ODI ਸੀਰੀਜ਼ ਤੋਂ ਪਹਿਲਾਂ ਪਾਕਿਸਤਾਨ ਨੂੰ ਝਟਕਾ, ਟੀਮ ਤੋਂ ਬਾਹਰ ਹੋਇਆ ਇਹ ਖਿਡਾਰੀ

10/08/2017 3:48:04 PM

ਦੁਬਈ, (ਬਿਊਰੋ)— ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਮਾਸਪੇਸ਼ੀਆਂ ਵਿੱਚ ਖਿਚਾਅ ਦੇ ਕਾਰਨ ਸ਼੍ਰੀਲੰਕਾ ਦੇ ਖਿਲਾਫ ਹੋਣ ਵਾਲੀ ਵਨਡੇ ਸੀਰੀਜ ਤੋਂ ਬਾਹਰ ਹੋ ਗਏ ਹਨ । ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਇੱਕ ਬਿਆਨ ਵਿੱਚ ਕਿਹਾ ਕਿ ਆਮਿਰ ਨੂੰ ਪਹਿਲੇ ਟੈਸਟ ਦੇ ਪਹਿਲੇ ਦਿਨ 17ਵੇਂ ਓਵਰ ਦੇ ਦੌਰਾਨ ਪੈਰ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਆ ਗਿਆ । ਪਰ ਦੂਜੇ ਦਿਨ ਉਨ੍ਹਾਂ ਨੇ ਸਿਰਫ 3 ਓਵਰਾਂ ਦੀ ਗੇਂਦਬਾਜ਼ੀ ਕੀਤੀ ਅਤੇ ਫਿਰ ਉਹ ਮੈਦਾਨ ਤੋਂ ਬਾਹਰ ਚਲੇ ਗਏ ।   

ਪੀ.ਸੀ.ਬੀ. ਨੇ ਕਿਹਾ ਕਿ ਐੱਮ.ਆਰ.ਆਈ. ਸਕੈਨ ਤੋਂ ਪਤਾ ਲੱਗਾ ਹੈ ਕਿ ਆਮਿਰ ਦੇ ਪੈਰ ਦੀ ਮਾਸਪੇਸ਼ੀਆਂ ਵਿੱਚ ਖਿਚਾਅ ਆ ਗਿਆ ਹੈ ਅਤੇ ਉਨ੍ਹਾਂ ਨੂੰ ਠੀਕ ਹੋਣ ਵਿੱਚ ਦੋ ਤੋਂ 3 ਹਫ਼ਤੇ ਦਾ ਸਮਾਂ ਲੱਗ ਸਕਦਾ ਹੈ । ਇਸ ਲਈ ਹੁਣ ਉਹ ਵਨਡੇ ਸੀਰੀਜ਼ ਵਿੱਚ ਟੀਮ ਦਾ ਹਿੱਸਾ ਨਹੀਂ ਬਣ ਸਕਣਗੇ । 25 ਸਾਲਾ ਆਮਿਰ ਨੇ 5 ਸਾਲਾਂ ਦੇ ਬੈਨ ਤੋਂ ਬਾਅਦ ਪਿਛਲੇ ਸਾਲ ਜਨਵਰੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਕੀਤੀ ਸੀ ।