ਟੋਕੀਓ ਓਲੰਪਿਕ ਦਾ ਅੰਤਿਮ ਬਜਟ 12.6 ਅਰਬ ਡਾਲਰ

12/21/2019 1:48:37 PM

ਟੋਕੀਓ— ਟੋਕੀਓ ਓਲੰਪਿਕ 2020 ਦਾ ਬਜਟ 12.6 ਅਰਬ ਡਾਲਰ (1.35 ਲੱਖ ਯੇਨ) ਦੇ ਨੇੜੇ-ਤੇੜੇ ਰਹਿਣ ਦੀ ਸੰਭਾਵਨਾ ਹੈ। ਆਯੋਜਕਾਂ ਨੇ ਓਲੰਪਿਕ ਦਾ ਅੰਤਿਮ ਬਜਟ ਪੇਸ਼ ਕਰਦੇ ਹੋਏ ਸ਼ੁੱਕਰਵਾਰ ਕਿਹਾ ਕਿ ਗਰਮੀ ਤੋਂ ਬਚਣ ਕਾਰਣ ਕੁਲ ਬਜਟ ਵਿਚ ਵਾਧਾ ਹੋ ਗਿਆ ਹੈ। ਅਧਿਕਾਰੀਆਂ ਨੇ ਮੰਨਿਆ ਕਿ ਇਸ ਬਜਟ ਵਿਚ ਮੈਰਾਥਨ ਤੇ ਪੈਦਲਚਾਲ ਦੀ ਮੇਜ਼ਬਾਨੀ ਸਾਪਪੋਰੋ ਨੂੰ ਦਿੱਤੇ ਜਾਣ ਕਾਰਣ ਇਨ੍ਹਾਂ ਪ੍ਰਤੀਯੋਗਿਤਾਵਾਂ ਦਾ 3 ਅਰਬ ਯੇਨ ਦਾ ਬਜਟ ਸ਼ਾਮਲ ਨਹੀਂ ਹੈ ਕਿਉਕਿ ਇਸ ਦੀ ਲਾਗਤ ਸਹਿਣ ਕਾਰਨ ਨੂੰ ਲੈ ਕੇ ਕੌਮਾਂਤਰੀ ਓਲੰਪਿਕ ਕਮੇਟੀ ਨਾਲ ਵਿਵਾਦ ਚੱਲ ਰਿਹਾ ਹੈ। ਘਰੇਲੂ ਸਪਾਂਸਰ ਤੇ ਟਿਕਟਾਂ ਦੀ ਵਿਕਰੀ ਤੋਂ ਆਮਦਨ 30 ਅਰਬ ਯੇਨ ਵਧੀ ਹੈ, ਇਸ ਦੇ ਨਾਲ ਹੀ ਆਵਾਜਾਈ ਤੇ ਸੁਰੱਖਿਆ ਪ੍ਰਬੰਧਾਂ ਦੇ ਬਜਟ ਵਿਚ ਵਾਧਾ ਹੋਇਆ ਹੈ, ਜਿਸ ਵਿਚ ਗਰਮੀ ਨਾਲ ਨਜਿੱਠਣ ਲਈ ਹੱਲ ਸ਼ਾਮਲ ਹਨ। ਤਕਰੀਬਨ 27 ਅਰਬ ਯੇਨ ਦਾ ਹੰਗਾਮੀ ਬਜਟ ਵੀ ਰੱਖਿਆ ਗਿਆ ਹੈ, ਜਿਹੜਾ ਕੁਦਰਤੀ ਆਫਤ ਨਾਲ ਨਜਿੱਠਣ ਲਈ ਹੋਵੇਗਾ।