Year Ender 2019: ਇਸ ਸਾਲ ਇਨ੍ਹਾਂ ਗੇਂਦਬਾਜ਼ਾਂ ਨੇ ਲਈ ਹੈਟ੍ਰਿਕ, ਚਾਰ ਭਾਰਤੀ ਵੀ ਸ਼ਾਮਲ

12/28/2019 1:57:15 PM

ਸਪੋਰਟਸ ਡੈਸਕ— ਸਾਲ 2019 ਕ੍ਰਿਕਟ ਜਗਤ ਲਈ ਯਾਦਗਾਰ ਰਿਹਾ ਹੈ। ਜਿੱਥੇ ਬੱਲੇਬਾਜ਼ਾਂ ਨੇ ਕਈ ਰਿਕਾਰਡਜ਼ ਬਣਾਏ। ਉਥੇ ਹੀ ਇਸ ਸਾਲ ਮੈਦਾਨ ਉੱਤੇ ਗੇਂਦਬਾਜ਼ਾਂ ਦਾ ਵੀ ਦਮ ਦੇਖਣ ਨੂੰ ਮਿਲਿਆ ਅਤੇ ਅੱਜ ਅਸੀਂ ਕੁਝ ਅਜਿਹੇ ਗੇਂਦਬਾਜ਼ਾਂ ਦੀ ਗੱਲ ਕਰਨ ਵਾਲੇ ਹਾਂ ਜਿਨ੍ਹਾਂ ਨੂੰ ਇਹ ਸਾਲ ਨਹੀਂ ਭੁੱਲੇਗਾ ਅਤੇ ਇਸ ਦਾ ਕਾਰਨ ਹੈ ਕਿ ਉਨ੍ਹਾਂ ਨੇ ਇਸ ਸਾਲ ਆਪਣੀ ਗੇਂਦਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਹੈਟ੍ਰਿਕ ਹਾਸਲ ਕੀਤੀਆਂ ਹਨ। ਇਨ੍ਹਾਂ 'ਚ ਭਾਰਤ ਦੇ ਸਭ ਤੋਂ ਵੱਧ 4 ਗੇਂਦਬਾਜ਼ ਸ਼ਾਮਲ ਹਨ। ਆਓ ਜੀ ਜਾਣਦੇ ਹਾਂ ਇਨ੍ਹਾਂ ਖਿਡਾਰੀਆਂ ਦੇ ਬਾਰੇ 'ਚ।

ਜਸਪ੍ਰੀਤ ਬੁਮਰਾਹ
ਆਪਣੇ ਗੇਂਦਬਾਜ਼ੀ ਐਕਸ਼ਨ ਦੇ ਕਾਰਨ ਮਸ਼ਹੂਰ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 2019 'ਚ ਇਕ ਸਿਰਫ ਅਜਿਹਾ ਗੇਂਦਬਾਜ ਹੈ ਜਿਸ ਨੇ ਟੈਸਟ 'ਚ ਇਕਲੌਤੀ ਹੈਟ੍ਰਿਕ ਹਾਸਲ ਕੀਤੀ ਹੈ। ਉਸ ਨੇ ਵਿੰਡੀਜ਼ ਟੀਮ ਦੇ ਖਿਲਾਫ ਟੈਸਟ ਮੈਚ 'ਚ ਇਹ ਕਮਾਲ ਕੀਤਾ ਸੀ ਅਤੇ ਇਸ ਦੌਰਾਨ ਡੈਰੇਨ ਬਰਾਵੋ, ਬਰੁਕਸ ਅਤੇ ਰੋਸਟਨ ਚੇਸ ਨੂੰ ਆਪਣਾ ਸ਼ਿਕਾਰ ਬਣਾਇਆ ਸੀ।

ਮੁਹੰਮਦ ਸ਼ਮੀ
ਮੁਹੰਮਦ ਸ਼ਮੀ ਨੇ ਆਈ. ਸੀ. ਸੀ. ਵਿਸ਼ਵ ਕੱਪ 'ਚ ਅਫਗਾਨੀਸਤਾਨ ਟੀਮ ਖਿਲਾਫ ਆਖਰੀ ਦੇ ਤਿੰਨ ਬੱਲੇਬਾਜ਼ਾਂ ਨੂੰ ਆਊਟ ਕਰ ਸਾਲ 2019 'ਚ ਕਰੀਅਰ ਦੀ ਪਹਿਲੀ ਵਨ-ਡੇ ਹੈਟ੍ਰਿਕ ਆਪਣੇ ਨਾਂ ਦਰਜ ਕੀਤੀ ਸੀ। ਸ਼ਮੀ ਦੀ ਹੈਟ੍ਰਿਕ ਦਾ ਸ਼ਿਕਾਰ ਮੁਹੰਮਦ ਨਬੀ, ਆਫਤਾਬ ਆਲਮ ਅਤੇ ਮੁਜੀਬੁਰ ਰਹਿਮਾਨ ਬਣਿਆ ਸੀ।

ਤੇਜ਼ ਗੇਂਦਬਾਜ਼ ਟਰੇਂਟ ਬੋਲਟ
ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟਰੇਂਟ ਬੋਲਟ ਨੇ ਵਿਸ਼ਵ ਕੱਪ 2019 ਦੇ ਦੌਰਾਨ ਲਾਡਰਸ ਦੇ ਮੈਦਾਨ 'ਤੇ ਕੰਗਾਰੂਆ (ਆਸਟਰੇਲੀਆ) ਖਿਲਾਫ ਆਪਣੇ ਕਰੀਅਰ ਦੀ ਦੂਜੀ ਹੈਟ੍ਰਿਕ ਲਈ। ਬੋਲਟ ਨੇ ਇਸ ਦੌਰਾਨ ਉਸਮਾਨ ਖਵਾਜਾ, ਮਿਚੇਲ ਸਟਾਰਕ ਅਤੇ ਜੇਸਨ ਬੇਹਰਨਡਾਰਫ ਨੂੰ ਆਊਟ ਕੀਤਾ।

ਕੁਲਦੀਪ ਯਾਦਵ
ਵਿੰਡੀਜ ਖਿਲਾਫ ਪਿਛਲੇ ਦਿਨੀਂ ਖਤਮ ਹੋਈ ਸੀਰੀਜ਼ 'ਚ ਕੁਲਦੀਪ ਯਾਦਵ ਨੇ ਵਨ ਡੇ ਕਰੀਅਰ ਦੀ ਦੂਜੀ ਹੈਟ੍ਰਿਕ ਹਾਸਲ ਕੀਤੀ। ਕੁਲਦੀਪ ਨੇ ਆਪਣੀ ਫਿਰਕੀ 'ਚ ਸ਼ਾਈ ਹੋਪ, ਜੇਸਨ ਹੋਲਡਰ ਅਤੇ ਅਲਜਾਰੀ ਜੋਸੇਫ ਨੂੰ ਫਸਾਇਆ।

ਰਾਸ਼ੀਦ ਖਾਨ
ਰਾਸ਼ੀਦ ਖਾਨ ਨੇ ਲਈ 2019 ਦੀ ਸ਼ੁਰੂਆਤ ਚੰਗੀ ਰਹੀ ਅਤੇ ਉਨ੍ਹਾਂ ਨੇ ਫਰਵਰੀ 'ਚ ਟੀ-20 'ਚ ਵਿਕਟਾਂ ਦੀ ਹੈਟ੍ਰਿਕ ਵੀ ਲਈ। ਦੇਹਰਾਦੂਨ 'ਚ ਆਇਰਲੈਂਡ ਖਿਲਾਫ ਖੇਡਦੇ ਹੋਏ ਅਫਗਾਨਿਸਤਾਨ ਦੇ ਇਸ ਖਿਡਾਰੀ ਨੇ ਕੇਵਿਨ ਓ ਬਰਾਇਨ, ਜਾਰਜ ਡਾਕਰੇਲ, ਸ਼ੇਨ ਗੇਤਕੇਟ, ਸਿਮੀ ਸਿੰਘ ਨੂੰ ਆਪਣੇ ਲਪੇਟੇ 'ਚ ਲਿਆ।

ਲਸਿਥ ਮਲਿੰਗਾ
ਆਪਣੀ ਯਾਰਕਰ ਲਈ ਜਾਣੇ ਜਾਂਦੇ ਸ਼੍ਰੀਲੰਕਾਈ ਖਿਡਾਰੀ ਲਸਿਥ ਮਲਿੰਗਾ ਨੇ ਵੀ ਨਿਊਜ਼ੀਲੈਂਡ ਖਿਲਾਫ ਟੀ-20 ਮੈਚ 'ਚ ਚਾਰ ਗੇਂਦਾਂ 'ਤੇ ਚਾਰ ਵਿਕਟਾਂ ਲੈ ਕੇ ਆਪਣੀ ਹੈਟ੍ਰਿਕ ਪੂਰੀ ਸੀ। ਇਸ ਦੌਰਾਨ ਉਨ੍ਹਾਂ ਨੇ ਕੋਲਿਨ ਮੁਨਰੋ, ਹਾਮਿਸ਼ ਰਦਰਫੋਰਡ, ਕਾਲਿਨ ਡੀ ਗਰੈਂਡਹੋਮ, ਰੋਸ ਟੇਲਰ ਨੂੰ ਆਪਣਾ ਸ਼ਿਕਾਰ ਬਣਾਇਆ। 

ਮੁਹੰਮਦ ਹਸਨੇਨ
ਲਾਹੌਰ 'ਚ ਸ਼੍ਰੀਲੰਕਾ ਖਿਲਾਫ ਇਕ ਟੀ-20 ਮੈਚ ਦੇ ਦੌਰਾਨ ਭਾਨੁਕਾ ਰਾਜਪਕਸ਼ਾ, ਦਸੂਨ ਸ਼ਨਾਕਾ, ਸ਼ੇਹਨ ਜੈਸੂਰੀਆ ਨੂੰ ਆਊਟ ਕਰ ਪਾਕਿਸਤਾਨੀ ਖਿਡਾਰੀ ਮੁਹੰਮਦ ਹਸਨੇਨ ਨੇ ਹੈਟ੍ਰਿਕ ਲਗਾਈ ਸੀ।  
ਖਵਰ ਅਲੀ
ਇਸ ਸਾਲ ਟੀ-20 'ਚ ਹੈਟ੍ਰਿਕ ਲੈਣ ਵਾਲਿਆਂ 'ਚ ਓਮਾਨ ਦੇ ਖਵਰ ਅਲੀ ਦਾ ਵੀ ਨਾਂ ਸ਼ਾਮਲ ਹਨ। ਅਲੀ ਨੇ ਨੀਦਰਲੈਂਡ ਖਿਲਾਫ ਇਹ ਕਮਾਲ ਕੀਤਾ ਸੀ ਅਤੇ ਐਂਤੋਨਿਉਸ ਸਤਾਲ, ਕੋਲਿਨ ਐਕਰਮਨ,  ਰੋਲੇਫ਼ ਵਨ ਡਰ ਮੇਰਵੇ ਨੂੰ ਆਊਟ ਕਰ ਹੈਟ੍ਰਿਕ ਪੂਰੀ ਕੀਤੀ।

ਨੋਰਮਨ ਵਨੁਆ
ਪਾਪੂਆ ਨਿਊ ਗਿਨੀ ਦੇ ਨੋਰਮਨ ਵਨੁਆ ਨੇ ਬਰਮੂਡਾ ਖਿਲਾਫ ਗੇਂਦਬਾਜ਼ੀ ਕਰਦੇ ਹੋਏ ਡਿਵਾਂਸਟੋਵੇਲ, ਕਾਮਾਊ ਲੇਵੇਰਾਕ, ਦੇਊਂਤੇ ਡੈਰੇਲ ਨੂੰ ਆਊਟ ਕੀਤਾ ਸੀ। ਇਹ ਮੈਚ ਦੁਬਈ 'ਚ ਖੇਡੀਆ ਗਿਆ ਸੀ।

ਦੀਪਕ ਚਾਹਰ
ਨਵੰਬਰ 'ਚ ਬੰਗਲਾਦੇਸ਼ ਖਿਲਾਫ ਖੇਡੀ ਗਈ ਟੀ-20 ਸੀਰੀਜ਼ 'ਚ ਦੀਪਕ ਚਾਹਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਵਿਕਟਾਂ ਦੀ ਹੈਟ੍ਰਿਕ ਲਗਾਈ ਸੀ। ਨਾਗਪੁਰ 'ਚ ਖੇਡੇ ਗਏ ਇਸ ਮੈਚ 'ਚ ਉਨ੍ਹਾਂ ਨੇ ਇਕ ਤੋਂ ਬਾਅਦ ਇਕ ਤਿੰਨ ਗੇਂਦਾਂ 'ਤੇ ਸ਼ਫਿਊਲ ਇਸਲਾਮ, ਮੁਸਤਾਫਿਜ਼ੁਰ ਰਹਿਮਾਨ, ਅਮਿਨੁਲ ਇਸਲਾਮ ਨੂੰ ਪਵੇਲੀਅਨ ਭੇਜਿਆ ਸੀ।