ਭਾਰਤ ਨੂੰ ਘਰ ''ਚ ਹਰਾਉਣ ਲਈ ਧਾਕੜਾਂ ਨੇ ਬਣਾਈ ਟੀਮ, ਜਾਣੋ ਕੌਣ ਹੋਵੇਗਾ ਕਪਤਾਨ

10/21/2019 7:24:47 PM

ਨਵੀਂ ਦਿੱਲੀ : ਭਾਰਤੀ ਟੀਮ ਦਾ ਭਾਰਤ ਵਿਚ ਕਿਸ ਤਰ੍ਹਾਂ ਦਾ ਰਿਕਾਰਡ ਹੈ ਇਹ ਵਰਤਮਾਨ ਅੰਕੜੇ ਅਤੇ ਵਿਰਾਟ ਕੋਹਲੀ ਦੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦਾ ਹੈ। ਭਾਰਤੀ ਟੀਮ ਨੇ ਐੱਮ. ਐੱਸ. ਧੋਨੀ, ਅਜਿੰਕਯ ਰਹਾਨੇ ਅਤੇ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਭਾਰਤ ਦੀ ਧਰਤੀ 'ਤੇ ਪਿਛਲੀਆਂ 11 ਟੈਸਟ ਲੜੀਆਂ ਜਿੱਤੀਆਂ ਹਨ, ਜੋ ਇਕ ਵਰਲਡ ਰਿਕਾਰਡ ਹੈ। ਭਾਰਤ ਤੋਂ ਪਹਿਲਾਂ 2 ਵਾਰ ਆਸਟਰੇਲੀਆਈ ਟੀਮ 10-10 ਸੀਰੀਜ਼ ਆਪਣੇ ਨਾਂ ਕਰ ਚੁੱਕੀ ਹੈ। ਭਾਰਤੀ ਟੀਮ ਮੌਜੂਦਾ ਸਮੇਂ ਵਿਚ ਆਪਣੇ ਘਰ ਵਿਚ ਦੁਨੀਆ ਦੀਆਂ ਸਾਰੀਆਂ ਟੀਮਾਂ ਤੋਂ ਖਤਰਨਾਕ ਦਿਸ ਰਹੀ ਹੈ। ਵਿਰਾਟ ਕੋਹਲੀ ਐਂਡ ਕੰਪਨੀ ਦਾ ਹਰੇਕ ਖਿਡਾਰੀ ਨਿਜੀ ਤੌਰ 'ਤੇ ਆਪਣਾ ਬੈਸਟ ਦੇ ਰਿਹਾ ਹੈ, ਜਿਸ ਨਾਲ ਭਾਰਤੀ ਟੀਮ ਲਗਾਤਾਰ ਮੈਚ ਜਿੱਤ ਰਹੀ ਹੈ। ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਵਿਚ ਭਾਰਤ ਨੇ ਪਹਿਲੇ 4 ਟੈਸਟ ਜਿੱਤ ਲਏ ਹਨ, ਜਦਕਿ 5ਵੇਂ ਮੈਚ ਵਿਚ ਭਾਰਤੀ ਟੀਮ ਜਿੱਤ ਦੇ ਬੇਹੱਦ ਕਰੀਬ ਹੈ।

ਇਕਲੌਤੀ ਕੋਈ ਟੀਮ ਨਹੀਂ ਹਰਾ ਸਕੇਗੀ ਭਾਰਤ ਨੂੰ

ਇਸ ਸਮੇਂ ਭਾਰਤ ਨੂੰ ਇਕ ਦੇਸ਼ ਦੀ ਟੀਮ ਉਸ ਦੀ ਧਰਤੀ 'ਤੇ ਹਰਾਉਣ ਲਈ ਕਾਫੀ ਨਹੀਂ ਹੈ। ਅਜਿਹੇ 'ਚ ਕਈ ਦਿੱਗਜ ਖਿਡਾਰੀ ਅਤੇ ਮਾਹਰਾਂ ਨੇ ਟੀਮ ਇੰਡੀਆ ਨੂੰ ਭਾਰਤ ਵਿਚ ਹਰਾਉਣ ਲਈ ਵਰਲਡ ਪਲੇਇੰਗ ਇਲੈਵਨ ਤਿਆਰ ਕੀਤੀ ਹੈ, ਜੋ ਸ਼ਾਇਦ ਭਾਰਤੀ ਟੀਮ ਨੂੰ ਹਰਾ ਸਕਦੀ ਹੈ। ਇਸ ਵਰਲਡ ਇਲੈਵਨ ਵਿਚ ਕਈ ਦੇਸ਼ਾਂ ਦੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਭਾਰਤ ਵਿਚ ਚੰਗਾ ਖੇਡ ਸਕਦੇ ਹਨ।

ਦਰਅਸਲ, ਰਾਂਚੀ ਵਿਚ ਖੇਡੇ ਜਾ ਰਹੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤੀਜੇ ਟੈਸਟ ਮੈਚ ਦੇ ਤੀਜੇ ਦਿਨ ਜਦੋਂ ਲੰਚ ਹੋਇਆ ਤਾਂ ਕ੍ਰਿਕਟ ਕੁਮੈਂਟੇਟਰ ਅਤੇ ਸਾਬਕਾ ਖਿਡਾਰੀਆਂ ਨੇ ਵਰਲਡ ਇਲੈਵਨ ਨੂੰ ਲੈ ਕੇ ਆਪਣੀ ਰਾਏ ਦਿੱਤੀ। ਵੀ. ਵੀ. ਐੱਸ. ਲਕਸ਼ਮਣ, ਇਰਫਾਨ ਪਠਾਨ, ਆਕਾਸ਼ ਚੋਪੜ ਅਤੇ ਐਂਕਰ ਜਤਿਨ ਸਪਰੂ ਨੇ ਇਸ ਟੀਮ ਦਾ ਬਾਰੇ ਦਰਸ਼ਕਾਂ ਨੂੰ ਦੱਸਿਆ, ਜਿਸਦੀ ਅਗਵਾਈ ਨਿਊਜ਼ੀਲੈਂਡ ਟੀਮ ਦੇ ਦਿੱਗਜ ਖਿਡਾਰੀ ਕੇਨ ਵਿਲੀਅਮਸਨ ਕਰਨਗੇ।