ਕ੍ਰਿਕਟ ਖੇਡਣੀ ਹੈ ਤਾਂ ਪਹਿਲਾਂ ਸਰਹੱਦ ਤੋਂ ਅੱਤਵਾਦ ਖਤਮ ਕਰੋ, ਕਪਿਲ ਦੇਵ ਦਾ ਪਾਕਿ ਨੂੰ ਜਵਾਬ

04/25/2020 2:56:58 PM

ਸਪੋਰਟਸ ਡੈਸਕ : ਟੀਮ ਇੰਡੀਆ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਨੂੰ ਫਿਰ ਤੋਂ ਖਾਰਜ ਕਰ ਦਿੱਤਾ ਹੈ। ਉਸ ਨੇ ਪਾਕਿਸਤਾਨ ਨੂੰ ਸਿੱਧੇ ਸ਼ਬਦਾਂ 'ਚ ਜਵਾਬ ਦਿੰਦਿਆਂ ਕਿਹਾ ਹੈ ਕਿ ਜੇਕਰ ਪੈਸੇ ਦੀ ਕਮੀ ਹੈ ਤਾਂ ਬਾਰਡਰ 'ਤੇ ਚੱਲ ਰਹੇ ਆਪਣੇ ਨਾ-ਪਾਕਿ ਕੰਮਾਂ ਨੂੰ ਬੰਦ ਕਰੇ। ਫਿਲਹਾਲ ਕ੍ਰਿਕਟ ਦੀ ਕੋਈ ਗੰਜਾਈਸ਼ ਨਹੀਂ ਹੈ। ਦਰਅਸਲ, ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਕੋਰੋਨਾ ਵਾਇਰਸ ਨਾਲ ਪੀੜਤਾਂ ਦੀਮਦਦ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੈਰਿਟੀ ਮੈਚ ਕਰਾਉਣ ਦਾ ਪ੍ਰਸਤਾਵ ਰੱਖਿਆ ਸੀ। ਉਸ ਦੇ ਮੁਤਾਬਕ, ਇਸ ਨਾਲ ਜੋ ਪੈਸਾ ਜਮਾ ਹੁੰਦਾ ਹੈ ਉਹ ਦੋਵੇਂ ਦੇਸ਼ਾਂ ਵਿਚ ਕੋਰੋਨਾ ਪੀੜਤਾਂ ਦੇ ਲਈ ਵੰਡਿਆ ਜਾਂਦਾ।

ਅਖਤਰ ਦੇ ਭਾਰਤ ਅਤੇ ਪਾਕਿਸਤਾਨ ਮੈਚ ਦੇ ਪ੍ਰਸਤਾਵ ਨੂੰ ਕਪਿਲ ਦੇਵ ਨੇ ਪਹਿਲਾਂ ਨਕਾਰ ਦਿੱਤਾ ਸੀ। ਉਸ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਮੈਂ ਕਹਾਂਗਾ ਕਿ ਮੈਚ ਤੋਂ ਜ਼ਿਆਦਾ ਬੱਚਿਆਂ ਨੂੰ ਸਕੂਲ ਭੇਜਣਾ ਜ਼ਿਆਦਾ ਜ਼ਰੂਰੀ ਹੈ। ਹਾਂ ਭਾਵੁਕ ਹੋ ਕੇ ਤੁਸੀਂ ਕਹਿ ਸਕਦੇ ਹੋ ਕਿ ਮੈਚ ਹੋਣਾ ਚਾਹੀਦੈ। ਮੈਚ ਉੰਨਾ ਜ਼ਿਆਦਾ ਜ਼ਰੂਰੀ ਨਹੀਂ ਹੈ। ਜੇਕਰ ਤੁਹਾਨੂੰ ਪੈਸਿਆਂ ਦੀ ਕਮੀ ਹੈ ਤਾਂ ਬਾਰਡਰ 'ਤੇ ਚੱਲ ਰਹੇ ਨਾ-ਪਾਕਿ ਕੰਮਾਂ ਨੂੰ ਬੰਦ ਕਰਨਾ ਚਾਹੀਦਾ ਹੈ। ਉਹ ਜੋ ਪੈਸਾ ਬਚ ਜਾਂਦਾ ਹੈ ਤਾਂ ਉਸ ਨਾਲ ਸਕੂਲ ਅਤੇ ਹਸਪਤਾਲ ਬਣਾ ਸਕਦੇ ਹੋ।

ਕਪਿਲ ਦੇਵ ਨੇ ਅੱਗੇ ਕਿਹਾ, ''ਜੇਕਰ ਪੈਸਿਆਂ ਦੀ ਜ਼ਰੂਰਤ ਹੈ ਤਾਂ ਸਾਡੇ ਕੋਲ ਇੰਨੀਆਂ ਧਾਰਮਿਕ ਸੰਸਥਾਵਾਂ ਹਨ, ਉਨ੍ਹਾਂ ਕੋਲ ਇੰਨਾ ਪੈਸਾ ਹੈ। ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੀ ਇਹ ਜ਼ਿੰਮੇਵਾਰੀ ਹੈ। ਅਸੀਂ ਸਭ ਉਨ੍ਹਾਂ ਨੂੰ ਜੋ ਪੈਸਾ ਦਿੰਦੇ ਹਾਂ ਉਹ ਕਿੱਥੇ ਜਾਂਦਾ ਹੈ। ਧਾਰਮਿਕ ਸੰਸਥਾਵਾਂ ਨੂੰ ਆਪਣੇ ਦੇਸ਼ ਦੀ ਮਦਦ ਕਰਨੀ ਚਾਹੀਦੀ ਹੈ। ਮੈਚ ਨਾਲ ਜ਼ਿਆਦਾ ਪੈਸਾ ਜਮਾ ਨਹੀਂ ਹੋ ਸਕਦਾ। ਉਨ੍ਹਾਂ ਤਾਂ ਸਾਡਾ ਬੋਰਡ ਹੀ ਦੇ ਦੇਵੇਗਾ। ਉਨ੍ਹਾਂ ਨੂੰ ਕੋਈ ਤਕਲੀਫ ਨਹੀਂ ਹੋਵੇਗੀ।

Ranjit

This news is Content Editor Ranjit