ਭਾਰਤ ਵਿਰੁੱਧ ਇਹ ਵੱਡੇ ਰਿਕਾਰਡ ਆਪਣੇ ਨਾਂ ਕਰ ਸਕਦੇ ਹਨ ਜੋ ਰੂਟ

02/03/2021 8:13:47 PM

ਚੇਨਈ- ਇੰਗਲੈਂਡ ਦੇ ਕਪਤਾਨ ਜੋ ਰੂਟ ਭਾਰਤ ਦੀ ਧਰਤੀ ’ਤੇ ਆਪਣਾ 100ਵਾਂ ਟੈਸਟ ਖੇਡਣ ਜਾ ਰਹੇ ਹਨ। 30 ਸਾਲਾ ਦੇ ਜੋ ਰੂਟ ਨੇ 13 ਦਸੰਬਰ 2012 ਨੂੰ ਨਾਗਪੁਰ ’ਚ ਭਾਰਤ ਵਿਰੁੱਧ ਆਪਣਾ ਟੈਸਟ ਡੈਬਿਊ ਕੀਤਾ ਸੀ। ਮੌਜੂਦਾ ਸਮੇਂ ’ਚ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ’ਚ ਸ਼ਾਮਲ ਰੂਟ ਹੁਣ ਤੱਕ 99 ਟੈਸਟ ਮੈਚਾਂ ’ਚ 49.39 ਦੀ ਔਸਤ ਨਾਲ 8249 ਦੌੜਾਂ ਬਣਾ ਚੁੱਕੇ ਹਨ, ਜਿਸ ’ਚ 19 ਸੈਂਕੜੇ ਅਤੇ 49 ਅਰਧ ਸੈਂਕੜੇ ਸ਼ਾਮਲ ਹਨ।
ਚੇਨਈ ’ਚ ਭਾਰਤ ਵਿਰੁੱਧ 5 ਫਰਵਰੀ ਤੋਂ ਹੋਣ ਵਾਲਾ ਪਹਿਲਾ ਟੈਸਟ ਮੈਚ ਰੂਟ ਦਾ 100ਵਾਂ ਟੈਸਟ ਹੋਵੇਗਾ ਅਤੇ ਇਹ ਉਪਲੱਬਧੀ ਹਾਸਲ ਕਰਨ ਵਾਲੇ ਉਹ ਇੰਗਲੈਂਡ ਦੇ 15ਵੇਂ ਖਿਡਾਰੀ ਬਣ ਜਾਣਗੇ। ਇੰਗਲੈਂਡ ਵਲੋਂ 100 ਤੋਂ ਜ਼ਿਆਦਾ ਟੈਸਟ ਮੈਚ ਖੇਡਣ ਵਲੇ ਖਿਡਾਰੀਆਂ ’ਚ ਕੁਕ (161), ਜੇਮਸ ਐਂਡਰਸਨ (157), ਸਟੁਅਰਟ ਬ੍ਰਾਡ (144), ਅਲੇਕ ਸਟੀਵਰਟ (133), ਇਆਨ ਬੇਲ (118), ਗ੍ਰਾਹਮ ਗੂਚ (118), ਡੇਵਿਡ ਗਾਵਰ (117), ਮਾਈਕ ਆਰਥਟਨ (115), ਕਾਲਿਨ ਕਾਉਡ੍ਰੇ (114), ਜਿਓਫਰੀ ਬਾਇਕਾਟ (108), ਕੇਵਿਨ ਪੀਟਰਸਨ (104), ਇਆਨ ਥਾਮਸ (102), ਐਡਿ੍ਰਊ ਸਟ੍ਰਾਸ (100) ਅਤੇ ਗ੍ਰਾਹਮ ਥੋਰਪ (100) ਸ਼ਾਮਲ ਹਨ।
ਰੂਟ ਇੰਗਲੈਂਡ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀਆਂ ’ਚ ਚੌਥੇ ਨੰਬਰ ’ਤੇ ਹਨ। ਉਨ੍ਹਾਂ ਤੋਂ ਅੱਗੇ ਕੁਕ (12472), ਗੂਚ (8900) ਅਤੇ ਸਟੀਵਰਟ (8463) ਹਨ। ਭਾਰਤ ਦੌਰੇ ’ਤੇ ਆਉਣ ਤੋਂ ਪਹਿਲਾਂ ਰੂਟ ਨੇ ਸ਼੍ਰੀਲੰਕਾ ਵਿਰੁੱਧ 2 ਟੈਸਟਾਂ ’ਚ 228 ਅਤੇ 186 ਦੌੜਾਂ ਦੀ ਸ਼ਾਨਦਾਰ ਪਾਰੀਆਂ ਖੇਡੀਆਂ ਸਨ ਅਤੇ ਉਹ ‘ਮੈਨ ਆਫ ਦਿ ਸੀਰੀਜ਼’ ਰਹੇ ਸਨ।   

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh