ਭਾਰਤ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਤੀਜੇ ਟੀ-20 ਮੈਚ 'ਚ ਬਣ ਸਕਦੇ ਹਨ ਇਹ ਵੱਡੇ ਰਿਕਾਰਡ

01/29/2020 10:59:02 AM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ (29 ਜਨਵਰੀ) ਨੂੰ ਹੈਮਿਲਟਨ ਦੇ ਸੇਡਨ ਪਾਰਕ 'ਚ ਖੇਡਿਆ ਜਾਵੇਗਾ। ਪਹਿਲੇ ਦੋ ਟੀ-20 ਵਿਚ ਬੁਰੀ ਤਰ੍ਹਾਂ ਨਾਲ ਹਾਰਨ ਤੋਂ ਬਾਅਦ ਨਿਊਜ਼ੀਲੈਂਡ ਟੀਮ ਇਸ ਮੈਚ ਨੂੰ ਜਿੱਤ ਕੇ ਸੀਰੀਜ਼ 'ਚ ਬਣੇ ਰਹਿਣਾ ਚਾਹੇਗੀ। ਉਥੇ ਹੀ ਵਿਰਾਟ ਸੈਨਾ ਦੀਆਂ ਨਜ਼ਰਾਂ ਤੀਜੇ ਟੀ-20 'ਚ ਜਿੱਤ ਹਾਸਲ ਕਰ ਸੀਰੀਜ਼ ਆਪਣੇ ਨਾਂ ਕਰਨ 'ਤੇ ਰਹੇਗੀ। ਆਓ ਇਕ ਨਜ਼ਰ ਉਨ੍ਹਾਂ ਰਿਕਾਰਡਜ਼ 'ਤੇ ਪਾਉਂਦੇ ਹਾਂ ਜੋ ਤੀਜੇ ਟੀ-20 ਮੁਕਾਬਲੇ 'ਚ ਬਣ ਜਾਂ ਟੁੱਟ ਸੱਕਦੇ ਹਨ।PunjabKesari

ਤੀਜੇ ਟੀ-20 ਮੁਕਾਬਲੇ ਵਿਚ ਬਣਨ ਵਾਲੇ ਇਹ ਵੱਡੇ ਰਿਕਾਰਡਜ਼ :
- ਹੈਮਿਲਟਨ 'ਚ ਖੇਡੇ ਜਾਣ ਵਾਲੇ ਤੀਜੇ ਟੀ-20 ਨੂੰ ਜਿੱਤ ਕੇ ਭਾਰਤੀ ਟੀਮ ਨਿਊਜ਼ੀਲੈਂਡ 'ਚ ਪਹਿਲੀ ਟੀ-20 ਸੀਰੀਜ਼ ਜਿੱਤ ਸਕਦੀ ਹੈ। ਇਸ ਤੋਂ ਪਹਿਲਾਂ ਭਾਰਤ ਨੇ ਨਿਊਜ਼ੀਲੈਂਡ ਨਾਲ ਉਸ ਦੇ ਘਰੇਲੂ ਮੈਦਾਨ''ਚ ਦੋ ਟੀ-20 ਸੀਰੀਜ਼ ਖੇਡੀਆਂ ਸਨ ਅਤੇ ਦੋਵਾਂ 'ਚ ਹੀ ਭਾਰਤ ਨੂੰ ਹਾਰ ਮਿਲੀ ਸੀ। 
- ਸ਼ਾਨਦਾਰ ਫ਼ਾਰਮ 'ਚ ਚੱਲ ਰਹੇ ਕੇ. ਐੱਲ ਰਾਹੁਲ ਨੇ ਬਤੌਰ ਵਿਕਟਕੀਪਰ ਟੀ-20 ਅੰਤਰਰਾਸ਼ਟਰੀ 'ਚ ਦੋ ਅਰਧ ਸੈਂਕੜੇ ਲਗਾਏ ਹਨ। ਨਿਊਜ਼ੀਲੈਂਡ ਖਿਲਾਫ ਦੂਜੇ ਟੀ-20 'ਚ ਰਾਹੁਲ ਨੇ ਭਾਰਤ ਲਈ ਟੀ- 20 ਅੰਤਰਰਾਸ਼ਟਰੀ 'ਚ ਬਤੌਰ ਵਿਕਟਕੀਪਰ ਐੱਮ. ਐੱਸ. ਧੋਨੀ ਦੇ ਸਭ ਤੋਂ ਜ਼ਿਆਦਾ (2) ਅਰਧ ਸੈਂਕੜੇ ਲਗਾਉਣ ਦੇ ਰਿਕਾਰਡ ਦੀ ਬਰਾਬਰੀ ਕੀਤੀ । ਜੇਕਰ ਤੀਜੇ ਟੀ-20 'ਚ ਰਾਹੁਲ ਅਰਧ ਸੈਂਕੜਾ ਲਗਾ ਦਿੰਦਾ ਹੈ ਤਾਂ ਉਹ ਭਾਰਤ ਲਈ ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲਾ ਵਿਕਟਕੀਪਰ ਬੱਲੇਬਾਜ਼ ਬਣ ਸਕਦਾ ਹੈ।PunjabKesari
-ਟੀ-20 ਅੰਤਰਰਾਸ਼ਟਰੀ 'ਚ ਭਾਰਤ ਨੇ ਨਿਊਜ਼ੀਲੈਂਡ ਨਾਲ 13 ਮੈਚ ਖੇਡੇ ਹਨ, ਜਿਸ 'ਚ 8 ਮੈਚ ਨਿਊਜ਼ੀਲੈਂਡ ਨੇ ਅਤੇ 5 ਮੈਚ ਭਾਰਤ ਨੇ ਜਿੱਤੇ ਹਨ। ਭਾਰਤ ਹੁਣ ਤਕ ਨਿਊਜ਼ੀਲੈਂਡ ਤੋਂ ਲਗਾਤਾਰ ਤਿੰਨ ਟੀ-20 ਮੈਚ ਨਹੀਂ ਜਿੱਤਿਆ ਹੈ। ਅਜਿਹੇ 'ਚ ਤੀਜਾ ਟੀ-20 ਮੈਚ ਜਿੱਤ ਕੇ ਭਾਰਤ ਨਿਊਜ਼ੀਲੈਂਡ ਖਿਲਾਫ ਇਕ ਖਾਸ ਰਿਕਾਰਡ ਬਣਾ ਸਕਦਾ ਹੈ। PunjabKesari
- ਟੀ-20 ਅੰਤਰਰਾਸ਼ਟਰੀ 'ਚ ਬਤੌਰ ਕਪਤਾਨ ਵਿਰਾਟ ਕੋਹਲੀ ਦੇ ਨਾਂ 35 ਮੈਚਾਂ 'ਚ 1,088 ਦੌੜਾਂ ਹਨ। ਨਿਊਜ਼ੀਲੈਂਡ ਖਿਲਾਫ ਤੀਜੇ ਟੀ-20 'ਚ ਸਿਰਫ 25 ਦੌੜਾਂ ਬਣਾ ਕੇ ਕੋਹਲੀ ਇਸ ਫਾਰਮੈਟ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਬਣ ਸਕਦਾ ਹਨ। ਵਰਤਮਾਨ 'ਚ ਇਹ ਰਿਕਾਰਡ ਸਾਬਕਾ ਕਪਤਾਨ ਐੱਮ. ਐੱਸ. ਧੋਨੀ ਦੇ ਨਾਂ ਹੈ। ਧੋਨੀ ਨੇ ਬਤੌਰ ਕਪਤਾਨ 72 ਮੈਚਾਂ 'ਚ 1,112 ਦੌੜਾਂ ਬਣਾਈਆਂ ਹਨ। ਟੀ-20 ਅੰਤਰਰਾਸ਼ਟਰੀ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ (1,273) ਦੌੜਾਂ ਬਣਾਉਣ ਦਾ ਰਿਕਾਰਡ ਫਾਫ ਡੂ ਪਲੇਸਿਸ ਦੇ ਨਾਂ ਹੈ।PunjabKesari - ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਦੇ ਨਾਂ ਟੀ-20 ਅੰਤਰਰਾਸ਼ਟਰੀ ਦੇ 85 ਮੈਚਾਂ 'ਚ 2,499 ਦੌੜਾਂ ਹਨ। ਭਾਰਤ ਖਿਲਾਫ ਤੀਜੇ ਟੀ-20 'ਚ ਸਿਰਫ ਇਕ ਦੌੜ ਬਣਾ ਕੇ ਗੁਪਟਿਲ ਟੀ-20 ਅੰਤਰਰਾਸ਼ਟਰੀ 'ਚ 2,500 ਦੌੜਾਂ ਬਣਾਉਣ ਵਾਲਾ ਨਿਊਜ਼ੀਲੈਂਡ ਵਲੋਂ ਪਹਿਲਾ ਅਤੇ ਵਰਲਡ ਦਾ ਤੀਜਾ ਖਿਡਾਰੀ ਬਣ ਸਕਦਾ ਹਨ। ਇਸ ਤੋਂ ਪਹਿਲਾਂ ਭਾਰਤ ਦੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਇਹ ਉਪਲਬੱਧੀ ਹਾਸਲ ਕਰ ਚੁੱਕੇ ਹਨ। ਤੀਜੇ ਟੀ-20 'ਚ ਛੇ ਛੱਕੇ ਲਗਾ ਕੇ ਗੁਪਟਿਲ ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲਾ ਖਿਡਾਰੀ ਵੀ ਬਣ ਸਕਦਾ ਹੈ।PunjabKesari - ਨਿਊਜ਼ੀਲੈਂਡ ਖਿਲਾਫ ਤੀਜੇ ਟੀ-20 ਮੁਕਾਬਲੇ 'ਚ ਬੁਮਰਾਹ 3 ਵਿਕਟਾਂ ਲੈ ਕੇ ਟੀ-20 ਅੰਤਰਰਾਸ਼ਟਰੀ ਕਰੀਅਰ 'ਚ ਵਿਕਟਾਂ ਦੇ ਮਾਮਲੇ 'ਚ ਸੈਮੁਅਲ ਬਦਰੀ (56) ਅਤੇ ਡਵੇਨ ਬਰਾਵੋ (57) ਨੂੰ ਪਿੱਛੇ ਛੱਡ ਸਕਦਾ ਹੈ। 
-ਇਸ ਮੁਕਾਬਲੇ 'ਚ ਯੁਜਵੇਂਦਰ ਚਾਹਲ ਦੋ ਵਿਕਟਾਂ ਲੈ ਕੇ ਟੀ-20 ਅੰਤਰਰਾਸ਼ਟਰੀ ਕਰੀਅਰ 'ਚ ਵਿਕਟਾਂ ਦੇ ਮਾਮਲੇ 'ਚ ਕ੍ਰਿਸ ਜਾਰਡਨ, ਮੁਹੰਮਦ ਹਫੀਜ਼ ਅਤੇ ਸੋਹੇਲ ਤਨਵੀਰ ਤੋਂ ਅੱਗੇ ਨਿਕਲ ਸਕਦਾ ਹੈ।  ਇਨ੍ਹਾਂ ਸਾਰਿਆਂ ਨੇ ਇਸ ਫਾਰਮੈਟ 'ਚ 54 ਵਿਕਟਾਂ ਲਈਆਂ ਹਨ।
- ਉਥੇ ਹੀ ਜਡੇਜਾ ਇਸ ਮੁਕਾਬਲੇ 'ਚ 2 ਵਿਕਟਾਂ ਹਾਸਲ ਕਰਦੇ ਹੀ ਟੀ-20 ਅੰਤਰਰਾਸ਼ਟਰੀ ਕਰੀਅਰ 'ਚ ਵਿਕਟਾਂ ਦੇ ਮਾਮਲੇ 'ਚ ਵਿਟੋਰੀ (38), ਸਟਾਰਕ (39) ਅਤੇ ਬੋਲਟ (39) ਨੂੰ ਪਿੱਛੇ ਛੱਡ ਦੇਵੇਗਾ।PunjabKesari


Related News