ਟੋਕੀਓ ਓਲੰਪਿਕ : ਬੈਲਜੀਅਮ ਹਾਕੀ ਟੀਮ ਨੇ ਜਿੱਤਿਆ ਸੋਨ ਤਮਗਾ

08/06/2021 1:38:35 AM

ਟੋਕੀਓ- ਬੈਲਜੀਅਮ ਦੀ ਪੁਰਸ਼ ਹਾਕੀ ਟੀਮ ਨੇ ਵੀਰਵਾਰ ਨੂੰ ਇੱਥੇ ਫਾਈਨਲ ਵਿਚ ਆਸਟਰੇਲੀਆ ਨੂੰ ਸ਼ੂਟਆਊਟ 'ਚ ਹਰਾ ਕੇ ਪਹਿਲੀ ਵਾਰ ਓਲੰਪਿਕ ਦਾ ਸੋਨ ਤਮਗਾ ਜਿੱਤਿਆ। ਮੈਚ ਨਿਰਧਾਰਿਤ ਸਮੇਂ ਤਕ 1-1 ਦੀ ਬਰਾਬਰੀ ’ਤੇ ਸੀ, ਜਿਸ ਤੋਂ ਬਾਅਦ ਬੈਲਜੀਅਮ ਨੇ ਸ਼ੂਟਆਊਟ ਵਿਚ 3-2 ਨਾਲ ਜਿੱਤ ਦਰਜ ਕੀਤੀ। ਬੈਲਜੀਅਮ ਦੀ ਟੀਮ 2016 'ਚ ਦੂਜੇ ਸਥਾਨ ’ਤੇ ਰਹੀ ਸੀ। 

PunjabKesari

ਇਹ ਖ਼ਬਰ ਪੜ੍ਹੋ-ਵਿਰਾਟ ਇਕ ਵਾਰ ਫਿਰ ਹੋਏ ਐਂਡਰਸਨ ਦਾ ਸ਼ਿਕਾਰ, ਬਣਾਇਆ ਇਹ ਰਿਕਾਰਡ


ਉਸਦੇ ਲਈ ਅਲੈਗਜ਼ੈਂਡਰ ਹੈਂਡ੍ਰਿਕਸ ਨੇ ਸ਼ੂਟਆਊਟ ਵਿਚ ਟੀਮ ਨੂੰ ਬੜ੍ਹਤ ਦਿਵਾਈ, ਜਿਸ ਨੇ ਟੂਰਨਾਮੈਂਟ ਵਿਚ 14 ਗੋਲ ਕੀਤੇ ਅਤੇ ਵਿਨਸੇਂਟ ਵਾਨਾਸ਼ ਨੇ ਆਸਟਰੇਲੀਆਈ ਮਿਡਫੀਲਡਰ ਜੈਕਬ ਵੇਟਨ ਦੇ ਸ਼ਾਟ ਦਾ ਸ਼ਾਨਦਾਰ ਬਚਾਅ ਕੀਤਾ। ਕਾਂਸੀ ਤਮਗਾ ਭਾਰਤ ਦੇ ਨਾਂ ਰਿਹਾ, ਜਿਸ ਨੇ ਪਲੇਅ ਆਫ ਵਿਚ ਜਰਮਨੀ ਨੂੰ 5-4 ਨਾਲ ਹਰਾਇਆ।

PunjabKesari

ਇਹ ਖ਼ਬਰ ਪੜ੍ਹੋ- Tokyo Olympics : ਸ਼ੁੱਕਰਵਾਰ ਦਾ ਸ਼ਡਿਊਲ ਆਇਆ ਸਾਹਮਣੇ, ਭਾਰਤੀ ਮਹਿਲਾ ਹਾਕੀ ਟੀਮ ਦਾ ਮੈਚ ਇੰਨੇ ਵਜੇ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News