ਨਿਊਜ਼ੀਲੈਂਡ ਖਿਲਾਫ ਵਨ ਡੇ ਸੀਰੀਜ਼ ਲਈ ਇਸ ਧਾਕੜ ਖਿਡਾਰੀ ਦੀ ਹੋ ਸਕਦੀ ਹੈ ਟੀਮ ''ਚ ਵਾਪਸੀ

01/14/2020 3:05:23 PM

ਨਵੀਂ ਦਿੱਲੀ : ਨਿਊਜ਼ੀਲੈਂਡ ਖਿਲਾਫ 3 ਵਨ ਡੇ ਮੈਚਾਂ ਦੀ ਸੀਰੀਜ਼ ਵਿਚ ਰਹਾਨੇ ਦੀ ਭਾਰਤੀ ਟੀਮ ਵਿਚ ਵਾਪਸੀ ਹੋ ਸਕਦੀ ਹੈ। ਨਿਊਜ਼ੀਲੈਂਡ ਖਿਲਾਫ ਵਨ ਡੇ ਅਤੇ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਜਲਦ ਹੋਣ ਵਾਲਾ ਹੈ। ਰਿਪੋਰਟਸ ਮੁਤਾਬਕ ਚੋਣਕਾਰ ਰਹਾਨੇ ਨੂੰ ਟੀਮ ਵਿਚ ਸ਼ਾਮਲ ਕਰਨ ਨੂੰ ਲੈ ਕੇ ਗੱਲ ਕਰ ਸਕਦੇ ਹਨ। ਰਹਾਨੇ ਸਾਲ 2018 ਦੇ ਬਾਅਦ ਤੋਂ ਭਾਰਤੀ ਵਨ ਡੇ ਟੀਮ ਤੋਂ ਬਾਹਰ ਚੱਲ ਰਹੇ ਹਨ। ਰਹਾਨੇ ਟੈਸਟ ਕ੍ਰਿਕਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਪਰ ਵਨ ਡੇ ਕ੍ਰਿਕਟ ਵਿਚ ਖਰਾਬ ਫਾਰਮ ਕਾਰਨ ਹੀ ਉਸ ਨੂੰ ਵਰਲਡ ਕੱਪ 2019 ਦੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਹੋ ਚੁੱਕਾ ਹੈ। ਉੱਥੇ ਹੀ ਵਨ ਡੇ ਅਤੇ ਟੈਸਟ ਟੀਮ ਦਾ ਐਲਾਨ ਕੁਝ ਹੀ ਦਿਨਾਂ ਵਿਚ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਆਸਟਰੇਲੀਆ ਖਿਲਾਫ ਵਨ ਡੇ ਸੀਰੀਜ਼ ਦੇ ਤੁਰੰਤ ਬਾਅਦ ਟੈਸਟ ਅਤੇ ਵਨ ਡੇ ਟੀਮ ਦਾ ਐਲਾਨ ਕੀਤਾ ਜਾਵੇਗਾ। 19 ਜਨਵਰੀ ਨੂੰ ਆਸਟਰੇਲੀਆ ਅਤੇ ਭਾਰਤ ਵਿਚਾਲੇ ਆਖਰੀ ਵਨ ਡੇ ਮੈਚ ਵੀ ਖੇਡਿਆ ਜਾਵੇਗਾ।