ਟੋਕੀਓ ਓਲੰਪਿਕ ਦਾ ਸਮਾਪਤੀ ਸਮਾਰੋਹ, ਟੋਕੀਓ ਨੇ ਕਿਹਾ-'ਐਰੀਗਾਤੋ'

08/08/2021 9:55:53 PM

ਜਲੰਧਰ- ਟੋਕੀਓ ਵਿਚ ਓਲੰਪਿਕ ਦੇ ਸਮਾਪਤੀ ਸਮਾਰੋਹ 'ਤੇ ਇਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਤਕਨਾਲੋਜੀ ਦੇ ਲਈ ਦੁਨੀਆ ਭਰ ਵਿਚ ਜਾਂਦੇ-ਜਾਂਦੇ ਜਾਪਾਨ ਨੇ ਸਮਾਰੋਹ ਨੂੰ ਸ਼ਾਨਦਾਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਐੱਲ. ਈ. ਡੀ. ਲਾਈਟਾਂ, ਲੇਜ਼ਰ ਦੇ ਨਾਲ ਕਈ ਤਸਵੀਰਾਂ ਬਣਾਈਆਂ। ਇਸ ਦੇ ਨਾਲ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਪੈਰਿਸ ਓਲੰਪਿਕ ਕਮੇਟੀ ਦੇ ਮੈਂਬਰਾਂ ਨੂੰ ਅਗਲੇ ਓਲੰਪਿਕ ਦੇ ਲਈ ਰਸਮੀ ਮਸ਼ਾਲ ਸੌਂਪ ਦਿੱਤੀ। ਸਮਾਰੋਹ ਦੇ ਆਖਰ ਵਿਚ ਟੋਕੀਓ ਨੇ ਲੋਕਲ ਭਾਸ਼ਾ ਦੇ ਸ਼ਬਦ ਐਰੀਗਾਤੋ (ਧੰਨਵਾਦ) ਦੇ ਨਾਲ ਸਭ ਤੋਂ ਵਿਦਾਈ ਲਈ।

ਇਹ ਖ਼ਬਰ ਪੜ੍ਹੋ- Tokyo Olympic: ਘੋੜੇ ਨੂੰ ਮਾਰਨ ਦੇ ਦੋਸ਼ 'ਚ ਜਰਮਨ ਕੋਚ ਮੁਅੱਤਲ

ਇਹ ਖ਼ਬਰ ਪੜ੍ਹੋ- ਆਸਾਮ ਤੋਂ ਮਿਜ਼ੋਰਮ ਗਏ 9 ਟਰੱਕਾਂ ’ਤੇ ਭੀੜ ਵਲੋਂ ਹਮਲਾ, ਡਰਾਈਵਰਾਂ ਨੂੰ ਕੁੱਟਿਆ

ਟੋਕੀਓ ਓਲੰਪਿਕ ਦੇ ਸਮਾਪਤੀ ਸਮਾਰੋਹ ਦੌਰਾਨ ਹੀ ਪੈਰਿਸ ਦੇ ਟਾਵਰ 'ਤੇ 2024 ਪੈਰਿਸ ਓਲੰਪਿਕ ਦਾ ਸ਼ਾਨਦਾਰ ਝੰਡਾ ਲਹਿਰਾਇਆ ਗਿਆ। ਅਗਲਾ ਓਲੰਪਿਕ ਪੈਰਿਸ ਵਿਚ ਹੋਣਾ ਹੈ। ਅਜਿਹੇ ਵਿਚ ਪੈਰਿਸ ਪ੍ਰਸ਼ਾਸਨ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਵੱਡਾ ਝੰਡਾ ਲਹਿਰਾਉਣਗੇ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh