ਪੰਜਵੇਂ ਟੈਸਟ ''ਚ ਹਾਰ ਦੇ ਬਾਵਜੂਦ ਪੇਨ ਨੂੰ ਏਸ਼ੇਜ਼ ''ਤੇ ਮਾਣ

09/16/2019 11:25:50 AM

ਲੰਡਨ— ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ ਕਿਹਾ ਕਿ ਪੰਜਵੇਂ ਅਤੇ ਅੰਤਿਮ ਟੈਸਟ 'ਚ ਇੰਗਲੈਂਡ ਖਿਲਾਫ ਹਾਰ ਅਤੇ ਸੀਰੀਜ਼ 2-2 ਨਾਲ ਡਰਾਅ ਹੋਣ ਦੇ ਬਾਵਜੂਦ ਉਨ੍ਹਾਂ ਦਾ ਮਿਸ਼ਨ ਪੂਰਾ ਹੋਇਆ। ਆਸਟਰੇਲੀਆ ਦੀ ਟੀਮ ਓਵਲ ਚ 2001 ਦੇ ਬਾਅਦ ਪਹਿਲੀ ਵਾਰ ਇੰਗਲੈਂਡ 'ਚ ਏਸ਼ੇਜ਼ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਉਤਰੀ ਸੀ ਪਰ ਐਤਵਾਰ ਨੂੰ 135 ਦੌੜਾਂ ਨਾਲ ਹਾਰ ਦੇ ਬਾਅਦ ਉਸ ਨੂੰ ਡਰਾਅ ਤੋਂ ਸਬਰ ਕਰਨਾ ਪਿਆ। ਪੇਨ ਨੇ ਕਿਹਾ ਕਿ ਆਸਟਰੇਲੀਆ ਨੇ ਏਸ਼ੇਜ਼ ਬਰਕਰਾਰ ਰੱਖਣ ਦਾ ਆਪਣਾ ਟੀਚਾ ਹਾਸਲ ਕਰ ਲਿਆ। ਆਸਟਰੇਲੀਆ ਨੇ ਐਜਬੈਸਟਨ ਅਤੇ ਓਲਡ ਟ੍ਰੈਫਰਡ 'ਚ ਜਿੱਤ ਦਰਜ ਕੀਤੀ ਜਦਕਿ ਹੇਡਿੰਗਲੇ 'ਚ ਬੇਨ ਸਟੋਕਸ ਦੀ ਸ਼ਾਨਦਾਰ ਪਾਰੀ ਨਾਲ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਪੇਨ ਨੇ ਕਿਹਾ, ''ਅਸੀਂ ਏਸ਼ੇਜ਼ ਟਰਾਫੀ ਆਪਣੇ ਵਤਨ ਲੈ ਕੇ ਜਾ ਰਹੇ ਹਾਂ ਅਤੇ ਯਕੀਨੀ ਤੌਰ 'ਤੇ ਅਸੀਂ ਇਹੋ ਕਰਨ ਆਏ ਹਾਂ।'' ਉਨ੍ਹਾਂ ਕਿਹਾ, ''ਇਸ ਨਾਲ ਅਸੀਂ ਰੋਮਾਂਚਿਤ ਹਾਂ, ਬੇਸ਼ੱਕ ਮੈਚ ਦੇ ਨਤੀਜੇ ਨਾਲ ਥੋੜ੍ਹੀ ਨਿਰਾਸ਼ਾ ਹੈ, ਥੋੜ੍ਹੀ ਚਮਕ ਫਿੱਕੀ ਹੋ ਗਈ।'' ਆਸਟਰੇਲੀਆਈ ਕਪਤਾਨ ਨੇ ਕਿਹਾ, ''ਅਸੀਂ ਜਿੱੱਥੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਉਸ 'ਤੇ ਮਾਣ ਹੈ, ਇੱਥੇ ਆ ਕੇ ਖੇਡਣਾ ਅਤੇ ਜਿੱਤਣਾ ਆਸਟਰੇਲੀਆ ਲਈ ਚੁਣੌਤੀਪੂਰਨ ਹੈ। ਪੇਨ ਨੇ ਕਿਹਾ, ''ਦੋ ਮੈਚ ਕਾਫੀ ਆਸਾਨੀ ਨਾਲ ਜਿੱਤੇ, ਤੀਜਾ ਵੀ ਜਿੱਤਣਾ ਚਾਹੀਦਾ ਸੀ (ਹੇਡਿੰਗਲੇ 'ਚ) ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਮੌਕਾ ਗੁਆ ਦਿੱਤਾ।''

Tarsem Singh

This news is Content Editor Tarsem Singh