ਇਹ ਸ਼ਖਸ ਕਰਦਾ ਹੈ ਬਾਲੀਵੁੱਡ ਅਤੇ ਕ੍ਰਿਕਟਰਾਂ ਦੀ ਹੇਅਰ ਸਟਾਈਲਿੰਗ, ਫੀਸ ਜਾਣ ਕੇ ਹੋ ਜਾਵੋਗੇ ਹੈਰਾਨ!

07/18/2017 11:20:33 AM

ਨਵੀਂ ਦਿੱਲੀ— ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਐਤਵਾਰ ਰਾਤ ਇੰਸਟਾਗ੍ਰਾਮ ਉੱਤੇ ਆਪਣੇ ਲੁਕ ਦੀ ਇੱਕ ਤਸਵੀਰਾਂ ਪੋਸਟ ਕੀਤੀ। ਇਸ ਤੋਂ ਪਹਿਲਾਂ ਓਪਨਰ ਰੋਹਿਤ ਸ਼ਰਮਾ ਅਤੇ ਅਜਿੰਕਿਯ ਰਹਾਣੇ ਨੇ ਵੀ ਸੋਸ਼ਲ ਮੀਡਿਆ ਉੱਤੇ ਆਪਣੇ ਨਵੇਂ ਲੁਕ ਦੀਆਂ ਤਸਵੀਰਾਂ ਪੋਸਟ ਦੀਆਂ ਸਨ।  ਪਰ ਕੀ ਤੁਸੀ ਜਾਣਦੇ ਹੋ ਇਨ੍ਹਾਂ ਕ੍ਰਿਕਟਰਾਂ ਦੀ ਹੇਅਰ ਸਟਾਈਲਿੰਗ ਕੌਣ ਕਰਦਾ ਹੈ। ਇਨ੍ਹਾਂ ਸਾਰੇ ਕ੍ਰਿਕਟਰਾਂ ਨੂੰ ਹੋਰ ਸਟਾਈਲਿਸ਼ ਬਣਾਉਣ ਦਾ ਕਰੈਡਿਟ ਜਾਂਦਾ ਹੈ ਮੰਨੇ-ਪ੍ਰਮੰਨੇ ਹੇਅਰ ਸਟਾਈਲਿਸਟ ਆਲਿਮ ਹਾਕਿਮ ਨੂੰ। ਆਲਿਮ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਹੇਅਰ ਸਟਾਈਲਿਸਟ ਹਨ। ਵੱਡੇ-ਵੱਡੇ ਬਾਲੀਵੁੱਡ ਅਭਿਨੇਤਾ ਜਿਵੇਂ ਸ਼ਾਹਿਦ ਕਪੂਰ, ਅਰਜੁਨ ਕਪੂਰ, ਰਣਬੀਰ ਕਪੂਰ, ਸੰਜੈ ਦੱਤ ਅਤੇ ਅਜੇ ਦੇਵਗਨ ਉਨ੍ਹਾਂ ਤੋਂ ਹੇਅਰਸਟਾਈਲਿੰਗ ਕਰਾਉਂਦੇ ਹਨ। ਇਨ੍ਹਾਂ ਸੈਲੇਬ੍ਰਿਟੀਜ਼ ਲਈ ਆਲਿਮ ਦੀ ਫੀਸ ਕਿੰਨੀ ਹੁੰਦੀ ਹੈ, ਇਸਦੀ ਜਾਣਕਾਰੀ ਤਾਂ ਨਹੀਂ ਮਿਲ ਪਾਈ ਹੈ, ਪਰ ਬਾਂਦਰਾ ਵੈਸਟ ਵਿੱਚ ਉਨ੍ਹਾਂ ਦੀ ਹੇਅਰ ਅਕੈਡਮੀ ਦੀ ਵੈੱਬਸਾਈਟ ਉੱਤੇ ਮੌਜੂਦ ਜਾਣਕਾਰੀ ਮੁਤਾਬਕ ਪੁਰਸ਼ਾਂ ਦੇ ਵਾਲ ਕੱਟਣ ਲਈ 4000 ਰੁਪਏ ਅਤੇ ਔਰਤਾਂ ਲਈ 5000 ਰੁਪਏ ਲਏ ਜਾਂਦੇ ਹਨ।

ਹਾਕਿਮ ਦੇ ਹੇਅਰ ਸਟਾਈਲਿੰਗ ਰੇਟ—


ਹਾਰਦਿਕ ਪੰਡਯਾ ਨੇ ਜਦੋਂ ਆਪਣੀਆਂ ਤਸਵੀਰਾਂ ਪੋਸਟ ਕੀਤੀਆਂ ਸਨ ਤਾਂ ਉਨ੍ਹਾਂ ਨੇ ਹਾਕਿਮ ਨਾਲ ਵੀ ਇੱਕ ਤਸਵੀਰ ਪੋਸਟ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਸੀ। ਸ਼੍ਰੀਲੰਕਾ ਦੌਰੇ ਉੱਤੇ ਜਾਣ ਤੋਂ ਪਹਿਲਾਂ ਖਿਡਾਰੀ ਆਪਣਾ ਮੇਕਓਵਰ ਕਰਾਉਣ ਵਿੱਚ ਜੁਟੇ ਹਨ।

ਹਾਲ ਹੀ ਵਿੱਚ ਅਜਿੰਕਿਯ ਰਹਾਣੇ ਨੇ ਹਾਕਿਮ ਨਾਲ ਇੱਕ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਸੀ, ਜੇਕਰ ਇਹ ਇਨਸਾਨ (ਆਲਿਮ ਹਾਕਿਮ) ਹੋਵੇ ਤਾਂ ਕਦੇ ਵੀ ਖਰਾਬ ਹੇਅਰ ਡੇ ਨਹੀਂ ਹੋ ਸਕਦਾ। ਵਿਰਾਟ ਕੋਹਲੀ ਨੇ ਚੈਂਪੀਅਨਸ ਟਰਾਫੀ ਲਈ ਇੰਗਲੈਂਡ ਜਾਣ ਤੋਂ ਪਹਿਲਾਂ ਆਲਿਮ ਤੋਂ ਹੀ ਹੇਅਰ ਸਟਾਈਲਿੰਗ ਕਰਾਈ ਸੀ। ਹਾਲ ਹੀ ਵਿੱਚ ਭਾਰਤੀ ਟੀਮ ਦੇ ਹਿੱਟਮੈਨ ਰੋਹੀਤ ਸ਼ਰਮਾ ਵੀ ਆਲਿਮ ਕੋਲ ਗਏ ਸਨ। ਉਨ੍ਹਾਂ ਨੇ ਆਪਣੇ ਨਵੇਂ ਲੁਕ ਦੀ ਤਸਵੀਰ ਇੰਸਟਾਗ੍ਰਾਮ ਉੱਤੇ ਪੋਸਟ ਕੀਤੀ ਸੀ।