ਮੁੰਬਈ ਇੰਡੀਅਨਸ 'ਤੇ ਭਾਰੀ ਪਏ CSK ਦੇ ਇਹ 5 ਹੀਰੋਜ਼

04/08/2018 10:42:09 AM

ਮੁੰਬਈ—ਆਈ.ਪੀ.ਐੱਲ. 2018 ਦੇ ਪਹਿਲੇ ਮੈਚ 'ਚ ਮੁੰਬਈ  ਨੇ ਆਸਾਨੀ ਨਾਲ ਚੇਨਈ  ਨੂੰ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ ਚੇਨਈ ਦੇ ਸਾਹਮਣੇ ਜਿੱਤ ਦੇ ਲਈ 166 ਦੋੜਾਂ ਦਾ ਟੀਚਾ ਰੱਖਿਆ ਸੀ। ਜਿਸਦੇ ਜਵਾਬ 'ਚ ਚੇਨਈ ਦੀ ਟੀਮ ਨੇ ਆਖਰੀ ਓਵਰ ਦੀ ਪੰਜਵੀਂ ਗੇਂਦ 'ਤੇ ਬੇਹੱਦ ਰੋਮਾਂਚਕ ਮੁਕਾਬਲਾ ਜਿੱਤ ਲਿਆ। ਇਸ ਮੁਕਾਬਲੇ 'ਚ ਡ੍ਰਵੇਨ ਬ੍ਰਾਵੋ ਨੇ ਮੁੰਬਈ ਦੀਆਂ ਸਾਰੀਆ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਆਓ ਜਾਣਦੇ ਹਾਂ ਚੇਨਈ ਦੀ ਇਸ ਜਿੱਤ 'ਚ ਸਭ ਤੋਂ ਅਹਿਮ ਰੋਲ ਅਦਾ ਕਰਨ ਵਾਲੇ ਪੰਜ ਹੀਰੋਜ਼ ਦੇ ਬਾਰੇ 'ਚ।


ਮੁੰਬਈ ਦੇ ਵਾਨਖੇੜੇ ਮੈਦਾਨ 'ਚ ਲਗਭਗ ਹਾਰੇ ਹੋਏ ਮੈਚ 'ਚ ਸੀ.ਐੱਸ.ਕੇ. ਦੀ ਵੱਲੋਂ ਜਿੱਤ ਦੇ ਹੀਰੋ ਬਣ ਕੇ ਉਭਰੇ-ਡ੍ਰਵੇਨ ਬ੍ਰਾਵੋ। ਬ੍ਰਾਵੋ ਨੇ 30 ਗੇਂਦਾਂ ਤੇ 68 ਦੋੜਾਂ ਦੀ ਤੇਜ਼ਤਾਰ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦੀ ਰਾਹ ਤੱਕ ਪਹੁੰਚਾਇਆ।


ਬ੍ਰਾਵੋ ਦੇ ਆਓਟ ਹੋਣ ਦੇ ਬਾਅਦ ਚੇਨਈ ਨੂੰ ਜਿੱਤ ਦੇ ਲਈ ਆਖਰੀ ਓਵਰ 'ਚ 7 ਦੋੜਾਂ ਚਾਹੀਦੀਆਂ ਸਨ। ਮੁਸਤਾਫਿਜੁਰ ਰਹਿਮਾਨ ਦੀ ਚੌਥੀ ਅਤੇ ਪੰਜਵੀਂ ਗੇਂਦ 'ਤੇ ਕਰਮਵਾਰ ਛੱਕਾ ਅਤੇ ਚੌਕਾ ਲਗਾਇਆ, ਕੇਦਾਰ ਜਾਧਵ ਨੇ ਟੂਰਨਾਮੈਂਟ 'ਚ ਸੀ.ਐੱਸ.ਕੇ. ਦੀ ਜਿੱਤ ਦਾ ਖਾਤਾ ਖੋਲਿਆ। ਜਾਧਵ ਨੇ 22 ਗੇਂਦਾਂ 'ਤੇ 1 ਚੌਕਾ ਅਤੇ 2 ਛੱਕਿਆਂ ਦੀ ਮਦਦ ਨਾਲ 24 ਦੋੜਾਂ ਦੀ ਮੁੱਲਵਾਨ ਪਾਰੀ ਖੇਡੀ।


ਆਸਟ੍ਰੇਲੀਆ ਆਲਰਾਊਂਡਰ ਸ਼ੇਨ ਵਾਟਸਨ ਇਸ ਮੈਚ 'ਚ ਪੂਰੀ ਤਰ੍ਹਾਂ ਲੈਅ 'ਚ ਦਿੱਖੇ। ਸ਼ੇਨ ਵਾਟਸਨ ਨੇ ਨਾ ਸਿਰਫ ਗੇਂਦ ਨਾਲ ਕਮਾਲ ਦਿਖਾਉਂਦੇ ਹੋਏ ਮੁੰਬਈ ਦੇ ਦੋ ਖਾਸ ਖਿਡਾਰੀਆਂ ਨੂੰ ਆਊਟ ਕੀਤਾ, ਬਲਕਿ ਬੱਲੇਬਾਜ਼ੀ 'ਚ ਟੀਮ ਨੂੰ ਸ਼ੁਰੂਆਤ ਵੀ ਕੀਤੀ।


ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦੀਪਕ ਚਹਿਰ ਨੇ ਵੀ ਆਈ.ਪੀ.ਐੱਲ. ਸੀਜ਼ਨ-11 ਦੇ ਪਹਿਲੇ ਮੈਚ 'ਚ ਬਹੁਤ ਪ੍ਰਭਾਵਿਤ ਕੀਤਾ। ਦੀਪਕ ਨੇ 3 ਓਵਰ 'ਚ ਸਿਰਫ 4.66 ਦੀ ਔਸਤ ਨਾਲ ਦੋੜਾਂ ਬਣਾ ਕੇ ਵਿਕਟ ਲਿਆ। ਦੀਪਕ ਨੇ ਵੈਟਸਇੰਡੀਜ਼ ਦੇ ਬੱਲੇਬਾਜ਼ ਇਵਿਨ ਲੁਇਸ ਨੂੰ ਜ਼ੀਰੋ ਦੇ ਸਕੋਰ 'ਤੇ ਆਊਟ ਕਰ ਦਿੱਤਾ।


ਸ਼ੇਨ ਵਾਟਸਨ ਦੇ ਨਾਲ ਮੈਦਾਨ 'ਤੇ ਓਪਨਿੰਗ ਕਰਨ ਉਤਰੇ ਅੰਬਾਤੀ ਰਾਉਡੂ ਨੇ ਵੀ ਚੇਨਈ ਨੂੰ ਬਿਹਤਰੀਨ ਸ਼ੁਰੂਆਤ ਦਿਵਾਈ ਸੀ। ਰਾਉਡੂ ਨੇ 19 ਗੇਂਦਾਂ ਦਾ ਸਾਹਮਣਾ ਕਰਦੇ ਹੋਏ 4 ਚੌਕਿਆਂ ਦੀ ਮਦਦ ਨਾਲ 22 ਦੋੜਾਂ ਦੀ ਪਾਰੀ ਖੇਡੀ।