ਇਹ ਹਨ WWE ਦੀਆਂ 5 ਸਭ ਤੋਂ HOT ਮਹਿਲਾ ਰੈਸਲਰਸ, ਤਸਵੀਰਾਂ ਦੇਖ ਹੋ ਜਾਵੋਗੇ ਇਨ੍ਹਾਂ ਦੇ ਦੀਵਾਨੇ

07/05/2017 5:11:21 PM

ਨਵੀਂ ਦਿੱਲੀ— ਦੁਨੀਆ ਭਰ 'ਚ WWE ਰੈਸਲਿੰਗ ਦਾ ਕ੍ਰੇਜ਼ ਸਿਰ ਚੜ੍ਹ ਕੇ ਬੋਲਦਾ ਹੈ। ਬ੍ਰਾਕ ਲੈਸਨਰ ਤੋਂ ਲੈ ਕੇ ਜਾਨ ਸੀਨਾ ਤੱਕ ਦੀ ਫੈਨ ਫੋਲੋਵਿੰਗ ਕਰੋੜਾਂ 'ਚ ਹੈ, ਪਰ ਇਸ ਤੋਂ ਇਲਾਵਾ WWE ਦੀ ਮਹਿਲਾ ਰੈਸਲਰ ਵੀ ਇਨ੍ਹਾਂ ਤੋਂ ਕੁਝ ਘੱਟ ਨਹੀਂ ਹਨ। ਉਹ ਰਿੰਗ 'ਚ ਫਾਈਟ ਦੇ ਨਾਲ-ਨਾਲ ਆਪਣੀ ਖੂਬਸੂਰਤੀ ਦੇ ਕਾਰਨ ਵੀ ਲੋਕਾਂ ਦੇ ਦਿਲ ਅਤੇ ਦਿਮਾਗ 'ਚ ਛਾਈਆਂ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ 5 ਮਹਿਲਾ ਰੈਸਲਰ ਦੇ ਨਾਂ ਦੱਸਾਂਗੇ ਜਿਨ੍ਹਾਂ ਦੀਆਂ ਤਸਵੀਰਾਂ ਦੇਖ ਤੁਸੀਂ ਵੀ ਇਨ੍ਹਾਂ ਦੇ ਦੀਵਾਨੇ ਬਣ ਜਾਵੋਗੇ।

1. ਬੇਲਾ ਟਵਿਨ
ਇਸ ਸੂਚੀ 'ਚ ਟੌਪ 'ਤੇ ਹੈ ਬੇਲਾ ਟਵਿੰਸ ਦੋਵੇਂ ਜੁੜਵਾ ਭੈਣਾਂ ਹਨ ਜੋ WWE ਦੀਆਂ ਸਭ ਤੋਂ ਹੌਟ ਰੈਸਲਰਸ ਹਨ। ਇਕ ਦਾ ਨਾਂ ਬ੍ਰੀ ਬੇਲਾ ਤਾਂ ਦੂਜੀ ਭੈਣ ਦਾ ਨਾਂ ਨਿਕੀ ਬੇਲਾ ਹੈ। ਇਹ ਦੋਵੇਂ WWE ਦਿਵਾਸ ਚੈਂਪੀਅਨ ਰਹਿ ਚੁੱਕੀਆਂ ਹਨ। ਨਿਕੀ ਬੇਲਾ ਨੇ ਹਾਲ ਹੀ 'ਚ ਜਾਨ ਸੀਨਾ ਦੇ ਨਾਲ ਮੰਗਣੀ ਕੀਤੀ ਹੈ, ਜਦਕਿ ਬੇਲਾ ਡੈਨੀਅਲ ਬ੍ਰਾਇਨ ਦੇ ਨਾਲ ਰਿਸ਼ਤੇ 'ਚ ਹੈ।


2. ਟੋਰੀ ਵਿਲਸਨ
ਬਿਲੀ ਕਿਡਮੈਨ ਸੱਚ 'ਚ ਕਿਸਮਤ ਵਾਲਾ ਆਦਮੀ ਸੀ ਕਿ ਉਸ ਨੂੰ ਟੋਰੀ ਵਿਲਸਨ ਜਿਹੀ ਸੈਕਸੀ ਪਤਨੀ ਮਿਲੀ। ਵਿਲਸਨ, ਇਕ ਸਾਬਕਾ ਫਿੱਟਨੈਸ ਮਾਡਲ ਹੈ ਅਤੇ ਦੋ ਵਾਰ ਉਸ ਦੀਆਂ ਤਸਵੀਰਾਂ ਪਲੇਅਬੁਆਏ 'ਤੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ।


3. ਈਵ ਟੋਰੇਸ
ਹੌਟ ਈਵ ਟੋਰੇਸ 2007 'ਚ WWE ਦਿਵਾ ਖੋਜ ਪ੍ਰਤੀਯੋਗਿਤਾ ਦੀ ਜੇਤੂ ਸੀ, ਈਵ ਇਕ ਸਾਬਕਾ WWE ਦਿਵਾਸ ਚੈਂਪੀਅਨ ਹੈ, ਨਾਲ ਹੀ ਉਨ੍ਹਾਂ ਨੇ ਇੰਜੀਨੀਅਰਿੰਗ 'ਚ ਗਰੈਜੁਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ, ਇਸ ਤਰ੍ਹਾਂ ਉਹ ਬਹੁਮੁਖੀ ਪ੍ਰਤਿਭਾ ਦੀ ਧਨੀ ਹੈ। 


4. ਮਿਕੀ ਜੇਮਸ
ਮਿਕੀ ਜੇਮਸ ਨੂੰ ਹਰ ਸਮੇਂ ਸਭ ਤੋਂ ਜ਼ਿਆਦਾ ਊਰਜਾਵਾਨ ਮਹਿਲਾ ਫਾਈਟਰ ਦੇ ਰੂਪ 'ਚ ਜਾਣਿਆ ਜਾਂਦਾ ਹੈ। ਆਪਣੀ ਚੁਸਤੀ-ਫੁਰਤੀ ਤੋਂ ਇਲਾਵਾ ਉਨ੍ਹਾਂ ਦੀ ਖੂਬਸੂਰਤੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੀ ਹੈ।


5. ਲਿਟਾ
ਲਿਟਾ ਦੀ ਸ਼ੁਰੂਆਤ ਹਾਰਡੀ ਬੁਆਏਜ਼ ਦੇ ਪ੍ਰਬੰਧਕ ਦੇ ਰੂਪ 'ਚ ਹੋਈ, ਮਸ਼ਹੂਰ ਹੋਣ ਦੇ ਬਾਅਦ ਉਹ ਐਜ ਦਾ ਪ੍ਰਬੰਧਨ ਦੇਖਣ ਲੱਗੀ। ਬੇਹੱਦ ਸੈਕਸੀ ਲਿਟਾ ਸਾਬਕਾ ਮਹਿਲਾ ਚੈਂਪੀਅਨ ਵੀ ਰਹਿ ਚੁੱਕੀ ਹੈ ਅਤੇ ਨਾਲ ਹੀ ਉਨ੍ਹਾਂ ਇਤਿਹਾਸ 'ਚ ਸਭ ਤੋਂ ਵੱਡੀਆਂ ਲੜਾਈਆਂ 'ਚੋਂ ਇਕ 'ਚ ਹਿੱਸਾ ਲੈਣ ਦੇ ਲਈ ਜਾਣਿਆ ਜਾਂਦਾ ਹੈ।