ਤੀਸਰੀ ਵਾਰ ਮਿਲਣ ਵਾਲੀ ਹੈ ਲਿਓਨੇਲ ਮੇਸੀ ਨੂੰ ਇਹ ਖਾਸ ਖੁਸ਼ੀ

08/27/2017 1:33:48 PM

ਬਾਰੀਲੋਨਾ— ਸਪੈਨਿਸ਼ ਫੁੱਟਬਾਲ ਕਲੱਬ ਬਾਰਸੀਲੋਨਾ ਲਈ ਖੇਡਣ ਵਾਲੇ ਅਰਜਟੀਨਾ ਦੇ ਲਿਓਨੇਲ ਮੇਸੀ ਤੀਜੀ ਵਾਰ ਪਿਤਾ ਬਣਨਗੇ। ਅਰਜਟੀਨਾ ਦੀ ਇਕ ਅਖਬਾਰ ਦੀ ਰਿਪੋਰਟ ਮੁਤਾਬਕ, ਐਂਟੋਨੇਲਾ ਰੋਕੁਜੋ ਨਾਲ ਵਿਆਹ ਦੇ ਬੰਧਨਾਂ ਵਿਚ ਬੱਝਣ ਦੇ ਇਕ ਮਹੀਨੇ ਬਾਅਦ ਇਹ ਜੋੜੀ ਆਪਣੀ ਤੀਜੀ ਔਲਾਦ ਨੂੰ ਜਨਮ ਦੇਣ ਵਾਲੀ ਹੈ। 5 ਵਾਰ ਸਾਲ ਦੇ ਸਭ ਤੋਂ ਸਰਵਸ੍ਰੇਸ਼ਠ ਫੁੱਟਬਾਲ ਖਿਡਾਰੀ ਨੂੰ ਦਿੱਤਾ ਜਾਣ ਵਾਲਾ ਪੁਰਸਕਰ 'ਬੈਲਨ ਡੀ ਆਰ' ਜਿੱਤਣ ਵਾਲੇ ਮੇਸੀ ਨੇ ਇਸ ਸਾਲ ਜੂਨ ਦੇ ਅੰਤ ਵਿਚ ਆਪਣੀ ਪ੍ਰੇਮਿਕਾ ਨਾਲ ਵਿਆਹ ਕੀਤਾ ਸੀ, ਜਿਸ ਵਿਚ ਤਕਰੀਬਨ 250 ਲੋਕਾਂ ਨੇ ਸ਼ਿਰਕਤ ਕੀਤੀ ਸੀ।
ਹਾਲ ਹੀ ਵਿਚ 30 ਸਾਲ ਦੇ ਹੋਏ ਮੇਸੀ ਵਿਆਹ ਤੋਂ ਪਹਿਲਾਂ ਆਪਣੀ ਪ੍ਰੇਮਿਕਾ ਰੋਕੁਜੋ ਨਾਲ 2008 ਤੋਂ ਹੀ ਨਾਲ ਹਨ। ਮੇਸੀ ਅਤੇ ਰੋਕੁਜੋ ਦੇ ਦੋ ਬੇਟੇ ਹਨ। ਮੇਸੀ ਦਾ ਬਚਪਨ ਰੋਸਾਰੀਆਂ ਵਿਚ ਹੀ ਗੁਜ਼ਰਿਆ ਹੈ। ਉਹ ਬਰਸੀਲੋਨਾ ਲਈ ਖੇਡਦੇ ਹਨ, ਪਰ ਛੁੱਟੀਆਂ ਵਿਚ ਅਕਸਰ ਇੱਥੇ ਆਉਂਦੇ ਹਨ।
ਉਨ੍ਹਾਂ ਦੇ ਸਕੂਲ ਦੇ ਇੱਕ ਦੋਸਤ ਨੇ ਦੱਸਿਆ, ''ਉਹ ਇਕ ਆਮ ਆਦਮੀ ਦੀ ਤਰ੍ਹਾਂ ਹਨ ਜੋ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਰਹਿਣਾ ਚਾਹੁੰਦਾ ਹਨ। ਮੇਸੀ ਬਹੁਤ ਨਰਮ ਸੁਭਾਅ ਹੈ। ਪੈਸਾ ਉਨ੍ਹਾਂ ਦੇ ਸ਼ਖਸੀਅਤ ਨੂੰ ਬਦਲ ਨਹੀਂ ਪਾਇਆ।''