ਵਿਸ਼ਵ ਕੱਪ ਦੀ ਦੌਡ਼ ''ਚ ਇਹ ਖਿਡਾਰੀ ਹਨ ਸਭ ਤੋਂ ਅੱਗੇ : ਪ੍ਰਸਾਦ

02/11/2019 6:36:03 PM

ਨਵੀਂ ਦਿੱਲੀ— ਭਾਰਤੀ ਸੀਨੀਅਰ ਕ੍ਰਿਕਟ ਚੋਣ ਕਮੇਟੀ ਦੇ ਮੁਖੀ ਐੱਮ. ਐੱਸ. ਕੇ. ਪ੍ਰਸਾਦ ਨੇ ਕਿਹਾ ਹੈ ਕਿ ਇਸ ਸਾਲ ਇੰਗਲੈਂਡ ਵਿਚ 30 ਮਈ ਤੋਂ ਹੋਣ ਵਾਲੇ ਵਿਸ਼ਵ ਕੱਪ ਲਈ ਰਿਸ਼ਭ ਪੰਤ, ਵਿਜੇ ਸ਼ੰਕਰ ਤੇ ਅਜਿੰਕਯ ਰਹਾਨੇ ਟੀਮ ਵਿਚ ਜਗ੍ਹਾ ਬਣਾਉਣ ਦੀ ਦੌੜ ਵਿਚ ਸ਼ਾਮਲ ਹਨ। ਮੁੱਖ ਚੋਣਕਾਰ ਪ੍ਰਸਾਦ ਨੇ ਇੱਥੇ ਇਕ ਇੰਟਰਿਵਊ ਵਿਚ ਕਿਹਾ ਕਿ ਚੋਣਕਾਰਾਂ ਨੇ ਇਕ-ਅੱਧੇ ਸਥਾਨ ਨੂੰ ਛੱਡ ਕੇ 15 ਮੈਂਬਰੀ ਟੀਮ ਦੇ ਸਾਰੇ ਨਾਂ ਤੈਅ ਕਰ ਲਏ ਹਨ ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਵਿਸਵ ਕੱਪ ਲਈ ਟੀਮ ਦਾ ਐਲਾਨ ਕਰਨ ਦੀ ਆਖਰੀ ਮਿਤੀ ਤੋਂ ਪਹਿਲਾਂ ਇਨ੍ਹਾਂ ਨੂੰ ਪੁਖਤਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਪੰਤ ਨੇ ਚੋਣ ਦੇ ਸਿਰਦਰਦ ਨੂੰ ਵਧਾਇਆਹੈ ਤਾਂ ਵਿਜੇ ਸ਼ੰਕਰ ਨੂੰ ਬੱਲੇਬਾਜ਼ ਦੇ ਇਲਾਵਾ ਇਕ ਆਲਰਾਊਂਡਰ ਦੇ ਰੂਪ ਵਿਚ ਵੀ ਦੇਖਿਆ ਜਾ ਰਿਹਾ ਹੈ। ਇਸ ਮਹੀਨੇ ਨਿਊਜ਼ੀਲੈਂਡ ਵਿਰੁੱਧ ਖੇਡੀ ਗਈ ਸੀਰੀਜ਼ ਵਿਚ ਵਿਜੇ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਵਿਸ਼ਵ ਕੱਪ ਲਈ ਆਪਣੀ ਦਾਅਵੇਦਾਰੀ ਨੂੰ ਮਜਬੂਤ ਕੀਤਾ ਹੈ।''

ਭਾਰਤੀ ਕ੍ਰਿਕਟ ਟੀਮ ਦੇ ਮੁੱਖ ਚੋਣਕਾਰ ਨੇ ਕਿਹਾ, ''ਬਿਨਾਂ ਸ਼ੱਕ ਪੰਤ ਵਿਸ਼ਵ ਕੱਪ ਲਈ ਚੁਣੀ ਜਾਣ ਵਾਲੀ ਟੀਮ ਦਾ ਹਿੱਸਾ ਹੋ ਸਕਦਾ ਹੈ। ਉਹ ਇਕ ਹਮਲਾਵਰ ਖਿਡਾਰੀ ਹੈ। ਕ੍ਰਿਕਟ ਦੇ ਸਾਰੇ ਸਵਰੂਪਾਂ ਵਿਚ ਪਿਛਲੇ 1 ਸਾਲ ਦੌਰਾਨ ਰਿਸ਼ਭ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਸਾਡਾ ਮੰਨਣਾ ਹੈ ਕਿ ਪੰਤ ਨੂੰ ਥੋੜਾ ਹੋਰ ਪਰਿਪੱਕ ਹੋਣ ਦੀ ਲੋੜ ਹੈ ਤੇ ਇਸ਼ਦੇ ਇਲਾਵਾ ਉਸ ਨੂੰ ਤਜਰਬਾ ਵੀ ਹਾਸਲ ਕਰਨਾ ਪਵੇਗਾ। ਇਸੇ ਕਾਰਨ ਅਸੀਂ ਜਿੱਥੇ ਵੀ ਸੰਭਵ ਹੋ ਸਕਿਆ ਹੈ ਪੰਤ ਨੂੰ ਭਾਰਤ-ਏ ਟੀਮ ਵਿਚ ਸ਼ਾਮਲ ਕੀਤਾ ਹੈ।'' ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਹਾਲਾਂਕਿ ਅਜੇ ਤਕ ਸਿਰਫ 3 ਵਨ ਡੇ ਮੈਚ ਹੀ ਖੇਡੇ ਹਨ ਤੇ ਉਹ ਵੀ ਪਿਛਲੇ ਸਾਲ ਵੈਸਟਇੰਡਜੀਜ਼ ਵਿਰੁੱਧ ਪਰ ਟੈਸਟ ਕ੍ਰਿਕਟ ਵਿਚ ਤੇ ਪਿਛਲੇ ਸਾਲ ਭਾਰਤ-ਏ ਵਲੋਂ ਖੇਡਦੇ ਹੋਏ ਉਸ ਨੇ ਬਿਹਤਰੀਨ ਪ੍ਰਦਰਸ਼ਨ ਕਾਰਨ ਚੋਣਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਮੁੱਖ ਚੋਣਕਾਰ ਨੇ ਟੈਸਟ ਕ੍ਰਿਕਟ ਦੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਦੇ ਬਾਰੇ ਵਿਚ ਕਿਹਾ,''ਰਾਹੁਲ ਹੁਣ ਵੀ ਵਿਸ਼ਵ ਕੱਪ ਲਈ ਚੁਣੀ ਜਾਣ ਵਾਲੀ ਟੀਮ ਦਾ ਹਿੱਸਾ ਹੋ ਸਕਦਾ ਹੈ ਪਰ ਉਸ਼ ਨੂੰ ਦੌੜਾਂ ਬਣਾ ਕੇ ਖੁਦ ਨੂੰ ਸਾਬਤ ਕਰਨਾ ਪਵੇਗਾ।''

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੱਖਣੀ ਅਫਰੀਕਾ ਦੌਰੇ ਵਿਚ ਵਨ ਡੇ ਦੇ ਇਲਾਵਾ ਸਾਰੇ ਸਵਰੂਪਾਂ ਵਿਚ ਰਾਹੁਲ ਨੇ ਆਪਣੇ ਪ੍ਰਦਰਸ਼ਨ ਨਾਲ ਕਾਫੀ ਨਿਰਾਸ਼ ਕੀਤਾ ਹੈ। 
ਖਰਾਬ ਫਾਰਮ ਨਾਲ ਜੂਝ ਰਹੇ ਰਾਹੁਲ ਨੇ ਇਸ਼ ਸੈਸ਼ਨ ਦੌਰਾਨ ਇੰਗਲੈਂਡ ਦੌਰੇ ਵਿਚ ਸਿਰਫ ਤਿੰਨ ਵਨ ਡੇ ਮੈਚ ਹੀ ਖੇਡੇ ਹਨ। ਇਨ੍ਹਾਂ ਸਾਰੇ ਕਾਰਨਾਂ ਨੂੰ ਦੇਖਦੇ ਹੋਏ ਰਾਹੁਲ ਦੇ ਟੀਮ ਵਿਚ ਚੁਣੇ ਜਾਣ ਦੀ ਸੰਭਾਵਨਾ ਕਾਫੀ ਘੱਟ ਹੈ। ਰਹਾਨੇ ਨੂੰ ਵਿਸ਼ਵ ਕੱਪ ਟੀਮ ਵਿਚ ਸ਼ਾਮਲ ਕੀਤੇ ਜਾਣ ਦੇ ਸਵਾਲ 'ਤੇ ਮੁੱਖ ਚੋਣਕਾਰ ਨੇ ਕਿਹਾ, ''ਘਰੇਲੂ ਕ੍ਰਿਕਟ ਵਿਚ ਰਹਾਨੇ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਰਹਾਨੇ ਦੀ ਵਿਸ਼ਵ ਕੱਪ ਟੀਮ ਲਈ ਦਾਅਵੇਦਾਰੀ ਕਾਫੀ ਮਜਬੂਤ ਹੈ।''

ਜ਼ਿਕਰਯੋਗ ਹੈ ਕਿ ਰਹਾਨੇ ਨੇ ਪਿਛਲੇ ਸਾਲ ਦੱਖਣੀ ਅਫਰੀਕਾ ਦੌਰੇ ਤੋਂ ਬਾਅਦ ਤੋਂ ਕੋਈ ਵਨ ਡੇ ਮੈਚ ਨਹੀਂ ਖੇਡਿਆ ਹੈ ਪਰ ਘਰੇਲੂ ਕ੍ਰਿਕਟ ਵਿਚ ਉਸ਼ ਨੇ ਭਾਰਤ-ਏ ਵਲੋਂ ਖੇਡਦੇ ਹੋਏ ਆਪਣੀਆਂ 11 ਪਾਰੀਆਂ ਵਿਚ 74.62 ਦੀ ਔਸਤ ਨਾਲ 597 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚ 2 ਸੈਂਕੜੇ ਤੇ 3 ਅਰਧ ਸੈਂਕੜੇ ਸ਼ਾਮਲ ਹਨ।