ਟਰੈਂਟ ਬੌਲਟ ਦੇ ਸ਼ਾਨਦਾਰ ਕੈਚ 'ਤੇ ਵਿਰਾਟ ਕੋਹਲੀ ਨੇ ਦਿੱਤਾ ਇਹ ਬਿਆਨ

04/22/2018 4:50:53 PM

ਨਵੀਂ ਦਿੱਲੀ (ਬਿਊਰੋ)— ਰਾਇਲ ਚੈਲੇਂਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਦਿੱਲੀ ਡੇਅਰਡੇਵਿਲਸ ਖਿਲਾਫ ਆਈ.ਪੀ.ਐੱਲ. ਸੀਜ਼ਨ 11 'ਚ ਖੇਡੇ ਗਏ ਮੈਚ 'ਚ ਉਨ੍ਹਾਂ ਟਰੈਂਟ ਬੋਲਟ ਦੇ ਹਥੋਂ ਕੈਚ ਆਊਟ ਹੋਣ ਦਾ ਅਫਸੋਸ ਨਹੀਂ ਹੈ। ਇਸ ਮੈਚ 'ਚ ਬੰਗਲੌਰ ਨੇ ਦਿੱਲੀ ਨੂੰ ਛੇ ਵਿਕਟਾਂ ਨਾਲ ਹਰਾ ਕੇ ਇਸ ਸੀਜ਼ਨ 'ਚ ਦੂਜੀ ਜਿੱਤ ਹਾਸਲ ਕੀਤੀ ਹੈ।

ਕਪਤਾਨ ਕੋਹਲੀ ਨੇ ਮੈਚ ਦੇ ਬਾਅਦ ਕਿਹਾ ਜਿਸ ਤਰ੍ਹਾਂ ਬੋਲਟ ਨੇ ਕੈਚ ਫੜਿਆ ਮੈਂ ਖੁਦ ਇਸ ਨੂੰ ਦੇਖ ਕੇ ਹੈਰਾਨ ਹੋ ਗਿਆ ਸੀ। ਉਹ ਬੇਹਦ ਹੀ ਸ਼ਾਨਦਾਰ ਕੈਚ ਸੀ। ਮੈਨੂੰ ਇਹ ਕੈਚ ਦੇਖ ਕੇ ਬੇਹਦ ਹੀ ਖੁਸ਼ੀ ਹੋਈ ਹੈ। ਕੋਹਲੀ ਨੇ ਕਿਹਾ ਕਿ ਜੇਕਰ ਮੈਂ ਜ਼ਿੰਦਗੀ 'ਚ ਪਿੱਛੇ ਮੁੜ ਕੇ ਇਸ ਪੱਲ ਨੂੰ ਦੇਖਾਂਗਾ ਤਾਂ ਮੈਨੂੰ ਆਊਟ ਹੋਣ ਦਾ ਕਦੇ ਵੀ ਅਫਸੋਸ ਨਹੀਂ ਹੋਵੇਗਾ। ਕੋਹਲੀ ਨੇ ਕਿਹਾ ਮੈਨੂੰ ਦੁੱਖ ਹੈ ਕਿ ਮੈਂ ਆਖਰ ਤੱਕ ਪਾਰੀ ਨੂੰ ਜਾਰੀ ਨਹੀਂ ਰੱਖ ਸਕਿਆ, ਪਰ ਕੋਰੀ ਐਂਡਰਸਨ ਅਤੇ ਡੀਵਿਲਿਅਰਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਟੀਮ ਨੂੰ ਜਿੱਤ ਦੇ ਪੜਾਅ ਤੱਕ ਲੈ ਗਏ।