ਸਚਿਨ ਸਮੇਤ ਇਨ੍ਹਾਂ ਦਿੱਗਜ਼ ਖਿਡਾਰੀਆਂ ਨੇ ਦਿੱਤੀਆਂ ਵਧਾਈਆਂ

07/24/2017 1:07:18 AM

ਲੰਡਨ— ਮਹਿਲਾ ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਭਾਰਤੀ ਟੀਮ ਇੰਗਲੈਂਡ ਦੇ ਹੱਥੋਂ 9 ਦੌੜਾਂ ਨਾਲ ਹਾਰ ਗਈ। ਇਸ ਹਾਰ ਨਾਲ ਭਾਰਤੀ ਟੀਮ ਦਾ ਇਤਿਹਾਸ ਰਚਣ ਦਾ ਸੁਪਨਾ ਟੁੱਟ ਗਿਆ ਪਰ ਇਸ ਦੇ ਬਾਵਜੂਦ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਉਨ੍ਹਾਂ ਨੂੰ ਪੂਰੇ ਦੇਸ਼ ਤੋਂ ਵਧਾਈਆਂ ਮਿਲ ਰਹੀਆਂ ਹਨ।


ਭਾਰਤੀ ਮਹਿਲਾ ਟੀਮ ਦੀ 44 ਸਾਲਾਂ ਦੇ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ 'ਚ ਆਖਰੀ ਸਮੇਂ 'ਚ ਹਾਰ ਗਈ। ਕ੍ਰਿਕਟ ਦੇ ਲਾਡਰਸ 'ਤੇ ਭਾਰਤੀ ਮਹਿਲਾਵਾਂ ਨੇ ਮੈਚ 'ਚ ਪੂਰੀ ਜਾਨ ਲਗਾਈ ਪਰ ਆਖਰੀ ਸਮੇਂ 'ਚ ਖਰਾਬ ਸ਼ਾਟ ਖੇਡਣਾ ਅਤੇ ਦਬਾਅ 'ਚ ਆਉਣ ਨਾਲ ਭਾਰਤੀ ਟੀਮ ਨੂੰ ਹਾਰ ਦਾ ਮੂੰਹ ਦੇਖਣਾ ਪਿਆ।


ਇਸ ਹਾਰ ਦੇ ਬਾਵਜੂਦ ਕ੍ਰਿਕਟ ਜਗਤ ਦੇ ਦਿੱਗਜਾਂ ਨੇ ਭਾਰਤੀ ਮਹਿਲਾ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ।

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਟਵਿਟਰ 'ਤੇ ਟਵੀਟ ਕਰਕੇ ਕਿਹਾ ਕਿ ਭਾਰਤੀ ਟੀਮ ਦੀ ਹਾਰ ਤੋਂ ਮੈਂ ਦੁਖੀ ਹਾਂ ਪਰ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਕੁਝ ਚੀਜ਼ਾ ਸਾਡੇ ਲਈ ਸਮੇਂ 'ਤੇ ਨਹੀਂ ਬਣੀਆ ਹੁੰਦੀਆ। ਇੰਗਲੈਂਡ ਨੂੰ ਵਿਸ਼ਵ ਕੱਪ ਚੈਂਪੀਅਨ ਬਣਨ 'ਤੇ ਵਧਾਈ ਦਿੱਤੀ।


ਸਾਬਕਾ ਓਪਨਰ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਟਵੀਟ ਕੀਤਾ ਹੈ ਕਿ ਭਾਰਤੀ ਟੀਮ 'ਤੇ ਮਾਣ ਹੈ। ਐਤਵਾਰ ਭਾਰਤੀ ਟੀਮ ਦਾ ਵਧੀਆ ਨਹੀਂ ਰਿਹਾ। ਭਾਰਤ 'ਚ ਹੁਣ ਮਹਿਲਾ ਕ੍ਰਿਕਟ ਦਾ ਸਮਾਂ ਆ ਗਿਆ ਹੈ। ''ਸ਼ੁਕਰੀਆ ਲੜਕੀਆਂ ਨੇ ਆਪਣੇ ਜ਼ਜਬੇ ਨੂੰ ਮੇਰਾ ਸਲਾਮ''


ਭਾਰਤੀ ਟੀਮ ਦੇ ਓਪਨਰ ਬੱਲੇਬਾਜ਼ ਸ਼ਿਖਰ ਧਵਨ ਨੇ ਟਵੀਟ ਕੀਤਾ ਹੈ ਕਿ ਵਿਸ਼ਵ ਚੈਂਪੀਅਨ ਬਣਨ ਲਈ ਇੰਗਲੈਂਡ ਦੀ ਟੀਮ ਨੂੰ ਵਧਾਈ, ਭਾਰਤੀ ਟੀਮ ਨੇ ਬਹੁਤ ਵਧੀਆ ਖੇਡਿਆ ਅਤੇ ਪੂਰੇ ਦੇਸ਼ ਨੂੰ ਮਾਣ ਹੈ।


ਸਾਬਕਾ ਖਿਡਾਰੀ ਵੀ.ਵੀ.ਐੱਸ. ਲਛਮਣ ਨੇ ਟਵੀਟ ਕੀਤਾ ਹੈ ਕਿ ਕਪਤਾਨ ਮਿਤਾਲੀ ਰਾਜ ਅਤੇ ਪੂਰੀ ਮਹਿਲਾ ਟੀਮ ਤੁਸੀਂ ਮੈਚ ਜ਼ਰੂਰ ਹਾਰੇ ਪਰ ਤੁਸੀਂ ਪੂਰੇ ਦੇਸ਼ ਦਾ ਦਿੱਲ ਜਿੱਤਿਆ ਹੈ।


ਭਾਰਤੀ ਟੀਮ ਦੇ ਖਿਡਾਰੀ ਗੌਤਮ ਗੰਭੀਰ ਨੇ ਟੀਵਟ ਕੀਤਾ ਹੈ ਕਿ ਤੁਸੀਂ ਸਾਨੂੰ ਸੁਪਨਾ ਦਿਖਾਇਆ ਕਿ ਤੁਸੀਂ ਸਾਨੂੰ ਵਿਸ਼ਵਾਸ਼ ਕਰਵਾਇਆ। ਮੈਨੂੰ ਸਾਰਿਆਂ 'ਤੇ ਮਾਣ ਹੈ। ਤੁਹਾਨੂੰ ਖੇਡਦੇ ਖੇਡਣਾ ਮਾਣ ਵਾਲੀ ਗੱਲ ਹੈ।