ਇਸ ਖਿਡਾਰੀ ਦੇ ਘਰ ਟਰੱਕਾਂ ''ਚ ਆਉਂਦਾ ਹੈ ਅਰਬਾਂ ਰੁਪਇਆ, ਸੌਂਦਾ ਵੀ ਹੈ ਨੋਟਾਂ ''ਤੇ! (ਤਸਵੀਰਾਂ)

08/18/2017 9:57:51 AM

ਨਵੀਂ ਦਿੱਲੀ— ਅਲਟੀਮੇਟ ਫਾਈਟਿੰਗ ਦੇ ਅਨਡਿਸਪਿਊਟਿਡ ਕਿੰਗ ਫਲਾਇਡ ਮੇਵੇਦਰ ਕੋਲ ਇੰਨਾ ਪੈਸਾ ਹੈ ਕਿ ਕਈ ਵਾਰ ਬੈਂਕਾਂ ਤੋਂ ਨੋਟ ਲਿਆਉਣ ਵਿਚ ਉਨ੍ਹਾਂ ਨੂੰ ਇਕ ਟਰੱਕ ਦਾ ਇਸਤੇਮਾਲ ਕਰਨਾ ਪੈਂਦਾ ਹੈ। ਜੀ ਹਾਂ, 4171 ਕਰੋੜ ਰੁਪਏ ਦੀ ਪ੍ਰਾਪਰਟੀ ਰੱਖਣ ਵਾਲੇ ਮੇਵੇਦਰ ਨੂੰ ਆਪਣੇ ਬੈਂਕ ਬੈਲੇਂਸ ਅਤੇ ਕੈਸ਼ ਨਾਲ ਬੇਹੱਦ ਪਿਆਰ ਹੈ ਅਤੇ ਖਰਚ ਵੀ ਅਜਿਹੇ ਕਿ ਹੋਸ਼ ਉੱਡਾ ਦੇਣਗੇ। ਉਹ ਇੱਕ ਵਾਰ ਵਿਚ ਖਰਚੇ ਲਈ ਕਈ ਅਰਬ ਰੁਪਏ ਕੱਢਦੇ ਹਨ। ਕੈਸ਼ ਨੂੰ ਲੈ ਕੇ ਉਹ ਇਨ੍ਹੇ ਕਰੇਜੀ ਹੋ ਚੁੱਕੇ ਹਨ ਕਿ ਹਰ ਸਮੇਂ ਕਈ ਕਰੋੜਾਂ ਰੁਪਏ ਦਾ ਕੈਸ਼ ਆਪਣੇ ਆਸ-ਪਾਸ ਰੱਖਦੇ ਹਨ।
ਸੋਂਦਾ ਵੀ ਹੈ ਨੋਟਾਂ ਉੱਤੇ
ਮੇਵੇਦਰ ਭਾਵੇਂ ਖਾਣਾ ਖਾ ਰਿਹਾ ਹੋਵੇ, ਕਾਰ ਵਿਚ ਜਾ ਰਿਹਾ ਹੋਵੇ, ਪਲੇਨ ਟ੍ਰੈਵਲ ਕਰ ਰਿਹਾ ਹੋਵੇ ਜਾਂ ਫਿਰ ਬਿਸਤਰ ਉੱਤੇ ਹੋਵੇ ਉਹ ਹਮੇਸ਼ਾ ਕਰੋੜਾਂ ਰੁਪਏ ਦਾ ਕੈਸ਼ ਆਸ-ਪਾਸ ਰੱਖਦਾ ਹੈ। ਕਈ ਵਾਰ ਸਟਰਿਪ ਕਲੱਬ ਉੱਤੇ ਲੱਖਾਂ ਡਾਲਰਸ ਹਵਾ ਵਿੱਚ ਉੜਾ ਦਿੰਦਾ ਹੈ। ਉਨ੍ਹਾਂ ਦੀ ਇਸ ਹਰਕਤ ਨੂੰ ਵੇਖ ਕਈ ਲੋਕ ਉਨ੍ਹਾ ਨੂੰ ਸਨਕੀ ਵੀ ਕਹਿੰਦੀ ਹਨ।
26 ਅਗਸਤ ਨੂੰ 1161 ਕਰੋੜ ਰੁਪਏ ਦੀ ਫਾਇਟ
ਦੱਸ ਦਈਏ ਕਿ ਮੇਵੇਦਰ ਦੀ ਅਗਲੀ ਫਾਈਟ 26 ਅਗਸਤ ਨੂੰ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ (ਯੂ.ਐਫ.ਸੀ.) ਦੇ ਬਾਦਸ਼ਾਹ ਕੋਨੋਰ ਮੈਕਗਰਿਗੋਰ ਨਾਲ ਹੋਵੇਗੀ। 12 ਰਾਊਂਡ ਤੱਕ ਚਲਣ ਵਾਲੇ ਇਸ ਮੁਕਾਬਲੇ ਨੂੰ ਪਿਛਲੀ ਫਾਈਟ ਤੋਂ ਵੀ ਜ਼ਿਆਦਾ ਮਹਿੰਗਾ ਬਾਕਸਿੰਗ ਮੁਕਾਬਲਾ ਮੰਨਿਆ ਜਾ ਰਿਹਾ ਹੈ। ਇਸ ਵਿਚ 1161 ਕਰੋੜ ਰੁਪਏ ਦਾਅਵ ਉੱਤੇ ਹੋਣਗੇ। ਸੂਤਰਾਂ ਮੁਤਾਬਕ ਮੁਕਾਬਲੇ ਦਾ ਨਤੀਜਾ ਕੁਝ ਵੀ ਹੋ ਮੇਵੇਦਰ ਨੂੰ 645 ਕਰੋੜ ਰੁਪਏ ਅਤੇ ਮੈਕਗਰਿਗੋਰ ਨੂੰ 516 ਕਰੋੜ ਰੁਪਏ ਮਿਲਣਗੇ।