IPL ''ਚ KKR ਦਾ ਇਹ ਖਿਡਾਰੀ ਗੇਂਦ ਖੇਡੇ ਬਗੈਰ ਹੋਇਆ ਆਊਟ

02/21/2018 10:44:21 PM

ਨਵੀਂ ਦਿੱਲੀ— ਆਈ. ਪੀ. ਐੱਲ. ਸੀਜ਼ਨ 11 ਤੋਂ ਪਹਿਲਾਂ 2 ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਸ ਨੂੰ ਬਹੁਤ ਵੱਡਾ ਝੱਟਕਾ ਲੱਗਾ ਹੈ। ਆਸਟਰੇਲੀਆ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਲਿਨ ਦੇ ਮੋਢੇ 'ਤੇ ਸੱਟ ਲੱਗ ਗਈ ਹੈ। ਕੋਲਕਾਤਾ ਨਾਈਟ ਰਾਈਡਰਸ ਨੇ ਇਸ ਵਾਰ ਹੋਈ ਖਿਡਾਰੀਆਂ ਦੀ ਨਿਲਾਮੀ 'ਚ ਲਿਨ ਨੂੰ 9.6 ਕਰੋੜ 'ਚ ਖਰੀਦਿਆ ਸੀ। ਦਰਅਸਲ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਵਿਚਾਲੇ ਖੇਡੇ ਗਏ ਤ੍ਰਿਕੋਣੀ ਸੀਰੀਜ਼ ਦੇ ਫਾਈਨਲ ਦੇ ਦੌਰਾਨ ਮੋਢੇ 'ਤੇ ਸੱਟ ਲੱਗ ਗਈ। ਨਿਊਜ਼ੀਲੈਂਡ ਦੀ ਪਾਰੀ ਦੇ 9ਵੇਂ ਓਵਰ 'ਚ ਫੀਲਡਿੰਗ ਕਰਦੇ ਹਏ ਕ੍ਰਿਸ ਲਿਨ ਡਾਈਵ ਲਗਾਉਣ ਦੇ ਚੱਕਰ 'ਚ ਮੋਢੇ 'ਤੇ ਸੱਟ ਲਗਾ ਲਈ। ਜਿਸ ਤੋਂ ਬਾਅਦ ਲਿਨ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ।
ਲਿਨ ਦੇ ਸੱਟ ਲੱਗਣ ਕਾਰਨ ਕੋਲਕਾਤਾ ਨਾਈਟ ਰਾਈਡਰਸ ਨੂੰ ਵੱਡਾ ਝੱਟਕਾ ਲੱਗਾ ਹੈ। ਕ੍ਰਿਸ ਲਿਨ ਨੂੰ ਕੋਲਕਾਤਾ ਦੀ ਕਪਤਾਨੀ ਦੇ ਵਿਕਲਪ ਦੇ ਰੂਪ 'ਚ ਦੇਖਿਆ ਜਾ ਰਿਹਾ ਸੀ। ਹਾਲ ਹੀ 'ਚ ਕੋਲਕਾਤਾ ਦੇ ਮੁੱਖ ਕੋਚ ਜੈਕ ਕੈਲਿਸ ਨੇ ਮੰਨਿਆ ਹੈ ਕਿ ਲਿਨ ਉਨ੍ਹਾਂ ਖਿਡਾਰੀਆਂ 'ਚੋਂ ਹੈ, ਜਿਸ ਨੂੰ ਕੋਲਕਾਤਾ ਦਾ ਕਪਤਾਨ ਚੁਣਿਆ ਜਾ ਸਕਦਾ ਹੈ।