ਇਸ ਖਿਡਾਰੀ ਨੇ ਕੀਤਾ ਅਜਿਹਾ ਕੈਚ ਕਿ ਸਭ ਰਹਿ ਗਏ ਹੈਰਾਨ, ਆਈ ਸਟੋਕਸ ਦੀ ਯਾਦ (Video)
10/31/2019 11:48:08 AM
ਸਪੋਰਟਸ ਡੈਸਕ : ਯੂ. ਏ. ਈ. 'ਚ ਜਾਰੀ ਟੀ-20 ਵਰਲਡ ਕੱਪ 2020 ਦੇ ਕੁਆਲੀਫਾਇਰਸ ਮੈਚਾਂ ਵਿਚ ਉਨ੍ਹਾਂ ਦੇਸ਼ਾਂ ਦੇ ਖਿਡਾਰੀਆਂ ਦਾ ਕਮਾਲ ਦੇਖਣ ਨੂੰ ਮਿਲਿਆ ਜੋ ਅਜੇ ਤੱਕ ਮਸ਼ਹੂਰ ਨਹੀਂ ਹੋਏ। ਕਦੇ ਇਨ੍ਹਾਂ ਖਿਡਾਰੀਆਂ ਦੀਆਂ ਪਾਰੀਆਂ ਸੁਰਖੀਆਂ ਬਟੋਰ ਰਹੀਆਂ ਹਨ ਤਾਂ ਕਦੇ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਸ਼ਾਨਦਾਰ ਫੀਲਡਿੰਗ। ਇਕ ਵਾਰ ਫਿਰ ਅਜਿਹਾ ਹੀ ਕਮਾਲ ਸਕਾਲਲੈਂਡ ਅਤੇ ਯੂ. ਏ. ਈ. ਵਿਚਾਲੇ ਖੇਡੇ ਜਾ ਰਹੇ ਮੁਕਾਬਲੇ ਵਿਚ ਦੇਖਣ ਨੂੰ ਮਿਲਿਆ। ਸਕਾਟਲੈਂਡ ਨੇ ਯੂ. ਏ. ਈ. ਨੂੰ 90 ਦੌੜਾਂ ਨਾਲ ਹਰਾ ਕੇ ਅਗਲੇ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਵਿਚ ਜਗ੍ਹਾ ਬਣਾ ਲਈ। ਸਲਾਮੀ ਬੱਲੇਬਾਜ਼ ਜਾਰਜ ਮੁੰਸੇ ਦੀ 65 ਦੌੜਾਂ ਦੀ ਪਾਰੀ ਦੀ ਮਦਦ ਨਾਲ ਸਕਾਟਲੈਂਡ ਨੇ 198 ਦੌੜਾਂ ਬਣਾਈਆਂ। ਜਵਾਬ ਵਿਚ ਯੂ. ਏ. ਈ. ਦੀ ਟੀਮ 9 ਗੇਂਦਾਂ ਬਾਕੀ ਰਹਿੰਦਿਆਂ 108 ਦੌੜਾਂ 'ਤੇ ਆਲਆਊਟ ਹੋ ਗਈ। ਅਜਿਹੇ 'ਚ ਫੀਲਡਿੰਗ ਦੌਰਾਨ ਰਮੀਜ਼ ਸ਼ਹਿਜ਼ਾਦ ਨੇ ਮੈਚ ਵਿਚ ਇਕ ਹੱਥ ਨਾਲ ਬਿਹਤਰੀਨ ਕੈਚ ਫੜਿਆ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਇੰਗਲੈਂਡ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਦੀ ਯਾਦ ਆ ਗਈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
🎤 @nassercricket: "NOOO WAY, YOU CANNOT DO THAT!"
— T20 World Cup (@T20WorldCup) October 30, 2019
Rameez Shahzad: 👀 pic.twitter.com/3cPrWrEsUz
ਦਰਅਸਲ, ਇਸ ਮੈਚ ਦੇ 14ਵੇਂ ਓਵਰ ਵਿਚ ਅਹਿਮਦ ਰਜ਼ਾ ਦੀ ਗੇਂਦ 'ਤੇ ਮੁਨਸੀ ਨੇ ਲਾਂਗ ਆਫ ਵੱਲ ਸ਼ਾਟ ਖੇਡਿਆ ਪਰ ਰਮੀਜ਼ ਸ਼ਹਿਜ਼ਾਦ ਨੇ ਇਕ ਹੱਥ ਨਾਲ ਜ਼ਬਰਦਸਤ ਕੈਚ ਫੜ ਕੇ ਉਸ ਦੀ ਪਾਰੀ ਦਾ ਅੰਤ ਕਰ ਦਿੱਤਾ। ਰਮੀਜ਼ ਨੇ ਹਵਾ ਵਿਚ ਛਲਾਂਗ ਲਗਾਉਂਦਿਆਂ ਇਕ ਹੱਥ ਨਾਲ ਉਲਟਾ ਕੈਚ ਫੜਿਆ। ਇਸ ਕੈਚ ਨੇ ਆਈ. ਸੀ. ਸੀ. ਵਰਲਡ ਕੱਪ 2019 ਵਿਚ ਬੇਨ ਸਟੋਕਸ ਵੱਲੋਂ ਇਕ ਹੱਥ ਨਾਲ ਕੀਤੇ ਕੈਚ ਦੀਆਂ ਯਾਦਾ ਤਾਜ਼ੀਆਂ ਕਰ ਦਿੱਤੀਆਂ।