ਜਾਪਾਨ ਨੇ 1964 ਓਲੰਪਿਕ ਖੇਡਾਂ ਦਾ ਸਟੇਡੀਅਮ ਤੋੜ ਕੇ 4 ਸਾਲ ’ਚ ਬਣਾਇਆ ਨਵਾਂ, ਜਾਣੋ ਇਸ ਸਟੇਡੀਅਮ ਦੀਆਂ ਖ਼ੂਬੀਆਂ

07/16/2021 12:04:17 PM

ਸਪੋਰਟਸ ਡੈਸਕ— ਕੋਕੂ-ਰਿਸਤੂ ਅਰਥਾਤ ਨੈਸ਼ਨਲ ਓਲੇਪਿਕ ਸਟੇਡੀਅਮ ’ਚ ਟੋਕੀਓ ਓਲੰਪਿਕ ਖੇਡਾਂ ਦਾ ਆਯੋਜਨ ਤੇ ਸਮਾਪਤੀ ਸਮਾਰੋਹ ਕਰਵਾਇਆ ਜਾਵੇਗਾ। 68 ਹਜ਼ਾਰ ਦੀ ਸਮਰਥਾ ਵਾਲੇ ਇਸ ਸਟੇਡੀਅਮ ’ਚ 1964 ਦੀਆਂ ਓਲੰਪਿਕ ਖੇਡਾਂ ਹੋਈਆਂ ਸਨ। ਕਾਫ਼ੀ ਸਾਲਾਂ ਤੋਂ ਇਹ ਸਿਰਫ਼ ਸੈਮੀਨਾਰਾਂ ਤੇ ਐਗਜ਼ੀਬੀਸ਼ਨ ਦੇ ਪ੍ਰੋਗਰਾਮਾਂ ਲਈ ਹੀ ਇਸਤੇਮਾਲ ਹੋ ਰਿਹਾ ਸੀ। ਅਜਿਹੇ ’ਚ ਟੋਕੀਓ ਓਲੰਪਿਕ ਖੇਡਾਂ ਲਈ ਇਸ ਨੂੰ ਢਾਹ ਕੇ ਦੁਬਾਰਾ ਬਣਾਇਆ ਗਿਆ। ਇਸ ਨੂੰ ਬਣਾਉਣ ’ਚ 4 ਸਾਲ ਲੱਗੇ। ਇਹ ਮੈਦਾਨ ਲੰਡਨ ਦੇ ਵੇਮਬਲੇ ਤੇ ਰੀਓ ਦੇ ਮਾਰਾਕਾਨਾ ਵਰਗੀਆਂ ਸਹੂਲਤਾਂ ਨਾਲ ਲੈਸ ਹੈ।  ਓਲੰਪਿਕ ਖੇਡਾਂ ਦੇ ਦੌਰਾਨ ਇੱਥੇ ਫ਼ੁੱਟਬਾਲ ਤੇ ਐਥਲੈਟਿਕਸ ਪ੍ਰਤੀਯੋਗਿਤਾਵਾਂ ਹੋਣਗੀਆਂ। ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕ ਖੇਡਾਂ ਜਾਪਾਨ ਦੇ 42 ਸਟੇਡੀਅਮਾਂ ’ਚ ਹੋਣਗੀਆਂ। ਇਨ੍ਹਾਂ ’ਚੋਂ 24 ਪੁਰਾਣੇ, 10 ਅਸਥਾਈ ਤੇ 8 ਨਵੇਂ ਸਟੇਡੀਅਮ ਬਣਾਏ ਗਏ ਹਨ। 

* ਇਸ ਨੈਸ਼ਨਲ ਸਟੇਡੀਅਮ ਨੂੰ ਬਣਾਉਣ ’ਚ 140 ਕਰੋੜ ਯੂ. ਐੱਸ. ਡਾਲਰ ਲੱਗੇ। ਪਹਿਲਾਂ ਬਜਟ 300 ਕਰੋੜ ਡਾਲਰ ਸੀ। 

* ਸਟੇਡੀਅਮ ਦੇ ਛੱਜਿਆਂ ਨੂੰ ਬਣਾਉਣ ਲਈ ਪੂਰੇ ਜਾਪਾਨ ਤੋਂ ਲੱਕੜ ਮੰਗਵਾਈ ਗਈ। ਇਸ ਨੂੰ ਸਟੀਲ ਨਾਲ ਮਿਲਾ ਕੇ ਜੋੜਿਆ ਗਿਆ ਹੈ।

* 500 ਵ੍ਹੀਲਚੇਅਰ ਵਾਲੀਆਂ ਸੀਟਾਂ ਵੀ ਸਟੇਡੀਅਮ ’ਚ ਹਨ। ਦਿਵਿਆਂਗਾਂ ਲਈ ਇਸ ਦੇ ਲਈ 100 ਕਮਰੇ ਵੀ ਬਣਾਏ ਗਏ ਹਨ।


ਨਾਂ :  ਫੁਕੁਸ਼ੀਮਾ ਅਜੂਮਾ ਬੇਸਬਾਲ ਸਟੇਡੀਅਮ


ਖੇਡ : ਸਾਫ਼ਟਬਾਲ ਪ੍ਰਤੀਯੋਗਿਤਾ

ਨਾਂ : ਕੋਕੁਗੀਕਰਾਨ ਏਰੀਨਾ


ਖੇਡ : ਮੁਕੇਬਾਜ਼ੀ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਕਰੇਗਾ। 

ਨਾਂ : ਏਯੋਮੀ ਅਰਬਨ ਖੇਡ ਪਾਰਕ


ਖੇਡ : 3X3 ਬਾਸਕਟਬਾਲ ਤੇ ਕਲਾਈਬਿੰਗ।

ਨਾਂ : ਅਰਿਯਾਕੇ ਅਰਬਨ ਖੇਡ ਪਾਰ


ਖੇਡ : ਬੀ. ਐੱਸ. ਐਕਸ ਤੇ ਸਕੇਟਬੋਰਡਿੰਗ ਪ੍ਰਤੀਯੋਗਿਤਾਵਾਂ

ਨਾਂ : ਨਿਪਾਨ ਬੁਡੋਕਾਨ


ਖੇਡ : 57 ਸਾਲ ਬਾਅਦ ਇੱਥੇ ਕਰਾਟੇ ਦੇ ਮੈਚ ਹੋਣਗੇ।

Tarsem Singh

This news is Content Editor Tarsem Singh