ਇਸ ਭਾਰਤੀ ਕ੍ਰਿਕਟਰ ਦੀ ਪਤਨੀ ਹੈ ਬੇਹੱਦ ਬੋਲਡ, ਦੇਖੋ ਤਸਵੀਰਾਂ

11/22/2017 11:58:49 AM

ਮੁੰਬਈ, (ਬਿਊਰੋ)— ਅੱਜ ਜਾਣੋ ਉਸ ਕ੍ਰਿਕਟਰ ਦੀ ਵਾਈਫ ਨੂੰ ਜੋ ਅਸਲ 'ਚ ਪਤੀ ਨਾਲੋਂ ਵੀ ਮਸ਼ਹੂਰ ਹੈ। ਹਾਂਜੀ, ਅਸੀਂ ਗੱਲ ਕਰ ਰਹੇ ਹਾਂ ਸਟੁਅਰਟ ਬਿੰਨੀ ਦੀ ਪਤਨੀ ਮਯੰਤੀ ਲੈਂਗਰ ਦੀ ਜੋ ਆਪਣੇ ਪਤੀ ਤੋਂ ਵੀ ਜ਼ਿਆਦਾ ਮਸ਼ਹੂਰ ਹੈ। ਉਨ੍ਹਾਂ ਨੇ ਆਪਣਾ ਕਰੀਅਰ ਫੀਫਾ ਵਰਲਡ ਕੱਪ ਨੂੰ ਹੋਸਟ ਕਰਕੇ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਮਯੰਤੀ ਨੇ ਕ੍ਰਿਕਟ ਵੱਲ ਆਪਣਾ ਰੁਖ਼ ਕੀਤਾ। 2011 ਦੇ ਵਰਲਡ ਕੱਪ 'ਚ ਚਾਰੂ ਸ਼ਰਮਾ ਦੇ ਨਾਲ ਇਨ੍ਹਾਂ ਨੇ ਆਪਣੀ ਮੌਜੂਦਗੀ ਦਰਜ ਕਰਾਈ ਅਤੇ ਛੇਤੀ ਹੀ ਮਸ਼ਹੂਰ ਹੋ ਗਈ।

2015-16 ਦੇ ਵਰਲਡ ਕੱਪ 'ਚ ਟੀਮ ਦੇ ਮੈਂਬਰ ਰਹੇ ਬਿੰਨੀ
ਸਟੁਅਰਟ ਬਿੰਨੀ 2015-16 ਦੇ ਵਰਲਡ ਕੱਪ 'ਚ ਭਾਰਤੀ ਟੀਮ ਦੇ ਮੈਂਬਰ ਸਨ ਅਤੇ ਆਈ.ਪੀ.ਐੱਲ. 'ਚ ਕਾਫੀ ਮਸ਼ਹੂਰ ਹਨ, ਪਰ ਉਨ੍ਹਾਂ ਨੂੰ ਟੀਮ ਇੰਡੀਆ 'ਚ ਜ਼ਿਆਦਾ ਮੌਕਾ ਨਹੀਂ ਮਿਲਿਆ। ਬਿੰਨੀ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਇਨ੍ਹਾਂ ਨੇ 6 ਟੈਸਟ ਮੈਚਾਂ 'ਚ 3 ਵਿਕਟਾਂ ਅਤੇ ਵਨਡੇ 'ਚ 14 ਮੈਚ ਖੇਡ ਕੇ 20 ਵਿਕਟਾਂ, ਆਈ.ਪੀ.ਐੱਲ. 'ਚ 80 ਮੈਚਾਂ 'ਚ 21 ਵਿਕਟਾਂ ਹਾਸਲ ਕੀਤੀਆਂ ਹਨ।


ਆਪਣੇ ਬੋਲਡ ਅੰਦਾਜ਼ ਕਾਰਨ ਸੁਰਖ਼ੀਆਂ 'ਚ ਰਹਿੰਦੀ ਹੈ ਮਯੰਤੀ
ਮਯੰਤੀ ਇਕ ਮਸ਼ਹੂਰ ਮਾਡਲ ਵੀ ਹੈ। ਮੈਕਸਿਮ ਮੈਗਜ਼ੀਨ ਲਈ ਫੋਟੋ ਸ਼ੂਟ ਕਰਵਾ ਕੇ ਉਨ੍ਹਾਂ ਨੇ ਕਾਫੀ ਸੁਰਖ਼ੀਆਂ ਖੱਟੀਆਂ ਸਨ। ਸਹੀ ਮਾਇਨੇ 'ਚ ਉਹ ਇਕ ਮਲਟੀਟੈਲੇਂਟਿਡ ਅਤੇ ਬਿਊਟੀ ਵਿਦ ਬ੍ਰੇਨ ਦਾ ਇਕ ਪਰਫੈਕਟ ਕੰਬੀਨੇਸ਼ਨ ਹੈ। ਮਯੰਤੀ ਦੇ ਪਿਤਾ ਆਰਮੀ 'ਚ ਮੇਜਰ ਜਨਰਲ ਰਹਿ ਚੁੱਕੇ ਹਨ ਅਤੇ ਮਾਤਾ ਇਕ ਅਧਿਆਪਕਾ ਰਹਿ ਚੁੱਕੀ ਹੈ। ਬਿਨਾ ਕਿਸੇ ਬੈਕਗ੍ਰਾਊਂਡ ਦੇ ਮਯੰਤੀ ਨੇ ਆਪਣੇ ਟੈਲੰਟ ਅਤੇ ਆਪਣੀ ਕਾਬਲੀਅਤ ਦੇ ਬੂਤੇ 'ਤੇ ਆਪਣਾ ਮੁਕਾਮ ਬਣਾਇਆ ਹੈ।


2010 ਫੀਫਾ ਵਰਲਡ ਕੱਪ ਕਰ ਚੁੱਕੀ ਹੈ ਕਵਰ
ਐਂਕਰ-ਹੋਸਟ ਅਤੇ ਮਾਡਲ ਹੋਣ ਦੇ ਕਾਰਨ ਮਯੰਤੀ ਲੈਂਗਰ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ। ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਕਿਸੇ ਵੀ ਮਾਇਨੇ 'ਚ ਉਨ੍ਹਾਂ ਦੇ ਪਤੀ ਦੇ ਪ੍ਰਸ਼ੰਸਕਾਂ ਤੋਂ ਘੱਟ ਨਹੀਂ ਹੈ। ਮਯੰਤੀ ਫੱਟਬਾਲ ਟੂਰਨਾਮੈਂਟ ਨੂੰ ਵੀ ਹੋਸਟ ਕਰ ਚੁੱਕੀ ਹੈ। ਉਹ ਫੁੱਟਬਾਲ ਕੈਫੇ, 2010 ਫੀਫਾ ਵਰਲਡ ਕੱਪ ਬ੍ਰਾਡਕਾਸਟ ਜਿਹੇ ਟੂਰਨਾਮੈਂਟ ਕਵਰ ਕਰ ਚੁੱਕੀ ਹੈ। ਇਸ ਤੋਂ ਇਲਾਵਾ ਦੂਰਦਰਸ਼ਨ ਅਤੇ ਸਟਾਰ ਸਪੋਰਟਸ ਦੇ ਕਈ ਸ਼ੋਅ ਨੂੰ ਮਯੰਤੀ ਹੋਸਟ ਕਰ ਚੁੱਕੀ ਹੈ ਜ਼ਿਕਰਯੋਗ ਹੈ ਕਿ ਸਟੁਅਰਟ ਬਿੰਨੀ ਵੀ ਸਾਬਕਾ ਭਾਰਤੀ ਖਿਡਾਰੀ ਰੋਜਰ ਬਿੰਨੀ ਦੇ ਪੁੱਤਰ ਹਨ। ਸਤੰਬਰ 2012 'ਚ ਉਨ੍ਹਾਂ ਨੇ ਮਯੰਤੀ ਲੈਂਗਰ ਨਾਲ ਵਿਆਹ ਕਰਵਾਇਆ ਸੀ।