ਇਹ ਹਨ ਭਾਰਤੀ ਕ੍ਰਿਕਟ ਇਤਿਹਾਸ ਦੇ 5 ਤੇਜ ਗੇਂਦਬਾਜ਼

09/08/2017 9:58:32 PM

ਨਵੀਂ ਦਿੱਲੀ— ਕ੍ਰਿਕਟ ਮੈਦਾਨ 'ਚ ਕਈ ਮਹਾਨ ਗੇਂਦਬਾਜ਼ ਦੇਖਣ ਨੂੰ ਮਿਲਦੇ ਹਨ ਜੋਂ ਆਪਣੀ ਗਤੀ ਨਾਲ ਬੱਲੇਬਾਜ਼ਾਂ ਦੇ ਹੋਸ਼ ਉੱਡਾ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੇ 5 ਭਾਰਤੀ ਤੇਜ ਗੇਂਦਬਾਜ਼ਾਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਗਤੀ ਤੋਂ ਵਿਦੇਸ਼ੀ ਬੱਲੇਬਾਜ਼ਾਂ ਦੇ ਮਨ 'ਚ ਆਪਣਾ ਖੋਫ ਪੈਦਾ ਕੀਤਾ ਹੈ। ਇਸ ਸੂਚੀ 'ਚ ਸਭ ਤੋਂ ਉੱਪਰ ਹੈ ਸਾਬਕਾ ਤੇਜ ਗੇਂਦਬਾਜ਼ ਜਵਾਗਲ ਸ਼੍ਰੀਨਾਥ। ਇਹ ਹਨ ਭਾਰਤ ਦੇ ਸਭ ਤੋਂ ਤੇਜ ਗੇਂਦਬਾਜ਼ ਆਉ ਜਾਣਿਏ ਇਨ੍ਹਾਂ ਬਾਰੇ

1 ਜਵਾਗਲ ਸ਼੍ਰੀਨਾਥ
ਭਾਰਤ ਦਾ ਸਾਬਕਾ ਤੇਜ ਗੇਂਦਬਾਜ਼ ਜਵਾਹਲ ਸ਼੍ਰੀਨਾਥ ਇਸ ਲਿਸਟ 'ਚ ਪਹਿਲੇ ਸਥਾਨ 'ਤੇ ਹੈ। ਉਹ ਆਪਣੇ ਸਮੇਂ ਇਕ ਮਹਾਨ ਗੇਂਦਬਾਜ਼ ਰਿਹਾ ਹੈ। ਸ਼੍ਰੀਨਾਥ ਨੇ ਭਾਰਤ ਦੇ ਲਈ 4 ਵਿਸ਼ਵ ਕੱਪ 'ਚ ਹਿੱਸਾ ਲਿਆ ਹੈ। ਉਸ ਨੇ ਪਾਕਿਸਤਾਨ ਖਿਲਾਫ ਆਪਣੇ ਕਰੀਅਰ ਅਤੇ ਭਾਰਤ ਦੇ ਲਈ ਸਭ ਤੋਂ ਤੇਜ ਗੇਂਦਬਾਜ਼ੀ ਕੀਤੀ, ਜਿਸ ਦੀ ਸਪੀਡ 154.5 ਕਿਮੀ ਪ੍ਰਤੀ ਘੰਟਾ ਰਹੀ। ਉਸ ਨੇ ਭਾਰਤ ਵਲੋਂ 296 ਮੈਚ ਖੇਡਦੇ ਹੋਏ 551 ਵਿਕਟਾਂ ਹਾਸਲ ਕੀਤੀਆਂ ਸਨ।

2 ਉਮੇਸ਼ ਯਾਦਵ
ਮੌਜੂਦਾ ਸਮੇਂ 'ਚ ਉਮੇਸ਼ ਯਾਦਵ ਭਾਰਤ ਦਾ ਸਭ ਤੋਂ ਤੇਜ ਗੇਂਦਬਾਜ਼ਾਂ 'ਚੋਂ ਇਕ ਹੈ। ਉਸ ਦੇ ਮੌਜੂਦਾ ਮੋਢੇ ਅਤੇ ਫੁਰਤੀਲਾ ਸ਼ਰੀਰ ਨੇ ਉਸ ਨੂੰ ਇਕ ਵਧੀਆ ਗੇਂਦਬਾਜ਼ ਬਣਾਇਆ ਹੈ। ਉਸ ਨੇ ਸਭ ਤੋਂ ਤੇਜ ਗੇਂਦ ਆਸਟਰੇਲੀਆ ਖਿਲਾਫ ਸੁੱਟੀ ਸੀ। ਇਸ ਗੇਂਦ ਦੀ ਸਪੀਡ 152.5 ਸੀ। ਇਹ ਗੇਂਦ ਉਸ ਦੇ ਕਰੀਅਰ ਦੀ ਹੁਣ ਤੱਕ ਸਭ ਤੋਂ ਤੇਜ ਗੇਂਦ ਹੈ। ਉਸ ਨੇ ਹੁਣ ਤੱਕ ਭਾਰਤ ਦੇ ਲਈ 104 ਮੈਚ ਖੇਡੇ ਹਨ ਜਿਸ 'ਚ ਉਸ ਨੇ 191 ਵਿਕਟਾਂ ਹਾਸਲ ਕੀਤੀਆਂ ਹਨ।

3 ਜਹੀਰ ਖਾਨ
ਜਹੀਰ ਖਾਨ ਭਾਰਤ ਦਾ ਸਭ ਤੋਂ ਸਫਲ ਗੇਂਦਬਾਜ਼ ਹੈ। ਉਸ ਨੇ ਆਪਣੀ ਗੇਂਦਬਾਜ਼ ਨਾਲ ਵੱਡੇ ਬੱਲੇਬਾਜ਼ਾਂ ਦੇ ਦਿਲਾਂ 'ਚ ਖੋਫ ਬਣਾਈ ਰੱਖਿਆ। ਉਸ ਦੇ ਵਲੋਂ ਸੁੱਟੀ ਗਈ ਰਿਵੇਰਸ ਸਵਿੰਗ ਅਤੇ ਨਕਲ ਗੇਂਦਬਾਜ਼ ਸਭ ਤੋਂ ਸਫਲ ਗੇਂਦ ਰਹੀ। ਉਸ ਦੀ ਸਭ ਤੋਂ ਤੇਜ ਗੇਂਦ 146 ਕਿਮੀ ਪ੍ਰਤੀ ਘੰਟੇ ਦੇ ਨੇੜੇ ਹੈ। ਉਸ ਨੇ ਭਾਰਤੀ ਟੀਮ ਵਲੋਂ 309 ਮੈਚਾਂ 'ਚ 610 ਵਿਕਟਾਂ ਹਾਸਲ ਕੀਤੀਆਂ ਹਨ।

4 ਮੁਹੰਮਦ ਸ਼ਮੀ
ਮੁਹੰਮਦ ਸ਼ਮੀ ਭਾਰਤ ਦੇ ਮਹਾਨ ਗੇਂਦਬਾਜ਼ਾਂ 'ਚੋਂ ਇਕ ਹੈ। ਉਸ ਨੇ ਆਪਣੀ ਤੇਜ ਗੇਂਦਬਾਜ਼ੀ 'ਚ ਵਰਤਮਾਨ ਸਮੇਂ 'ਚ ਇਕ ਅਲੱਗ ਪਹਿਚਾਨ ਬਣਾਈ ਹੈ। ਉਸ ਨੇ ਆਪਣੇ ਜੀਵਨ 'ਚ 146 ਦੀ ਸਪੀਡ ਨਾਲ ਸਭ ਤੋਂ ਤੇਜ ਗਤੀ ਦੀ ਗੇਂਦ ਸੁੱਟੀ ਹੈ। ਉਹ ਗਤੀ ਦੇ ਨਾਲ-ਨਾਲ ਸਵਿੰਗ 'ਚ ਵੀ ਮਾਹਿਰ ਹੈ। ਉਸ ਨੇ ਹੁਣ ਤੱਕ ਭਾਰਤ ਵਲੋਂ 81 ਮੈਚ ਖੇਡੇ ਹਨ, ਜਿਸ ਦੌਰਾਨ ਉਸ ਨੇ 185 ਵਿਕਟਾਂ ਹਾਸਲ ਕੀਤੀਆਂ ਹਨ।

5 ਅਜੀਤ ਅਗਰਕਰ
ਅਜੀਤ ਅਗਰਕਰ ਆਪਣੇ ਸਮੇਂ ਦਾ ਬਿਹਤਰੀਨ ਤੇਜ ਗੇਂਦਬਾਜ਼ ਹੈ। ਉਹ ਵਨ ਡੇ ਫਾਰਮੇਂਟ 'ਚ ਸ਼੍ਰੀਨਾਥ ਤੋਂ ਬਾਅਦ ਭਾਰਤ ਦਾ ਸਭ ਤੋਂ ਸਫਲ ਤੇਜ ਗੇਂਦਬਾਜ਼ ਸੀ, ਅਜੀਤ ਅਗਰਕਰ ਨੇ ਆਪਣੇ ਕਰੀਅਰ ਦੀ ਸਭ ਤੋਂ ਤੇਜ ਗੇਂਦ 2001 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਨੇ 146 ਦੀ ਸਪੀਡ ਨਾਲ ਗੇਂਦ ਸੁੱਟੀ ਸੀ। ਉਸ ਨੇ ਭਾਰਤ ਵਲੋਂ 221 ਮੈਚ ਖੇਡੇ ਹਨ ਜਿਸ 'ਚ ਉਸ ਨੇ 349 ਵਿਕਟਾਂ ਹਾਸਲ ਕੀਤੀਆਂ।