ਗਾਖਲ ਗਰੁੱਪ ਹੋਵੇਗਾ 2019-2020 ਦੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਟਾਇਟਲ ਸਪਾਂਸ਼ਰ

10/20/2019 6:18:15 PM

ਜਲੰਧਰ ( ਵਰਿਆਣਾ):- ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਉਸ ਦਾ ਬਣਦਾ ਸਥਾਨ ਤੇ ਮਾਣ ਦਿਵਾਉਣ ਲਈ ਪਿਛਲੇ ਦਿਨੀ ਖਿਡਾਰੀਆਂ ਵਲੋਂ ਨਵੀਂ ਸੰਸਥਾ ਦਾ ਗਠਨ ਕੀਤਾ ਗਿਆ ਸੀ ਜਿਸ ਦਾ ਨਾਂ ਰੱਖਿਆ ਗਿਆ ਮੇਜਰ ਲੀਗ ਕਬੱਡੀ ਫੈਡਰੇਸ਼ਨ। ਇਸ ਨੂੰ ਅਜੋਕੀਆਂ ਵਿਸ਼ਵ ਪੱਧਰੀ ਖੇਡ ਸੰਸਥਾਵਾਂ ਦੀ ਤਰਜ ਤੇ ਇਕ ਸੰਵਿਧਾਨਿਕ ਸੰਸਥਾ ਦੇ ਤੋਰ ਤੇ ਵਿਕਸਤ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ । ਇਹ ਵਿਚਾਰ ਗਾਖਲ ਗਰੁੱਪ ਦੇ ਅਮੋਲਕ ਸਿੰਘ ਗਾਖਲ ਨੇ ਜਲੰਧਰ ਦੇ ਇਕ ਨਿਜੀ ਹੋਟਲ 'ਚ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਟਾਈਰਲ ਸਪਾਂਸ਼ਰ ਦਾ ਮਾਣ ਮਿਲਣ ਦੋਰਾਨ ਕਹੇ । ਉਨ੍ਹਾਂ ਨੇ ਕਿਹਾ ਫੈਡਰੇਸਨ ਵਲੋਂ ਕਬੱਡੀ ਖੇਡ ਨੂੰ ਸੰਸਾਰ ਦੇ ਸਾਰੇ ਖੇਤਰਾਂ 'ਚ ਹਰਮਨ ਪਿਆਰੀ ਬਣਾਉਣ ਲਈ ਕਰੜੇ ਕਦਮ ਚੁੱਕੇ ਜਾਣ ਦੇ ਨਾਲ ਗਰਾਸ ਰੂਟਸ ਕਬੱਡੀ ਨੂੰ ਵੀ ਹਰ ਪੱਖੋਂ ਉਤਸ਼ਾਹਿਤ ਕੀਤਾ ਜਾਵੇਗਾ, ਜਿਸ ਦੇ ਲਈ ਪੂਰੀ ਤਰਾਂ ਪ੍ਰੋਫੈਸ਼ਨਲ ਢੰਗ ਅਪਣਾਇਆ ਜਾਵੇਗਾ ਅਤੇ ਵਿਸ਼ਵ ਦੀਆਂ ਵੱਖ ਵੱਖ ਕਬੱਡੀ ਖੇਡਾਂ ਨਾਲ ਸਬੰਧਤ ਫੈਡਰੇਸ਼ਨਾ ਦਾ ਸਹਿਯੋਗ ਲਿਆ ਜਾਵੇਗਾ ।ਉਨ੍ਹਾਂ ਕਿਹਾ ਖੇਡ ਇਤਿਹਾਸ ਦੇ ਕੁੱਝ ਕ੍ਰਾਂਤੀਕਾਰੀ ਤੇ ਸਿਰਕੱਢਵੇਂ ਫੈਸਲੇ ਲਏ ਗਏ। ਜਿਸ ਵਿਚ ਸਭ ਤੋਂ ਪਹਿਲਾਂ ਕਬੱਡੀ ਦੇ ਲਿਖਤੀ ਨਿਯਮ ਬਣਾਏ ਗਏ । ਉਨ੍ਹਾਂ ਕਿਹਾ ਮੇਜਰ ਲੀਗ ਕਬੱਡੀ ਫੈਡਰੇਸ਼ਨ ਵਲੋਂ ਸਭ ਤੋਂ ਮਹੱਤਵਪੂਰਨ ਫੈਸਲਾ ਨਸ਼ੇ ਖਿਲਾਫ ਸਖਤ ਕਦਮ ਚੁਕਦਿਆਂ ਉਕਤ ਖੇਡ ਵਿਚ ਡਰੱਗ ਦੀ ਦੁਰਵਰਤੋਂ ਖਿਲਾਫ ਵਿਸ਼ਵ ਪੱਧਰ ਦੇ ਮਾਹਰਾਂ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਮੁੱਖ ਰੱਖ ਕੇ ਤਿਆਰ ਕੀਤੀ। ਉਕਤ ਫੈਡਰੇਸ਼ਨ ਡਰੱਗ ਦੁਰਵਰਤੋਂ ਰੋਕਥਾਮ ਕੋਡ 2019 ਲਿਆਂਦਾ ਜਾਵੇਗਾ । ਉਨ੍ਹਾਂ ਕਿਹਾ ਖਿਡਾਰੀਆਂ ਦੇ ਸੱਟ ਚੋਟ ਦਾ ਬੀਮਾ ਮੇਜਰ ਲੀਗ ਕਬੱਡੀ ਫੈਡਰੇਸ਼ਨ ਵਲੋਂ ਦੇਸ਼ਾਂ- ਵਿਦੇਸ਼ਾਂ ਵਿਚ ਵਸਦੇ ਸਪਾਂਸਰਾਂ ਦੀ ਸਹਾਇਤਾ ਨਾਲ ਇਸ ਸਾਲ ਲਈ ਬਿਲਕੁਲ ਮੁਫਤ ਕੀਤਾ ਜਾਵੇਗਾ । Àਨ੍ਹਾਂ ਕਿਹਾ ਕਬੱਡੀ ਖੇਡ ਨੂੰ ਪ੍ਰਫੁਲਤ ਕਰਨ ਲਈ ਗਾਖਲ ਗਰੁੱਪ ਹਰ ਤਰਾਂ ਨਾਲ ਸਹਿਯੋਗ ਦੇਣ ਲਈ ਤਿਆਰ ਖੜਾ ਹੈ। ਖਿਡਾਰੀਆਂ ਦਾ ਹਰ ਪੱਖੋਂ ਖਿਆਲ ਰੱਖਣ ਨਾਲ ਉਨ੍ਹਾਂ ਦਾ ਮਾਣ ਸਤਿਕਾਰ ਵੀ ਕਰੇਗਾ।
ਇਸ ਮੌਕੇ ਮੇਜਰ ਲੀਗ ਫਡਰੇਸ਼ਨ ਦੇ ਮੁੱਢਲੇ ਸਮਂੇ ਵਿਚ ਸਾਥ ਦੇਣ ਲਈ ਗਾਖਲ ਗਰੁੱਪ ਦੇ ਅਮੋਲਕ ਸਿੰਘ ਗਾਖਲ, ਨੱਥਾ ਸਿੰਘ ਗਾਖਲ ਅਤੇ ਹਰਜਿੰਦਰ ਸਿੰਘ ਲਿੱਧੜ ਦਾ ਫੈਡਰੇਸ਼ਨ ਦੀ ਮੈਨੇਜਮੈਂਟ ਵਲੋਂ ਉਚੇਚੇ ਤੋਰ ਤੇ ਧੰਨਵਾਦ ਕਰਨ ਉਪਰੰਤ ਉਨ੍ਹਾਂ ਦਾ ਸਨਮਾਨ ਕਰਦਿਆ ਮੈਨੇਜਮੈਂਟ ਵਲੋਂ ਫੈਡਰੇਸ਼ਨ ਦੇ ਟਾਈਟਲ ਸਪਾਂਸਰ ਹੋਣ ਦਾ ਮਾਣ ਦਿਤਾ ਗਿਆ।

ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਕੋਚ ਦੇਵੀ ਦਿਆਲ, ਰਾਜੀਵ ਰਤਨ ਟੋਨੀ, ਸੁੱਖਾ ਭੰਡਾਲ, ਮਨਜਿੰਦਰ ਸੀਚੇਵਾਲ, ਜਗਸ਼ੀਰ ਸੀਰਾ, ਪਿਥੋਂ, ਜਗਰੂਪ ਸਿੰਘ ਲਾਲੀ, ਸੁੱਖ ਘੋਲ ਕਲਾਂ, ਰਾਜਾ ਢੀਕੇ, ਮਨਜੀਤ ਸਿੰਘ, ਇੰਦਰਪਾਲ ਸਿੰਘ, ਕਮਲਜੀਤ ਜੰਢ, ਗੁਰਪਾਲ ਸਿੰਘ, ਅਮਨ ਲੋਪੋ, ਕੁਲਵੰਤ ਕਾਕਾ, ਗਿੰਦਰ ਥਾਂਦੇਵਾਲ, ਸਾਧੂ ਸਿੰਘ ਖਨੋੜ, ਵਿਪਨ ਗੁਪਤਾ, ਮੇਨਕਾ ਗੁਪਤਾ, ਜਸਕਰਨ ਗਾਖਲ ਆਦਿ ਹਾਜਰ ਸਨ।