ਟਿਮ ਪੇਨ ਦੀ ਪਤਨੀ ਅਤੇ ਬੱਚਿਆਂ ਨਾਲ ਦਿਸੇ ਪੰਤ, ਪੂਰਾ ਕੀਤਾ ਚੈਲੰਜ

01/01/2019 3:29:26 PM

ਨਵੀਂ ਦਿੱਲੀ : ਭਾਰਤ-ਆਸਟਰੇਲੀਆ ਟੈਸਟ ਸੀਰੀਜ਼ ਨੇ ਸਾਰੇ ਕ੍ਰਿਕਟ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਦਾ ਕਾਰਨ ਮੈਦਾਨ 'ਤੇ ਦੋਵੇਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਹਰ ਮੈਚ 'ਚ ਰੱਸਾਕਸ਼ੀ ਵੀ ਹੋ ਰਹੀ ਹੈ। ਤੀਜੇ ਟੈਸਟ ਵਿਚ ਕਪਤਾਨ ਟਿਮ ਪੇਨ ਨੇ ਰਿਸ਼ਭ ਪੰਤ ਨੂੰ ਇਕ ਚੈਲੰਜ ਕੀਤਾ ਸੀ ਜਿਸਨੂੰ ਪੰਤ ਨੇ ਹੁਣ ਪੂਰਾ ਕੀਤਾ।

ਆਈ. ਸੀ. ਸੀ. ਨੇ ਆਪਣੀ ਫੇਸਬੁੱਕ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਜਿਸ ਵਿਚ ਪੰਤ ਨੇ ਪੇਨ ਦੀ ਪਤਨੀ ਅਤੇ ਬੱਚਿਆਂ ਦੇ ਨਾਲ ਨਜ਼ਰ ਆਏ। ਆਈ. ਸੀ. ਸੀ. ਨੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ''ਬਾਕਸਿੰਗ ਡੇ ਟੈਸਟ ਵਿਚ ਰਿਸ਼ਭ ਪੰਤ ਨੂੰ ਟਿਮ ਪੇਨ ਨੇ ਕਿਹਾ, ''ਤੁਸੀਂ ਮੇਰੇ ਬੱਚਿਆਂ ਦੀ ਦੇਖਭਾਲ ਕਰੋਗੇ? ਜਦੋਂ ਮੈਂ ਆਪਣੀ ਪਤਨੀ ਨੂੰ ਫਿਲਮ ਦੇਖਣ ਲੈ ਕੇ ਜਾਵਾਂਗਾ। ਚੁਣੌਤੀ ਸਵੀਕਾਰ ਕੀਤੀ ਗਈ।

ਪੰਤ ਅਤੇ ਪੇਨ ਵਿਚਾਲੇ ਹੋਈ ਰੱਸਾਕਸ਼ੀ ਤੀਜੇ ਟੈਸਟ ਵਿਚ ਚਰਚਾ ਦਾ ਵਿਸ਼ਾ ਰਹੀ। ਇਸ ਦੀ ਸ਼ੁਰੂਆਤ ਪੇਨ ਨੇ ਉਸ ਸਮੇਂ ਕੀਤੀ ਜਦੋਂ ਪੰਤ ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨ ਆਏ। ਭਾਰਤ ਦੀ ਦੂਜੀ ਪਾਰੀ ਦੇ 26ਵੇਂ ਓਵਰ ਦੀ ਤੀਜੀ ਗੇਂਦ 'ਤੇ ਪੰਤ ਨਾਥਨ ਲਿਓਨ ਦੀ ਗੇਂਦ ਦਾ ਸਾਹਮਣਾ ਕਰਨ ਲਈ ਤਿਆਰ ਸੀ ਪਰ ਇਸ ਤੋਂ ਪਹਿਲਾਂ ਹੀ ਪੇਨ ਬੋਲਣਾ ਸ਼ੁਰੂ ਹੋ ਗਏ। ਪੇਨ ਨੇ ਪੰਤ ਨੂੰ ਕਿਹਾ ਕਿ ਵਨਡੇ ਸੀਰੀਜ਼ ਲਈ ਮਹਿੰਦਰ ਸਿੰਘ ਧੋਨੀ ਆ ਗਏ ਹਨ। ਇਸ ਲੜਕੇ ਨੂੰ ਹਰੀਕੇਂਸ ਟੀਮ 'ਚ ਸ਼ਾਮਲ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਇਕ ਬੱਲੇਬਾਜ਼ ਦੀ ਜ਼ਰੂਰਤ ਹੈ। ਇਸ ਨਾਲ ਤੁਹਾਡੀਆਂ (ਪੰਤ) ਆਸਟਰੇਲੀਆ 'ਚ ਛੁੱਟੀਆਂ ਵੱਧ ਜਾਣਗੀਆਂ। ਪੇਨ ਇੱਥੇ ਹੀ ਨਹੀਂ ਰੁੱਕੇ। ਉਨ੍ਹਾਂ ਕਿਹਾ ਕਿ ਕੀ ਤੁਸੀਂ ਮੇਰੇ ਬੱਚਿਆਂ ਦਾ ਖਿਆਲ ਰੱਖੋਗ ਜਦੋਂ ਮੈਂ ਆਪਣੀ ਪਤਨੀ ਨੂੰ ਫਿਲਮ ਦਿਖਾਉਣ ਲੈ ਜਾਵਾਂਗਾ।