ਟੋਕੀਓ ਖਾੜੀ ''ਚ ਵਾਪਸ ਪਹੁੰਚੇ ਓਲੰਪਿਕ ਛੱਲੇ, ਮਹਾਮਾਰੀ ਦੀ ਉਮੀਦ ਦੇ ਸੰਕੇਤ

12/01/2020 5:02:57 PM

ਟੋਕੀਓ— ਪੰਜ ਓਲੰਪਿਕ ਛੱਲੇ ਟੋਕੀਓ ਖਾੜੀ 'ਚ ਵਾਪਸ ਆ ਗਏ ਹਨ ਜਿਨ੍ਹਾਂ ਨੂੰ ਚਾਰ ਮਹੀਨੇ ਪਹਿਲਾਂ ਮੁਰੰਮਤ ਲਈ ਹਟਾਇਆ ਗਿਆ ਸੀ। ਕੋਵਿਡ-19 ਮਹਾਮਾਰੀ ਕਾਰਨ ਟੋਕੀਓ ਓਲੰਪਿਕ ਦੇ ਅਗਲੇ ਸਾਲ ਲਈ ਮੁਲਤਵੀ ਹੋਣ ਦੇ ਬਾਅਦ ਇਨ੍ਹਾਂ ਛੱਲਿਆਂ ਨੂੰ ਹਟਾ ਦਿੱਤਾ ਗਿਆ ਸੀ। 
ਇਹ ਵੀ ਪੜ੍ਹੋ : ਪੰਜਾਬ ਦੇ ਖਿਡਾਰੀਆਂ ਨੇ ਕਿਸਾਨਾਂ ਦੀ ਹਮਾਇਤ 'ਚ ਕੀਤਾ ਵੱਡਾ ਫ਼ੈਸਲਾ

ਨੇੜੇ ਦੇ ਯੋਕੋਹਾਮਾ ਤੋਂ ਸਮੁੰਦਰੀ ਰਸਤੇ ਤੋਂ ਮੰਗਲਵਾਰ ਨੂੰ ਇਹ ਛੱਲੇ ਇੱਥੇ ਪਹੁੰਚੇ ਤੇ ਇਨ੍ਹਾਂ ਨੂੰ ਟੋਕੀਓ ਰੇਨਬੋ ਬ੍ਰਿਜ ਦੇ ਕੋਲ ਲਾਇਆ ਗਿਆ ਹੈ। ਇਨ੍ਹਾਂ ਵੱਡੇ ਛੱਲਿਆਂ ਨੂੰ ਨੀਲੇ, ਕਾਲੇ, ਲਾਲ, ਹਰੇ ਤੇ ਪੀਲੇ ਰੰਗ 'ਚ ਰੰਗਿਆ ਗਿਆ ਹੈ। ਇਹ ਛੱਲੇ ਲਗਭਗ 50 ਫੁੱਟ ਉੱਚੇ ਤੇ 100 ਫੁੱਟ ਲੰਬੇ ਹਨ। ਇਹ ਛੱਲੇ ਰਾਤ ਦੀ ਰੌਸ਼ਨੀ ਤੋਂ ਜਗਮਾਉਂਦੇ ਹਨ ਤੇ ਟੋਕੀਓ ਓਲੰਪਿਕ ਦੇ ਆਯੋਜਨ ਦੀ ਨਿਸ਼ਾਨੀ ਹੈ ਜਿਨ੍ਹਾਂ ਦਾ ਆਯੋਜਨ ਹੁਣ 23 ਜੁਲਾਈ ਤੋਂ ਹੋਣਾ ਹੈ ਜਦਕਿ ਇਸ ਤੋਂ ਬਾਅਦ 24 ਅਗਸਤ ਤੋਂ ਪੈਰਾਲੰਪਿਕ ਹੋਣਗੇ।

Tarsem Singh

This news is Content Editor Tarsem Singh