ਬੇਟੀ ਦੀ ਜ਼ਿਦ ਪੂਰੀ ਕਰਨ ਲਈ ਇਹ ਪਾਕਿ ਕ੍ਰਿਕਟਰ ਬਣਿਆ ਔਰਤ, ਦੇਖੋ Video

04/10/2020 5:12:29 PM

ਸਪੋਰਟਸ ਡੈਸਕ : ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਕਾਰਨ ਸਾਰੀਆਂ ਖੇਡਾਂ ’ਤੇ ਰੋਕ ਲੱਗੀ ਹੋਈ ਹੈ ਅਤੇ ਲੱਗਭਗ ਸਾਰੇ ਖਿਡਾਰੀ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਅਜਿਹੇ ’ਚ ਪਾਕਿਸਤਾਨ ਦੇ ਇਕ ਸੀਨੀਅਰ ਸਕਲੈਨ ਮੁਸ਼ਤਾਕ ਕਾਫੀ ਚਰਚਾ ਵਿਚ ਹਨ। ਇਸ ਦਾ ਕਾਰਨ ਹੈ ਕਿ ਉਹ ਆਪਣੀ ਬੇਟੀ ਦੇ ਲਈ ਲੜਕੀ ਬੇਣ ਗਏ ਹਨ। ਮੁਸ਼ਤਾਕ ਨੇ ਇਸ ਦੀ ਵੀਡੀਓ ਬਣਾ ਕੇ ਪੋਸਟ ਵੀ ਕੀਤੀ।

ਦਰਅਸਲ, ਸਕਲੈਨ ਨੇ ਆਪਣੀ ਬੇਟੀ ਦੀ ਜ਼ਿਦ ਨੂੰ ਪੂਰਾ ਕਰਨ ਲਈ ਮੇਕਅਪ ਕੀਤਾ ਅਤੇ ਉਸ ਦੀ ਇਹ ਇੱਛਾ ਪੂਰੀ ਕੀਤੀ। ਵੀਡੀਓ ਵਿਚ ਉਸ ਦੀ ਪੇਟੀ ਕੋਲ ਹੀ ਬੁਰਕਾ ਪਾ ਕੇ ਬੈਠੀ ਹੈ। ਸਕਲੈਨ ਮੁਤਾਬਕ ਇਹ ਮੇਕਅਪ ਉਸ ਦੀ ਬੇਟੀ ਨੇ ਕੀਤਾ ਹੈ। ਇਸ ਦੀ ਵੀਡੀਓ ਦੀ ਕੈਪਸ਼ਨ ਵਿਚ ਸਕਲੈਨ ਨੇ ਲਿਖਿਆ, ‘‘ਘਰ ਰਹੋ ਅਤੇ ਇਸ ਕਲਿਪ ਦਾ ਮਜ਼ਾ ਲਓ। ਹਾਲਾਂਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਕਲੈਨ ਨੂੰ ਟ੍ਰੋਲ ਵੀ ਹੋਣਾ ਪਿਆ।

ਸਕਲੈਨ ਨੂੰ ਟ੍ਰੋਲ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ‘‘ਮੇਕਅਪ ਥੋੜਾ ਜ਼ਿਆਦਾ ਹੋ ਗਿਆ।’’ ਉੱਥੇ ਹੀ ਇਕ ਯੂਜ਼ਰ ਨੇ ਲਿਖਿਆ ਕਿ ਕੋਰੋਨਾ ਵਾਇਰਸ ਨੇ ਸਕਲੈਨ ਦੇ ਅੰਦਰ ਦੀ ਔਰਤ ਨੂੰ ਜਗਾ ਦਿੱਤਾ ਹੈ। ਦੱਸਣਯੋਗ ਹੈ ਕਿ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਲਪੇਟ ਵਿਚ ਹੈ ਅਤੇ 1,614,858 ਨਾਲ ਇਫੈਕਟਡ ਹਨ। ਉੱਥੇ ਹੀ ਇਸ ਵਾਇਰਸ ਕਾਰਨ 96791 ਲੋਕ ਜਾਨ ਗੁਆ ਚੁੱਕੇ ਹਨ। 


Ranjit

Content Editor

Related News