ਟੀਮ ਇੰਡੀਆ ਦੀ ਜਿੱਤ ਨਾਲ ਚਮਕਿਆ ਇਹ ਕ੍ਰਿਕਟਰ, ਇੰਝ ਬਣਿਆ ਸੀ ਰਾਤੋ-ਰਾਤ ਸਟਾਰ

09/07/2017 5:01:23 PM

ਨਵੀਂ ਦਿੱਲੀ— ਸ਼੍ਰੀਲੰਕਾ ਖਿਲਾਫ ਇਕਮਾਤਰ ਟੀ-20 ਮੈਚ 'ਚ ਤੂਫਾਨੀ ਅਰਧ ਸੈਂਕੜਾ ਲਗਾ ਕੇ ਮਨੀਸ਼ ਪਾਂਡੇ ਸੁਰਖ਼ੀਆਂ 'ਚ ਹਨ। ਮਨੀਸ਼ ਨੇ ਕਪਤਾਨ ਵਿਰਾਟ ਦਾ ਸਾਥ ਦਿੰਦੇ ਹੋਏ ਸ਼੍ਰੀਲੰਕਾ 'ਤੇ ਜਿੱਤ ਦਰਜ ਕਰਨ 'ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ 36 ਗੇਂਦਾਂ 'ਤੇ 51 ਦੌੜਾਂ ਬਣਾਈਆਂ। ਦੱਸ ਦਈਏ ਕਿ ਟੀ-20 ਫਾਰਮੈਟ ਦੀ ਵਜ੍ਹਾ ਨਾਲ ਹੀ ਮਨੀਸ਼ ਰਾਤੋ-ਰਾਤ ਸਟਾਰ ਬਣ ਗਏ ਸਨ ਜਦ ਉਨ੍ਹਾਂ ਆਈ.ਪੀ.ਐੱਲ. ਮੈਚ 'ਚ 73 ਗੇਂਦਾਂ 'ਤੇ 114 ਦੌੜਾਂ ਬਣਾ ਲਈਆਂ ਸਨ।

ਰਾਤੋ-ਰਾਤ ਬਣ ਗਏ ਸਟਾਰ
ਕ੍ਰਿਕਟ ਪ੍ਰਸ਼ੰਸਕਾਂ ਦੇ ਹੀਰੋ ਬਣ ਚੁੱਕੇ ਮਨੀਸ਼ ਨੇ ਇਹ ਕਾਰਨਾਮਾ ਆਈ.ਪੀ.ਐੱਲ. ਦੇ ਦੂਜੇ ਹੀ ਸੀਜ਼ਨ 'ਚ ਰਾਇਲ ਚੈਲੰਜਰਜ਼ ਬੰਗਲੌਰ ਵੱਲੋਂ ਖੇਡਦੇ ਹੋਏ ਡੇਕਨ ਚਾਰਜਰਸ ਦੀ ਟੀਮ ਦੇ ਖਿਲਾਫ ਕਰ ਦਿਖਾਇਆ ਸੀ। ਇਸ ਮੈਚ 'ਚ ਉਹ 114 ਦੌੜਾਂ ਬਣਾ ਕੇ ਨਾਟਆਊਟ ਸਨ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਤੋਂ ਮਨੀਸ਼ ਰਾਤੋ-ਰਾਤ ਸਟਾਰ ਬਣ ਗਏ ਸਨ। ਮਨੀਸ਼ ਪਾਂਡੇ ਆਈ.ਪੀ.ਐੱਲ. ਦੇ ਮੈਦਾਨ 'ਤੇ ਸੈਂਕੜਾ ਲਗਾਉਣ ਵਾਲੇ ਸਭ ਤੋਂ ਪਹਿਲੇ ਭਾਰਤੀ ਪਲੇਅਰ ਵੀ ਹਨ।

ਸਿਰਫ 19 ਸਾਲਾਂ ਦੇ ਸਨ ਮਨੀਸ਼
2008 ਤੋਂ ਰਣਜੀ ਮੈਚ ਖੇਡ ਰਹੇ ਕਰਨਾਟਕ ਦੇ ਇਸ ਬੱਲੇਬਾਜ਼ ਦੇ ਪ੍ਰਦਰਸ਼ਨ 'ਤੇ ਆਈ.ਪੀ.ਐੱਲ. ਸਿਲੈਕਟਰਸ ਦੀ ਨਜ਼ਰ ਪਈ। ਜਿਸ ਤੋਂ ਬਾਅਦ ਵਿਰਾਟ ਦੀ ਕਪਤਾਨੀ ਵਾਲੀ ਰਾਇਲ ਚੈਲੰਜਰਜ਼ ਬੰਗਲੌਰ ਨੇ ਉਨ੍ਹਾਂ ਨੂੰ ਖਰੀਦਿਆ ਸੀ। 2009 ਦੇ ਆਈ.ਪੀ.ਐੱਲ. ਸੀਜ਼ਨ 'ਚ ਜਦੋਂ ਉਨ੍ਹਾਂ ਨੇ ਇਹ ਰਿਕਾਰਡ ਇਨਿੰਗ ਖੇਡੀ ਤੱਦ ਉਹ ਸਿਰਫ 19 ਸਾਲਾਂ ਦੇ ਸਨ। ਆਪਣੀ ਇਸ ਜ਼ਬਰਦਸਤ ਸੈਂਚੁਰੀ ਦੀ ਬਦੌਲਤ ਮਨੀਸ਼ ਨੇ ਰਾਇਲ ਚੈਲੰਜਰਜ਼ ਬੰਗਲੌਰ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਸੀ। ਇਸ ਤੋਂ ਬਾਅਦ ਆਈ.ਪੀ.ਐੱਲ. 'ਚ ਉਨ੍ਹਾਂ ਨੂੰ ਸੀਨੀਅਰ ਪਲੇਅਰਸ ਦੀ ਤਰ੍ਹਾਂ ਤਰਜੀਹ ਦਿੱਤੀ ਜਾਣ ਲੱਗੀ। ਬੰਗਲੌਰ ਤੋਂ ਇਲਾਵਾ ਪਾਂਡੇ ਆਈ.ਪੀ.ਐੱਲ. 'ਚ ਮੁੰਬਈ ਇੰਡੀਅਨਸ ਅਤੇ ਪੁਣੇ ਵਾਰੀਅਰਸ ਤੋਂ ਵੀ ਖੇਡ ਚੁੱਕੇ ਹਨ। ਆਈ.ਪੀ.ਐੱਲ. 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮਨੀਸ਼ ਨੂੰ 2015 'ਚ ਵਨਡੇ ਅਤੇ ਟੀ-20 ਇੰਟਰਨੈਸ਼ਨਲ 'ਚ ਡੈਬਿਊ ਕਰਨ ਦਾ ਮੌਕਾ ਮਿਲਿਆ।