ਇਹ ਹੈ ਭਾਰਤ ਦੀ ਪਹਿਲੀ ਮਿਸ ਵਰਲਡ ਬਾਡੀ ਬਿਲਡਰ

05/08/2019 5:09:09 PM

ਸਪੋਰਟਸ ਡੈਸਕ : ਭੂਮਿਕਾ ਸ਼ਰਮਾ ਨੇ 21 ਸਾਲ ਦੀ ਉਮਰ ਵਿਚ ਮਿਸ ਵਰਲਡ ਬਾਡੀ ਬਿਲਡਰ ਦਾ ਖਿਤਾਬ ਆਪਣੇ ਨਾਂ ਕਰ ਕੇ ਭਾਰਤ ਦਾ ਨਾਂ ਪੂਰੇ ਵਿਸ਼ਵ ਵਿਚ ਰੌਸ਼ਨ ਕੀਤਾ। ਭੂਮਿਕਾ ਭਾਰਤ ਦੀ ਪਹਿਲੀ ਮਿਸ ਬਾਡੀ ਬਿਲਡਰ ਹੈ। ਇਹ ਬਾਡੀ ਬਿਲਡਰ ਦੇਹਰਾਦੂਨ ਦੀ ਰਹਿਣ ਵਾਲੀ ਹੈ। ਭਾਰਤ ਦੀ ਪਹਿਲੀ ਮਿਸ ਵਰਲਡ ਬਣ ਕੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਨਾਲ ਹੀ ਸਾਬਤ ਕਰ ਦਿੱਤਾ ਹੈ ਕਿ ਲੜਕੀਆਂ ਕਿਸੇ ਤੋਂ ਘੱਟ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ 50 ਦੇਸ਼ਾਂ ਤੋਂ ਆਈ ਮਹਿਲਾ ਬਾਡੀ ਬਿਲਡਰ ਨੂੰ ਹਰਾ ਕੇ ਸਭ ਤੋਂ ਵੱਧ ਅੰਕ ਹਾਸਲ ਕੀਤੇ ਅਤੇ ਭਾਰਤ ਦਾ ਨਾਂ ਰੌਸ਼ਨ ਕੀਤਾ।

ਭੂਮਿਕਾ ਮੁਤਾਬਕ ਇਸ ਲਾਈਨ ਵਿਚ ਆਉਣਾ ਆਸਾਨ ਨਹੀਂ ਸੀ ਮੇਰੇ ਮਾਤਾ ਪਿਤਾ ਨਹੀਂ ਚਾਹੁੰਦੇ ਸੀ ਕਿ ਮੈਂ ਬਾਡੀ ਬਿਲਡਰ ਬਣਾਂ।

ਮੈਂ ਆਪਣੇ ਮਾਤਾ ਪਿਤਾ ਦੀ ਇਕਲੌਤੀ ਔਲਾਦ ਸੀ, ਅਜਿਹੇ 'ਚ ਉਨ੍ਹਾਂ ਨੂੰ ਬਾਡੀ ਬਿਲਡਿੰਗ ਵਿਚ ਕਰੀਅਰ ਬਣਾਉਣ ਲਈ ਰਾਜ਼ੀ ਕਰਨਾ ਮੁਸ਼ਕਲ ਸੀ।

ਮੇਰਾ ਪ੍ਰੋਫੈਸ਼ਨ ਤਾਂ ਸ਼ੂਟਰ ਬਣਨਾ ਸੀ ਪਰ ਜਿਮ ਵਿਚ ਟ੍ਰੇਨਰ ਨੇ ਮੈਨੂੰ ਮਹਿਲਾ ਬਾਡੀ ਬਿਲਡਰ ਦਾ ਵੀਡੀਓ ਦਿਖਾਇਆ ਜਿਸ ਨੂੰ ਦੇਖਣ ਤੋਂ ਬਾਅਦ ਮੈਂ ਵੀ ਇਸ ਲਾਈਨ ਵਿਚ ਜਾਣ ਦਾ ਮੰਨ ਬਣਾ ਲਿਆ।