ਨਾਨੀ ਦੇ ਦਿਹਾਂਤ ਕਾਰਨ ਇਹ ਧਾਕੜ ਖਿਡਾਰੀ ਨਹੀਂ ਹੋ ਸਕੇਗਾ ਪਹਿਲੇ ਟੈਸਟ ''ਚ ਸ਼ਾਮਲ

10/02/2018 3:38:50 PM

ਰਾਜਕੋਟ : ਵਿੰਡੀਜ਼ ਦੀ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕਰਨ ਵਾਲਾ ਕੇਮਾਰ ਰੋਚ ਭਾਰਤ ਖਿਲਾਫ ਪਹਿਲੇ ਟੈਸਟ ਵਿਚ ਨਹੀਂ ਖੇਡ ਸਕੇਗਾ ਕਿਉਂਕਿ ਉਸ ਨੂੰ ਆਪਣੀ ਨਾਨੀ ਦੇ ਦਿਹਾਂਤ ਕਾਰਨ ਵਾਪਸ ਬਾਰਬਡੋਸ ਪਰਤਣਾ ਪਿਆ। ਰੋਚ ਵੀਰਵਾਰ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ਵਿਚਾਲੇ ਟੀਮ ਨਾਲ ਜੁੜੇਗਾ। ਵਿੰਡੀਜ਼ ਦੇ ਕੋਚ ਸਟੁਅਰਟ ਲਾ ਨੇ ਮੰਗਲਵਾਰ ਨੂੰ ਕਿਹਾ, ''ਕੇਮਾਰ ਅਜੇ ਤੱਕ ਨਹੀਂ ਪਰਤਿਆ ਹੈ। ਉਸ ਦੇ ਪਰਿਵਾਰ ਵਿਚ ਦਿਹਾਂਤ ਹੋ ਗਿਆ ਸੀ ਅਤੇ ਉਹ ਪਹਿਲੇ ਟੈਸਟ ਵਿਚਾਲੇ ਹੀ ਟੀਮ ਨਾਲ ਜੁੜੇਗਾ।''

ਕੋਚ ਨੇ ਕਿਹਾ ਕਿ ਕੇਮਾਰ ਰੋਚ ਕਾਫੀ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਹੈ ਜਿਸ ਦੇ ਕੋਲ ਸ਼ਾਨਦਾਰ ਹੁਨਰ ਹੈ। ਇਹ ਵੱਡਾ ਨੁਕਸਾਨ ਹੈ। ਹਾਲਾਂਕਿ ਪਿਛਲੇ ਕੁਝ ਟੈਸਟ ਮੈਚਾਂ ਵਿਚ ਸ਼ੇਨਨ ਗ੍ਰੈਬਿਅਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਵੀ ਭਾਰਤ ਵਰਗੇ ਹਾਲਾਤਾਂ ਵਿਚ। ਰੋਚ ਨੇ 48 ਟੈਸਟਾਂ ਵਿਚ 28.31 ਦੀ ਔਸਤ ਨਾਲ 163 ਵਿਕਟਾਂ ਹਾਸਲ ਕੀਤੀਆਂ ਹਨ। ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਤੋਂ ਕੋਚ ਬਣੇ ਲਾ ਨੇ ਹਾਲਾਂਕਿ ਗ੍ਰੈਬਿਅਲ (37 ਟੈਸਟ), ਕਪਤਾਨ ਜੇਸਨ ਹੋਲਡਰ (34), ਕੀਮੋ ਪਾਲ (1 ਟੈਸਟ) ਅਤੇ ਨਵੋਦਿਤ ਸ਼ਰਮਨ ਲੂਈਸ  ਦੀ ਮੌਜੂਦਗੀ ਵਾਲੇ ਆਪਣੇ ਤੇਜ਼ ਗੇਂਦਬਾਜ਼ੀ 'ਤੇ ਪੂਰਾ ਭਰੋਸਾ ਹੈ। ਲੂਈਸ ਨੂੰ ਜ਼ਖਮੀ ਅਲਜ਼ਾਰੀ ਜੋਸੇਫ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਕੋਚ ਨੇ ਕਿਹਾ ਕਿ ਕੇਮਾਰ ਦਾ ਨਾ ਹੋਣਾ ਵੱਡਾ ਨੁਕਸਾਨ ਹੈ ਪਰ ਸਾਡੇ ਕੋਲ ਕੀਮੋ ਪਾਲ ਅਤੇ ਸ਼ਰਮਨ ਲੂਈਸ ਦੇ ਰੂਪ ਵਿਚ ਹੁਨਰਮੰਦ ਖਿਡਾਰੀ ਹੈ। ਕਦੇ-ਕਦੇ ਵਿਰੋਧੀ ਨੂੰ ਹੈਰਾਨ ਕਰਨ ਲਈ ਅਨਜਾਨ ਦੇ ਨਾਲ ਉਤਰਨਾ ਪੈਂਦਾ ਹੈ। ਤੇਜ਼ ਗੇਂਦਬਾਜ਼ੀ ਸਾਡਾ ਮਜ਼ਬੂਤ ਪੱਖ ਹੈ।