂ ਜ਼ਿਆਦਾ ਭਾਰ ਵਰਗ ਵਿਚ ਇਹ ਰਿਕਾਰਡ ਭਾਰ ਚੁੱਕਣ ਵਿਚ ਬਿਲਕੁਲ ਆਰਾਮਦਾਇਕ ਦਿਖ ਰਹੇ ਸਨ। ਉਸ ਨੇ ਲਗਾਤਾਰ ਤਿੰਨ ਵਾਰ ਇਹ ਭਾਰ ਚੁੱਕਣਾ ਸੀ ਕਿਉਂਕਿ ਉਨ੍ਹਾਂ ਨੇ ਆਪਣੇ 'ਸ਼ੁਰੂਆਤੀ' ਭਾਰ ਵਿਚ ਆਪਣੇ ਵਿਰੋਧੀਆਂ ਦੀਆਂ ਕੋਸ਼ਿਸ਼ ਕੀਤੇ ਗਏ ਭਾਰ ਨਾਲੋਂ ਬਹੁਤ ਜ਼ਿਆਦਾ ਭਾਰ ਚੁੱਕਿਆ ਸੀ।

ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : ਮਹਿਲਾ ਗੋਲਫ ’ਚ ਅਦਿਤੀ ਦੀ ਸ਼ਾਨਦਾਰ ਸ਼ੁਰੂਆਤ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh