ਕੋਹਲੀ ਬਨਾਮ ਗੰਭੀਰ: ਬਹਿਸਬਾਜ਼ੀ ਦੌਰਾਨ ਹੋਈਆਂ ਸੀ ਇਹ ਗੱਲਾਂ; ਟੀਮ ਦੇ ਮੈਂਬਰ ਨੇ ਦੱਸ ਦਿੱਤੀ ’ਕੱਲੀ-’ਕੱਲੀ ਗੱਲ

05/02/2023 11:01:02 PM

ਨਵੀਂ ਦਿੱਲੀ (ਭਾਸ਼ਾ): ਭਾਰਤ ਦੇ ਦੋ ਦਿੱਗਜ ਖਿਡਾਰੀਆਂ ਵਿਰਾਟ ਕੋਹਲੀ ਤੇ ਗੌਤਮ ਗੰਭੀਰ ਵਿਚਾਲੇ ਆਈ.ਪੀ.ਐੱਲ. ਮੈਚ ਤੋਂ ਬਾਅਦ ਮੈਦਾਨ ਵਿਚ ਹੋਈ ਲੜਾਈ ਤੋਂ ਬਾਅਦ ਇਕ ਵਾਰ ਮੁੜ ਜਨਤਕ ਹੋ ਗਿਆ ਕਿ ਇਕ ਦੂਜੇ ਲਈ ਦੋਵਾਂ ਦੇ ਮਨ ਵਿਚ ਕਿੰਨੀ ਕੁੜੱਤਨ ਹੈ। ਕੈਮਰੇ ਵਿਚ ਕੈਦ ਹੋਈ ਇਸ ਲੜਾਈ ਵਿਚ ਦੋਵਾਂ ਵਿਚਾਲੇ ਕਾਫ਼ੀ ਗਾਲੀ-ਗਲੋਚ ਵੀ ਹੋਈ। 

ਇਹ ਖ਼ਬਰ ਵੀ ਪੜ੍ਹੋ - ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ ਕਮਾਂਡਰ ਢੇਰ, ਕਈ ਹਮਲਿਆਂ 'ਚ ਸ਼ੁਮਾਰ ਸੀ ਨਾਂ

ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਲਖ਼ਨਊ ਸੁਪਰ ਜਾਇੰਟਸ ਵਿਚਾਲੇ ਸੋਮਵਾਰ ਰਾਤ ਹੋਏ ਮੈਚ ਦੌਰਾਨ ਹੋਈ ਇਸ ਝੜਪ ਦੀ ਸ਼ੁਰੂਆਤ ਕਿੱਥੋਂ ਹੋਈ, ਇਸ ਨੂੰ ਲੈ ਕੇ ਉੱਥੇ ਮੌਜੂਦ ਲੋਕਾਂ ਦੀ ਵੱਖ-ਵੱਖ ਸੋਚ ਹੈ। ਕੁੱਝ ਇਸ ਨੂੰ ਬਚਪਨਾ ਕਹਿ ਰਹੇ ਹਨ ਤਾਂ ਕੁੱਜ ਲੋਕਾਂ ਨੂੰ ਇਸ ਮੁਕਬਾਲੇਬਾਜ਼ੀ ਤੋਂ ਮਸਾਲਾ ਮਿਲ ਰਿਹਾ ਹੈ, ਜਦਕਿ ਕੁੱਝ ਦਾ ਮੰਨਣਾ ਹੈ ਕਿ ਖੇਡ ਵਿਚ ਅਜਿਹੀਆਂ ਘਟਨਾਵਾਂ ਤੋਂ ਬਚਣਾ ਚਾਹੀਦਾ ਹੈ। ਹੁਣ ਟੀਮ ਦੇ ਇਕ ਖਿਡਾਰੀ ਨੇ ਦੋਵਾਂ ਵਿਚਾਲੇ ਬਹਿਸਬਾਜ਼ੀ ਦੌਰਾਨ ਹੋਈਆਂ ਗੱਲਾਂ ਬਾਰੇ ਦੱਸਿਆ ਹੈ। 

ਇਕ ਟੀਮ ਵਿਚ ਸ਼ਾਮਲ ਪ੍ਰਤੱਖਦਰਸ਼ੀ ਨੇ ਕਿਹਾ, "ਤੁਸੀਂ ਟੀ.ਵੀ. 'ਤੇ ਵੇਖਿਆ ਕਿ ਕਾਇਲ ਮਾਇਰਸ ਤੇ ਕੋਹਲੀ ਮੈਚ ਤੋਂ ਬਾਅਦ ਕੁੱਝ ਦੇਰ ਤਕ ਇਕੱਠ ਚੱਲ ਰਹੇ ਹਨ। ਮਾਇਰਸ ਨੇ ਕੋਹਲੀ ਤੋਂ ਪੁੱਛਿਆ ਕਿ ਉਹ ਉਨ੍ਹਾਂ ਨੂੰ ਲਗਾਤਾਰ ਗਾਲ਼ਾਂ ਕਿਉਂ ਕੱਢ ਰਹੇ ਸਨ ਤਾਂ ਕੋਹਲੀ ਨੇ ਕਿਹਾ ਕਿ ਉਹ (ਮਾਇਰਸ) ਉਨ੍ਹਾਂ ਨੂੰ ਘੂਰ ਕਿਉਂ ਰਿਹਾ ਸੀ। ਇਸ ਤੋਂ ਪਹਿਲਾਂ ਅਮਿਤ ਮਿਸ਼ਰਾ ਨੇ ਅੰਪਾਇਰ ਨੂੰ ਸ਼ਿਕਾਇਤ ਕੀਤੀ ਸੀ ਕਿ ਵਿਰਾਟ ਦੱਸਵੇਂ ਨੰਬਰ ਦੇ ਬੱਲੇਬਾਜ਼ ਨਵੀਨ ਉਲ ਹੱਕ ਨੂੰ ਲਗਾਤਾਰ ਗਾਲ਼ਾਂ ਕੱਢ ਰਹੇ ਹਨ।" ਪ੍ਰਤੱਖਦਰਸ਼ੀ ਮੁਤਾਬਕ ਗੌਤਮ ਨੂੰ ਲੱਗਿਆ ਕਿ ਹਾਲਾਤ ਵਿਗੜ ਜਾਣਗੇ ਤਾਂ ਉਨ੍ਹਾਂ ਨੇ ਮਾਇਰਸ ਨੂੰ ਉੱਥੋਂ ਖਿੱਚ ਲਿਆ ਤੇ ਕਿਹਾ ਕਿ ਗੱਲ ਨਾ ਕਰੋ। ਉਦੋਂ ਵਿਰਾਟ ਨੇ ਕੁੱਝ ਕਿਹਾ ਜਿਸ ਤੋਂ ਬਾਅਦ ਤਿੱਖੀ ਬਹਿਸ ਹੋਈ। 

ਇਹ ਖ਼ਬਰ ਵੀ ਪੜ੍ਹੋ - ਵਿਰਾਟ ਕੋਹਲੀ ਤੇ ਗੌਤਮ ਗੰਭੀਰ ਫਿਰ ਭਿੜੇ, RCB ਦੀ LSG 'ਤੇ ਜਿੱਤ ਮਗਰੋਂ ਹੋਈ ਤਿੱਖੀ ਬਹਿਸ

ਉਨ੍ਹਾਂ ਕਿਹਾ, "ਗੌਤਮ ਨੇ ਕਿਹਾ ਕਿ ਬੋਲ ਰਿਹਾ ਹੈਂ ਬੋਲ। ਇਸ 'ਤੇ ਵਿਰਾਟ ਨੇ ਕਿਹਾ ਕਿ ਮੈਂ ਤੁਹਾਨੂੰ ਕੁੱਝ ਕਿਹਾ ਹੀ ਨਹੀਂ, ਤੁਸੀਂ ਕਿਉਂ ਵਿਚ ਵੜ ਰਹੇ ਹੋ। ਇਸ 'ਤੇ ਗੌਤਮ ਨੇ ਕਿਹਾ ਕਿ ਤੂੰ ਜੇਕਰ ਮੇਰੇ ਖਿਡਾਰੀ ਨੂੰ ਬੋਲਿਆ ਹੈ ਤਾਂ ਮਤਲਬ ਤੂੰ ਮੇਰੇ ਪਰਿਵਾਰ ਨੂੰ ਗਾਹਲ਼ ਕੱਢੀ ਹੈ। ਇਸ 'ਤੇ ਵਿਰਾਟ ਨੇ ਕਿਹਾ ਕਿ ਤੁਸੀਂ ਆਪਣੇ ਪਰਿਵਾਰ ਨੂੰ ਸਾਂਭ ਕੇ ਰੱਖੋ। ਗੰਭੀਰ ਨੇ ਕਿਹਾ ਕਿ ਤਾਂ ਹੁਣ ਤੂੰ ਮੈਨੂੰ ਸਿਖਾਵੇਂਗਾ। ਇਸ ਤੋਂ ਬਾਅਦ ਦੋਵਾਂ ਨੂੰ ਵੱਖ ਕੀਤਾ ਗਿਆ।"

2013 'ਚ ਵੀ ਦੋਵਾਂ ਖਿਡਾਰੀਆਂ ਵਿਚਾਲੇ ਹੋਈ ਸੀ ਝੜਪ

ਇਸ ਤੋਂ ਪਹਿਲਾਂ 2013 ਵਿਚ ਵੀ ਆਰ.ਸੀ.ਬੀ. ਤੇ ਕੇ.ਕੇ.ਆਰ. ਵਿਚਾਲੇ ਮੈਚ ਦੌਰਾਨ ਦੋਵਾਂ ਵਿਚਾਲੇ ਝੜਪ ਹੋਈ ਸੀ। ਕੋਹਲੀ ਉਸ ਵੇਲੇ ਸੁਪਰਸਟਾਰ ਬਣਨ ਵੱਲ ਸੀ ਜਦਕਿ ਗੰਭੀਰ ਕਲਕੱਤਾ ਦੇ ਕਪਤਾਨ ਸਨ। ਗੰਭੀਰ ਅੱਜ ਵੀ ਓਨੇ ਹੀ ਹਮਲਾਵਰ ਹਨ। ਉਹ ਲਖਨਊ ਦੇ ਮੈਂਟੋਰ ਜਾਂ ਰਿਮੋਟ ਕੰਟਰੋਲ ਕਪਤਾਨ ਹਨ। ਉੱਥੇ ਹੀ ਕੋਹਲੀ ਆਰ.ਸੀ.ਬੀ. ਦਾ ਧੁਰਾ ਹਨ।

ਇਹ ਖ਼ਬਰ ਵੀ ਪੜ੍ਹੋ - CBSE 10ਵੀਂ ਤੇ 12ਵੀਂ ਦੇ ਨਤੀਜੇ ਦੀ ਉਡੀਕ 'ਚ ਬੈਠੇ ਵਿਦਿਆਰਥੀਆਂ ਲਈ ਆਈ ਅਹਿਮ ਖ਼ਬਰ

ਗੰਭੀਰ ਨੂੰ ਮੂੰਹ 'ਤੇ ਉਂਗਲੀ ਰੱਖਣ ਦਾ ਇਸ਼ਾਰਾ ਨਹੀਂ ਕਰਨਾ ਚਾਹੀਦਾ ਸੀ: ਸਾਬਕਾ ਖਿਡਾਰੀ

ਭਾਰਤ ਦੇ ਇਕ ਸਾਬਕਾ ਖਿਡਾਰੀ ਨੇ ਕਿਹਾ, "ਦੋਵਾਂ ਦੇ ਆਪਸੀ ਸਬੰਧ ਕਾਫੀ ਗੁੰਝਲਦਾਰ ਹਨ। ਗੌਤਮ ਬੁਰਾ ਇਨਸਾਨ ਨਹੀਂ ਹੈ ਪਰ ਇਸ ਨਾਲ ਨਜਿੱਠਣਾ ਔਖਾ ਹੈ। ਉਸ ਨੂੰ ਚਿੰਨਾਵਸਾਮੀ ਸਟੇਡੀਅਮ ਵਿਚ ਵਿਰਾਟ ਦਾ ਨਾਂ ਲੈ ਰਹੇ ਦਰਸ਼ਕਾਂ ਨੂੰ ਮੂੰਹ 'ਤੇ ਉਂਗਲੀ ਰੱਖਣ ਦਾ ਇਸ਼ਾਰਾ ਨਹੀਂ ਕਰਨਾ ਚਾਹੀਦਾ ਸੀ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra