ਕ੍ਰਿਕਟ ਦੇ ਮਾਣ ਨੂੰ, ਪੀ. ਸੀ. ਏ. ਦਾ ਮਾਣ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ

11/11/2022 12:52:33 PM

ਜਲੰਧਰ (ਵਿਸ਼ੇਸ਼) - ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ’ਚ ਜਿਸ ਤਰ੍ਹਾਂ ਦੀ ਹਿੱਲਜੁੱਲ ਚੱਲ ਰਹੀ ਹੈ, ਉਹ ਦਿਨੋਂ-ਦਿਨ ਕ੍ਰਿਕਟ ਦੇ ਖੇਤਰ ’ਚ ਬਦਨਾਮੀ ਦਾ ਕਾਰਨ ਬਣਦੀ ਜਾ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਹੋ ਰਹੀ ਬਦਨਾਮੀ ਦਾ ਕਾਰਨ ਉਹ ਲੋਕ ਹੀ ਬਣ ਰਹੇ ਹਨ, ਜਿਨ੍ਹਾਂ ਨੂੰ ਸਮਾਜਿਕ ਤੇ ਰਾਜਨੀਤਿਕ ਤੌਰ ’ਤੇ ਆਮ ਆਦਮੀ ਤੋਂ ਮਾਣ-ਸਨਮਾਨ ਹਾਸਲ ਹੋ ਚੁੱਕਾ ਹੈ। ਪੀ. ਸੀ. ਏ. ਦੀ ਇਸ ਬਦਨਾਮੀ ’ਚ ਇਕ ਉਦਯੋਗਪਤੀ ਹੈ, ਜਿਸ ਦਾ ਕ੍ਰਿਕਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਪੈਸੇ ਦੇ ਦਮ ’ਤੇ ਕ੍ਰਿਕਟ ’ਚ ਆਪਣਾ ਰੁਤਬਾ ਹਾਸਲ ਕਰਨਾ ਚਾਹੁੰਦਾ ਹੈ ਤੇ ਦੂਜਾ ਉਹ ਕ੍ਰਿਕਟਰ ਹੈ, ਜੋ ਅਜੇ ਪੀ. ਸੀ. ਏ. ’ਚ ਆਪਣਾ ਦੂਸਰਾ ਸੁੱਟ ਕੇ ਆਪਣੇ ਹੀ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਤੁਸੀਂ ਖੇਡ ਦੇ ਮੈਦਾਨ ’ਚ ਦੂਰਾ ਨੂੰ ਸੁੱਟ ਕੇ ਵਿਕਟ ਲੈ ਸਕਦੇ ਹੋ ਪਰ ਪੀ. ਸੀ. ਏ. ਦੇ ਆਫਿਸ ’ਚ ਜਾਂ ਉਸ ਮੰਚ ’ਤੇ ਦੂਸਰਾ ਸੁੱਟ ਕੇ ਜਾਂ ਦੂਸਰਾ ਚਿਹਰਾ ਦਿਖਾ ਕੇ ਕਿਹੜਾ ਕੀਰਤੀਮਾਨ ਸਥਾਪਿਤ ਕਰਨ ਦੀ ਕੋਸ਼ਿਸ਼ ਕਰੋਗੇ, ਇਸ ’ਤੇ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹੇਮੰਤ ਸੋਰੇਨ ਝਾਰਖੰਡ ਦੇ ਮੁੱਖ ਮੰਤਰੀ ਹਨ। ਉਹ ਕਾਨੂੰਨੀ ਸ਼ਿਕੰਜੇ ’ਚ ਇਸ ਲਈ ਫਸੇ ਹੋਏ ਹਨ ਕਿ ਉਨ੍ਹਾਂ ਨੇ ਮਾਈਨਿੰਗ ਦਾ ਠੇਕਾ ਖੁਦ ਹੀ ਆਪਣੀ ਹੀ ਕੰਪਨੀ ਨੂੰ ਦੇ ਦਿੱਤਾ। ਇਸੇ ਤਰ੍ਹਾਂ ਪੀ. ਸੀ. ਏ. ’ਤੇ ਥੋਪਿਆ ਗਿਆ ਸਲਾਹਕਾਰ ਪੀ. ਸੀ. ਏ. ’ਚ ਆਪਣੀ ਹੀ ਕੰਪਨੀ ਦਾ ਸਾਮਾਨ ਵੇਚਣ ਲਈ ਪੀ. ਸੀ. ਏ. ’ਤੇ ਦਬਾਅ ਬਣਾ ਰਿਹਾ ਹੈ, ਜੋ ਕਿ ਗੈਰ-ਕਾਨੂੰਨੀ ਹੈ। ਦੂਸਰਾ ਸੁੱਟਣ ਵਾਲੇ ਕ੍ਰਿਕਟ ਦੇ ਮਾਨ ਨੂੰ ਪੀ. ਸੀ. ਏ. ਦਾ ਮਾਣ ਬਚਾਉਣ ਦੀ ਕਰਨੀ ਚਾਹੀਦਾ ਹੈ ਨਾ ਕਿ ਪੰਜਾਬ ਦੇ ਮਾਣ ਤੇ ਇਸ ਦੇ ਸਨਮਾਨ ਨੂੰ ਮਿੱਟੀ ’ਚ ਮਿਲਾਉਣਾ ਚਾਹੀਦਾ ਹੈ।

ਹੁਣ ਗੱਲ ਕਰਦੇ ਹਾਂ ਉਸ ਉਦਯੋਗਪਤੀ ਦੀ ਜੋ ਨੇ ਪੀ. ਸੀ. ਏ. ਦੇ ਚੱਕਰਵਿਊ ’ਚ ਖੁਦ ਫਸਦਾ ਹੈ ਤੇ ਕਦੇ ਦੂਜਿਆਂ ਲਈ ਚੱਕਰਵਿਊ ਰਚਦਾ ਹੈ। ਸਾਬਕਾ ਮੁਖੀ ਦਾ ਮਾਣ-ਸਨਮਾਨ ਕ੍ਰਿਕਟ ਨਹੀਂ ਹੈ। ਉਸ ਦਾ ਮਾਣ ਵੀ ਪੈਸਾ ਹੈ ਤੇ ਸਨਮਾਨ ਵੀ ਪੈਸਾ ਹੈ। ਸਰਕਾਰ ਕੋਈ ਵੀ ਹੋਵੇ ਉਹ ਉਸੇ ਸਥਿਤੀ ’ਤੇ ਬਿਰਾਜਮਾਨ ਰਹਿੰਦਾ ਹੈ, ਜਿੱਥੇ ਉਹ ਹਰ ਵਾਰ ਰਹਿੰਦਾ ਹੈ। ਇਹ ਸਭ ਪੈਸੇ ਦੀ ਖੇਡ ਹੈ। ਇਹ ਪੈਸੇ ਦੀ ਖੇਡ ਹੈ ਕਿ ਦੀਵਾਲੀ ਦੇ ਬਹਾਨੇ ਸਾਬਕਾ ਪ੍ਰਧਾਨ ਰਜਿੰਦਰਾ ਗੁਪਤਾ ਨੇ ਮਾਹੌਲ ਆਪਣੇ ਆਲੇ-ਦੁਆਲੇ ਬਣਾਉਣ ਲਈ ਖੁੱਲ੍ਹੇ ਮਨ ਨਾਲ ਪੈਸਾ ਖਰਚ ਕੀਤਾ। ਇਹ ਪੈਸੇ ਦੀ ਹੀ ਖੇਡ ਸੀ, ਜਿਸ ਕਾਰਨ ਸੱਟੇਬਾਜ਼ ਇਸ ਉਦਯੋਗਪਤੀ ਦਾ ਚਹੇਤਾ ਬਣਿਆ ਹੋਇਆ ਸੀ। ਪੀ. ਸੀ. ਏ. ਦੇ ਤਾਜ਼ਾ ਹਾਲਾਤ ਦੇ ਮੱਦੇਨਜ਼ਰ ਇਹ ਗੱਲ ਸਿੱਧੇ ਤੌਰ ’ਤੇ ਕਹੀ ਜਾ ਸਕਦਾ ਹੈ ਕਿ ਮਾਣ-ਸਨਮਾਨ ਦੀ ਕਸੌਟੀ ਤੁਹਾਡਾ ਆਚਰਣ ਹੈ, ਜੇਕਰ ਤੁਸੀਂ ਗਲਤ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੋਗੇ ਤਾਂ ਤੁਹਾਡੇ ਮਾਣ ਨੂੰ ਹਰ ਹਾਲਤ ’ਚ ਠੇਸ ਪਹੁੰਚੇਗੀ। ਇਸ ਲਈ ਕਿਸੇ ਨੂੰ ਇਹ ਕਹਿਣ ’ਚ ਕੋਈ ਝਿਜਕ ਨਹੀਂ ਹੈ ਕਿ ਕ੍ਰਿਕਟ ਦੇ ਮਾਨ ਨੂੰ ਪੀ. ਸੀ. ਏ. ਦਾ ਮਾਣ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

cherry

This news is Content Editor cherry