ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈਣ ਦੀ ਸੋਚ ਰਿਹਾ ਹੈ ਇਹ ਪਾਕਿ ਗੇਂਦਬਾਜ਼

11/15/2021 7:59:53 PM

ਕਰਾਚੀ- ਪਾਕਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਭਾਰਤ ਵਿਚ 2023 'ਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਯੋਜਨਾ ਬਣਾ ਰਹੇ ਹਨ। ਇਸ 36 ਸਾਲਾ ਤੇਜ਼ ਗੇਂਦਬਾਜ਼ ਨੇ ਹੁਣ ਤੱਕ 27 ਟੈਸਟ, 91 ਵਨ ਡੇ ਤੇ 36 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ ਪਰ ਉਹ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨੀ ਟੀਮ ਦੇ ਮੈਂਬਰ ਨਹੀਂ ਹਨ ਤੇ ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ ਦੀ ਟੀਮ ਵਿਚ ਵੀ ਨਹੀਂ ਚੁਣਿਆ ਗਿਆ ਸੀ।

ਇਹ ਖ਼ਬਰ ਪੜ੍ਹੋ-  ਬੰਗਲਾਦੇਸ਼ ਟੈਸਟ ਸੀਰੀਜ਼ ਲਈ ਪਾਕਿ ਟੀਮ ਦਾ ਐਲਾਨ


ਵਹਾਬ ਨੇ ਕਿਹਾ ਕਿ ਹਰ ਕਿਸੇ ਨੂੰ ਇਕ ਦਿਨ ਕ੍ਰਿਕਟ ਨੂੰ ਅਲਵਿਦਾ ਕਹਿਣਾ ਹੁੰਦਾ ਹੈ। ਜੇਕਰ ਮੈਂ ਪੂਰੀ ਤਰ੍ਹਾਂ ਨਾਲ ਫਿੱਟ ਰਹਾਂ ਅਤੇ ਖੇਡ ਦੇ ਲਈ ਮੇਰਾ ਜਨੂੰਨ ਵੀ ਬਣਿਆ ਰਹੇ ਤਾਂ ਮੇਰਾ ਟੀਚਾ 2023 ਵਿਸ਼ਵ ਕੱਪ ਤੱਕ ਖੇਡ ਜਾਰੀ ਰੱਖਣਾ ਹੈ। ਨਿਸ਼ਚਤ ਤੌਰ 'ਤੇ ਜੇਕਰ ਮੈਂ ਵਧੀਆ ਪ੍ਰਦਰਸ਼ਨ ਕਰਦਾ ਹਾਂ ਤਾਂ ਖੇਡਣਾ ਜਾਰੀ ਰੱਖਾਂਗਾ।


ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਮੇਰੇ ਅੰਦਰ ਹੁਣ ਵੀ ਦੋ ਜਾਂ ਤਿੰਨ ਸਾਲ ਦਾ ਕ੍ਰਿਕਟ ਬਚਿਆ ਹੈ। ਮੈਂ ਪਿਛਲੇ ਕੁਝ ਸਮੇਂ ਤੋਂ ਰਾਸ਼ਟਰੀ ਟੀਮ ਦੇ ਅੰਦਰ ਤੇ ਬਾਹਰ ਰਿਹਾ ਹਾਂ ਪਰ ਮੈਂ ਘਰੇਲੂ ਕ੍ਰਿਕਟ ਤੇ ਪਾਕਿਸਤਾਨ ਸੁਪਰ ਲੀਗ ਸਮੇਤ ਵੱਖ-ਵੱਖ ਲੀਗਾਂ ਵਿਚ ਵੀ ਖੇਡ ਰਿਹਾ ਹਾਂ ਤੇ ਵਧੀਆ ਪ੍ਰਦਰਸ਼ਨ ਕਰ ਰਿਹਾ ਹਾਂ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh