ਫਰਾਂਸ ਟੀਮ ਦਾ ਇਹ ਦਿਗੱਜ ਖਿਡਾਰੀ ਕਰੇਗਾ ਆਪਣੀ ਸਾਰੀ ਕਮਾਈ ਦਾਨ

07/17/2018 2:22:46 AM

ਪੈਰਿਸ—ਫਰਾਂਸ ਦੇ ਸਟ੍ਰਾਇਕਰ ਕਿਲਿਅਨ ਐਮਬਾਪੇ ਨੇ ਵਿਸ਼ਵ ਕੱਪ ਤੋਂ ਹੋਈ ਸਾਰੀ ਕਮਾਈ ਨੂੰ ਇਕ ਚੈਰਿਟੀ ਸੰਸਥਾ ਨੂੰ ਦੇਣ ਦਾ ਫੈਸਲਾ ਕੀਤਾ ਹੈ। 'ਯੰਗ ਪਲੇਅਰ ਆਫ ਦਿ ਵਰਲਡ ਕੱਪ' ਖਿਤਾਬ ਪਾਉਣ ਵਾਲੇ ਐਮਬਾਪੇ ਨੇ ਪੂਰੇ ਟੂਰਨਾਮੈਂਟ 'ਚ ਚਾਰ ਗੋਲ ਕਰ ਫਰਾਂਸ ਨੂੰ ਜਿਤਾਉਣ 'ਚ ਅਹਿਮ ਯੋਗਦਾਨ ਦਿੱਤਾ। ਐਮਬਾਪੇ ਨੂੰ ਸਾਢੇ ਤਿੰਨ ਕਰੋੜ ਰੁਪਏ ਦੀ ਕਮਾਈ ਹੋਈ। ਇਸ ਕਮਾਈ ਨੂੰ ਉਹ ਹਸਪਤਾਲ 'ਚ ਇਲਾਜ ਕਰਵਾ ਰਹੇ ਅਤੇ ਬੱਚਿਆਂ ਲਈ ਦਾਨ ਕਰਨਗੇ। ਇਹ ਰਕਮ ਉਹ ਚੈਰਿਟੀ ਸੰਸਥਾ 'ਪ੍ਰੀਮਿਅਰਸ ਡੀ ਕੋਰਡੀ' ਨੂੰ ਦੇਣਗੇ ਜੋ ਖੇਡਾਂ ਨਾਲ ਜੁੜੇ ਸਾਮਾਨ ਮੁਫਤ 'ਚ ਮੁਹੱਈਆ ਕਰਵਾਉਂਦੀ ਹੈ।


ਵਿਸ਼ਵ ਕੱਪ 'ਚ ਐਮਬਾਪੇ ਦੀ ਕਮਾਈ

1.ਪ੍ਰਤੀ ਮੈਚ ਫੀਸ- 15.49 ਲੱਖ ਰੁਪਏ
2. 7 ਮੈਚਾਂ ਦੀ ਕੁਲ ਕਮਾਈ-1.08 ਕਰੋੜ ਰੁਪਏ
3.ਫਰਾਂਸ ਦੇ ਜੇਤੂ ਬਣਨ 'ਤੇ ਬੋਨਸ- 2.42 ਕਰੋੜ ਰੁਪਏ
4.ਵਿਸ਼ਵ ਕੱਪ ਤੋਂ ਕੁਲ ਕਮਾਈ- 3.49 ਕਰੋੜ ਰੁਪਏ
5.ਬੱਚਿਆਂ ਨਾਲ ਅੰਬਾਪੇ ਦਾ ਰਿਸ਼ਤਾ ਚੰਗਾ
ਫਰਾਂਸ ਦੇ ਅਖਬਾਰ ਐੱਲ. ਇਕਿਵਪੀ ਮੁਤਾਬਕ, ਚੈਰਿਟੀ ਸੰਸਥਾ 'ਪ੍ਰੀਮਿਅਰਸ ਡੀ ਕੋਰਡੀ' ਅੰਗਹੀਣ ਬੱਚਿਆਂ ਦੀ ਮਦਦ ਦੇ ਨਾਲ-ਨਾਲ ਸਕੂਲਾਂ ਅਤੇ ਕਾਰੋਬਾਰਾਂ ਲਈ ਅਸਮਰੱਥਾ ਜਾਗਰੁਕਤਾ ਮੁਹਿੰਮ ਵੀ ਚਲਾਉਂਦੀ ਹੈ।