ਸੈਫ ਕੱਪ ਜਿੱਤਣਾ ਹੈ ਤਾਂ ਬਿਹਤਰ ਪ੍ਰਦਰਸ਼ਨ ਕਰਨ ਖਿਡਾਰੀ : ਕਾਂਸਟੇਨਟਾਈਨ
Thursday, Sep 06, 2018 - 06:52 PM (IST)

ਢਾਕਾ : ਭਾਰਤੀ ਫੁੱਟਬਾਲ ਟੀਮ ਦੇ ਕੋਚ ਸਟੀਫਨ ਕਾਂਸਟੇਨਟਾਈਨ ਨੇ ਕਿਹਾ, '' ਜੇਕਰ ਭਾਰਤ ਨੂੰ ਸੈਫ ਸੁਜ਼ੁਕੀ ਕੱਪ ਜਿੱਤਣਾ ਹੈ ਤਾਂ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਆਯੋਜਿਤ ਸੈਫ ਸੁਜ਼ੁਕੀ ਕੱਪ ਤੋਂ ਪਹਿਲੇ ਮੈਚ ਵਿਚ ਬੁਧਵਾਰ ਨੂੰ ਸ਼੍ਰੀਲੰਕਾ ਨੂੰ 2-0 ਨਾਲ ਹਰਾਉਣ ਤੋਂ ਬਾਅਦ ਭਾਰਤ ਦਾ ਅਗਲਾ ਮੁਕਾਬਲਾ ਮਾਲਦੀਵ ਨਾਲ ਹੋਵੇਗਾ। ਕਾਂਸਟੇਨਟਾਈਨ ਨੇ ਕਿਹਾ, '' ਅਗਲੇ ਮੈਚ ਤੋਂ ਪਹਿਲਾਂ ਆਪਣੀਆਂ ਗਲਤੀਆਂ ਵਿਚ ਸੁਧਾਰ ਕਰਨਾ ਹੋਵੇਗਾ। ਅਸੀਂ ਜਿੱਤ ਨਾਲ ਚੰਗੀ ਸ਼ੁਰੂਆਤ ਕੀਤੀ ਹੈ ਪਰ ਮੈਂ ਟੀਮ ਦੇ ਪ੍ਰਦਰਸ਼ਨ ਤੋਂ ਕਾਫੀ ਖੁਸ਼ ਹਾਂ ਨਹੀਂ ਹਾਂ। ਅਸੀਂ ਕੁ ਝ ਹੋਰ ਗੋਲ ਕਰ ਸਕਦੇ ਸੀ।
ਭਾਰਤੀ ਕੋਚ ਨੇ ਕਿਹਾ, '' ਸਾਨੂੰ ਇਹ ਸਿਖਣਾ ਹੋਵੇਗਾ ਕਿ ਹੋਰ ਬਿਹਤਰ ਕਿਵੇਂ ਖੇਡਿਆ ਜਾਵੇ। ਅਸੀਂ ਇਸ ਤੋਂ ਬਿਹਤਰ ਕਰ ਸਕਦੇ ਹਾਂ। ਖਿਡਾਰੀ ਕਾਫੀ ਨੌਜਵਾਨ ਹਨ ਨੂੰ ਦੇਖਦਿਆਂ ਤੁਸੀਂ ਹਰ ਵਾਰ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਉਮੀਦ ਨਹੀਂ ਕਰ ਸਕਦੇ। ਹਾਲਾਂਕਿ ਜਿੱਤ ਖੇਡ ਦਾ ਮਹੱਤਵਪੂਰਨ ਹਿੱਸਾ ਹੁੰਦੀ ਹੈ ਅਤੇ ਸਾਨੂੰ ਇੱਥੋਂ ਅੱਗੇ ਵਧਣਾ ਹੋਵੇਗਾ। ਸ਼੍ਰੀਲੰਕਾ ਖਿਲਾਫ ਬੁੱਧਵਾਰ ਨੂੰ ਹੋਏ ਮੈਚ ਵਿਚ ਆਸ਼ਿਕੇ ਕੁਰੂਨਿਅਨ ਨੂੰ ਸਭ ਤੋਂ ਬਿਹਤਰ ਪ੍ਰਦਰਸ਼ਨ ਦੇ ਲਈ 'ਮੈਨ ਆਫ ਦਾ ਮੈਚ' ਚੁਣਿਆ ਗਿਆ ਸੀ।