ਵੁਡਸ ਦੀ ਸਾਬਕਾ ਪ੍ਰੇਮੀਕਾ ਨੂੰ ਮਿਲੀ ਇਤਰਾਜ਼ਯੋਗ ਤਸਵੀਰਾਂ ਦੀ ਧਮਕੀ

04/05/2018 12:04:54 AM

ਨਵੀਂ ਦਿੱਲੀ— ਗੋਲਫ 'ਚ ਆਪਣੀ ਪ੍ਰਸਿੱਧੀ ਤੋਂ ਜ਼ਿਆਦਾ ਨਿੱਜੀ ਜ਼ਿੰਦਗੀ 'ਚ ਅਯਾਸ਼ੀ ਲਈ ਬਦਨਾਮ ਵਿਸ਼ਵ ਚੈਂਪੀਅਨ ਗੋਲਫਰ ਟਾਈਗਰ ਵੁਡਸ ਇਕ ਵਾਰ ਫਿਰ ਵਿਵਾਅਦਾਂ 'ਚ ਫਸ ਗਏ ਹਨ। ਦਰਅਸਲ ਇਨ੍ਹਾ ਦਿਨ੍ਹਾਂ 'ਚ ਟਾਈਗਰ ਨਵੇਂ ਸੈਕਸ ਸਕੈਡਲ 'ਚ ਫਸੇ ਹੋਏ ਨਜ਼ਰ ਆ ਰਹੇ ਹਨ। 42 ਸਾਲ ਦੇ ਟਾਈਗਰ 2015 ਤੋਂ ਲੈ ਕੇ 2017 ਤਕ ਕ੍ਰਿਸਟਨ ਸਮਿਥ ਦੇ ਨਾਲ ਰਿਲੇਸ਼ਨਸ਼ਿਪ 'ਚ ਰਹੇ ਸਨ। ਇਸ ਦੇ ਦੌਰਾਨ ਅਗਲੇ ਹਫਤੇ ਸ਼ੁਰੂ ਹੋਣ ਵਾਲੇ ਮਾਸਟਰਸ ਟੂਰਨਾਮੈਂਟ ਤੋਂ ਪਹਿਲਾਂ ਉਹ ਕਾਨੂੰਨੀ ਮਸਲੇ 'ਚ ਫਸ ਗਏ ਹਨ।


ਕ੍ਰਿਸਟਨ ਨੇ ਕਿਹਾ ਕਿ ਵੁਡਸ ਨਾਲ ਰਿਸ਼ਤਾ ਤੋੜ ਲਿਆ ਸੀ ਕਿ ਰਿਲੇਸ਼ਨਸ਼ਿਪ ਦੇ ਦੌਰਾਨ ਵੁਡਸ ਉਸਦੇ ਪ੍ਰਤੀ ਵਫਾਦਾਰ ਨਹੀਂ ਸੀ। ਇਸ ਮਾਮਲੇ 'ਚ ਵੁਡਸ ਦੇ ਇਕ ਨਵੇਂ ਬਿਆਨ 'ਤੇ ਬਵਾਲ ਖੜ੍ਹਾ ਹੋ ਗਿਆ ਹੈ। ਵੁਡਸ ਨੇ ਕਿਹਾ ਕਿ ਉਨ੍ਹਾਂ ਨੇ ਕ੍ਰਿਸਟਨ ਦੇ ਨਾਲ ਰਿਲੇਸ਼ਨਸ਼ਿਪ ਦੇ ਸਮੇਂ ਇਕ ਐਗਰੀਮੈਂਟ ਦਸਤਖਤ ਕੀਤੇ ਸਨ। ਇਸ ਦੇ ਅਨੁਸਾਰ ਕ੍ਰਿਸਟਨ ਹੁਣ ਉਸ 'ਤੇ ਦੋਸ਼ ਨਹੀਂ ਲਗਾ ਸਕਦੀ।


ਜੇਕਰ ਕ੍ਰਿਸਟਨ ਫਿਰ ਵੀ ਨਹੀਂ ਰੁੱਕੀ ਤਾਂ ਮੈਂ ਉਸਦੀ ਅੰਤਰਗਤ ਤਸਵੀਰਾਂ ਰਿਲੀਜ਼ ਕਰ ਸਕਦਾ ਹਾਂ। ਟਾਈਗਰ ਦੇ ਇਸ ਰਵੱਈਏ 'ਤੇ ਸੋਸ਼ਲ ਸਾਈਟਸ 'ਤੇ ਉਸਦੀ ਖੂਬ ਨਿੰਦਾ ਹੋ ਰਹੀ ਹੈ। ਇਕ ਨੇ ਲਿਖਿਆ ਹੈ ਕਿ ਇਸ ਤਰ੍ਹਾਂ ਕਰਨ ਨਾਲ ਤੁਸੀਂ ਸਾਬਤ ਕਰੋਗੇ ਕਿ ਕ੍ਰਿਸਟਨ ਸਚ ਬੋਲ ਰਹੀ ਹੈ।