ਇਹ ਹਨ ਵਨਡੇ ਇਤਿਹਾਸ ਦੀਆਂ 6 ਵੱਡੀਆਂ ਜਿੱਤਾਂ, ਅਫਰੀਕਾ ਨੇ ਤਿੰਨ ਵਾਰ ਕੀਤਾ ਹੈ ਕਾਰਨਾਮਾ

02/16/2018 10:07:12 AM

ਨਵੀਂ ਦਿੱਲੀ (ਬਿਊਰੋ)— ਕ੍ਰਿਕਟ ਅੰਕੜਿਆਂ ਦਾ ਖੇਡ ਹੈ। ਇਸ ਵਿਚ ਹਰ ਸਮੇਂ ਕੋਈ ਨਾ ਕੋਈ ਰਿਕਾਰਡ ਬਣਦਾ ਅਤੇ ਟੁੱਟਦਾ ਹੀ ਰਹਿੰਦਾ ਹੈ। ਇਨ੍ਹਾਂ ਵਿਚੋਂ ਹੀ ਇਕ ਰਿਕਾਰਡ ਹੈ ਸਭ ਤੋਂ ਵੱਡੀ ਜਿੱਤ ਦਾ। ਵਨਡੇ ਮੈਚਾਂ ਦੇ ਇਤਿਹਾਸ ਵਿਚ 10 ਸਭ ਤੋਂ ਵੱਡੀ ਜਿੱਤ ਉੱਤੇ ਨਜ਼ਰ ਪਾਈਏ, ਤਾਂ ਇਸ ਫੇਹਰਿਸਤ ਵਿਚ ਦੱਖਣ ਅਫਰੀਕਾ ਦਾ ਨਾਮ 3, ਭਾਰਤ (2) ਅਤੇ ਆਸਟਰੇਲੀਆ (2) ਵਾਰ ਸ਼ਾਮਲ ਹੈ। ਇਨ੍ਹਾਂ ਟੀਮਾਂ ਨੇ ਸਭ ਤੋਂ ਜ਼ਿਆਦਾ ਜਿੱਤਾਂ ਪਾਕਿਸਤਾਨ (47) ਦੇ ਖਿਲਾਫ ਦਰਜ ਕੀਤੀਆਂ ਹਨ। ਉਥੇ ਹੀ ਦੂਜੇ ਨੰਬਰ ਉੱਤੇ ਟੀਮ ਇੰਡਿਆ (46) ਹੈ। ਉਥੇ ਹੀ ਜੇਕਰ ਸਭ ਤੋਂ ਜਿਆਦਾ ਹਾਰ ਦੀ ਗੱਲ ਕੀਤੀ ਜਾਵੇ, ਤਾਂ ਸਾਉਥ ਅਫਰੀਕਾ ਨੂੰ ਆਸਟਰੇਲੀਆ ਖਿਲਾਫ 96 ਵਿੱਚੋਂ 47 ਮੁਕਾਬਲਿਆਂ ਵਿੱਚ ਹਾਰ ਝਲਣੀ ਪਈ ਹੈ। ਸਾਊਥ ਅਫਰੀਕਾ ਨੇ ਕੁਲ 588 ਵਨਡੇ ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ 362 ਵਿਚ ਜਿੱਤ ਅਤੇ 204 ਵਿਚ ਹਾਰ ਝਲੀ ਹੈ। ਸਾਊਥ ਅਫਰੀਕਾ ਫਿਲਹਾਲ ਟੀਮ ਇੰਡੀਆ ਖਿਲਾਫ 6 ਵਨਡੇ ਮੈਚਾਂ ਦੀ ਸੀਰੀਜ਼ ਖੇਡ ਰਿਹਾ ਹੈ, ਜਿਸਦੇ ਪਹਿਲੇ ਪੰਜ ਵਿਚੋਂ ਚਾਰ ਮੈਚਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਟੀਮ ਇੰਡੀਆ ਦੀ ਇਤਿਹਾਸਕ ਸੀਰੀਜ ਜਿੱਤ ਵੀ ਹੈ ਪਰ ਸਾਊਥ ਅਫਰੀਕਾ ਦਾ ਵਨਡੇ ਵਿਚ ਇਤਿਹਾਸ ਭੁਲਾਇਆ ਨਹੀਂ ਜਾ ਸਕਦਾ ਹੈ। ਨਜ਼ਰ  ਪਾਉਂਦੇ ਹਾਂ ਵਨਡੇ ਵਿਚ 6 ਸਭ ਤੋਂ ਵੱਡੀਆਂ ਜਿੱਤਾਂ 'ਤੇ-

1. ਨਿਊਜ਼ੀਲੈਂਡ- 1 ਜੁਲਾਈ 2008 ਨੂੰ ਐਬਰਡੀਨ ਵਿਚ ਆਇਰਲੈਂਡ ਖਿਲਾਫ ਖੇਡਦੇ ਹੋਏ ਨਿਊਜ਼ੀਲੈਂਡ ਨੇ ਵਿਰੋਧੀ ਟੀਮ ਨੂੰ 403 ਦੌੜਾਂ ਦਾ ਵਿਸ਼ਾਲ ਟੀਚਾ ਦਿੱਤਾ। ਇਸ ਮੁਕਾਬਲੇ ਨੂੰ ਆਇਰਲੈਂਡ 290 ਦੌੜਾਂ ਨਾਲ ਹਾਰ ਗਿਆ।

2. ਆਸਟਰੇਲੀਆ- 4 ਮਾਰਚ 2015 ਨੂੰ ਪਰਥ ਵਿਚ ਖੇਡੇ ਗਏ ਇਸ ਮੈਚ ਵਿਚ ਮੇਜ਼ਬਾਨ ਟੀਮ ਨੇ ਅਫਗਾਨਿਸਤਾਨ ਨੂੰ 275 ਦੌੜਾਂ ਨਾਲ ਕਰਾਰੀ ਹਾਰ ਦਿੱਤੀ ਸੀ। ਉਥੇ ਹੀ 27 ਫਰਵਰੀ 2003 ਨੂੰ ਇੱਕ ਹੋਰ ਮੁਕਾਬਲੇ ਵਿਚ ਨਾਮੀਬੀਆ ਖਿਲਾਫ ਆਸਟਰੇਲੀਆ ਨੇ 302 ਦੌੜਾਂ ਦਾ ਟੀਚਾ ਰੱਖਿਆ, ਜਿਸਨੂੰ ਵਿਰੋਧੀ ਟੀਮ 256 ਦੌੜਾਂ ਦੇ ਵਿਸ਼ਾਲ ਫਰਕ ਨਾਲ ਹਾਰ ਗਈ।

3. ਸਾਊਥ ਅਫਰੀਕਾ- 22 ਅਕਤੂਬਰ 2010 ਨੂੰ ਬੇਨੋਨੀ (ਸਾਊਥ ਅਫਰੀਕਾ) ਵਿਚ ਜਿੰਬਾਬਵੇ ਅਤੇ ਸਾਊਥ ਅਫਰੀਕਾ ਦਰਮਿਆਨ ਮੈਚ ਖੇਡਿਆ ਗਿਆ। ਪਹਿਲਾਂ ਬੱਲੇਬਾਜੀ ਕਰਦੇ ਹੋਏ ਸਾਊਥ ਅਫਰੀਕਾ ਨੇ 400 ਦੌੜਾਂ ਦਾ ਟੀਚਾ ਦਿੱਤਾ। ਇਸਦੇ ਜਵਾਬ ਵਿਚ ਜਿੰਬਾਬਵੇ ਮੁਕਾਬਲੇ ਨੂੰ 272 ਦੌੜਾਂ ਨਾਲ ਹਾਰ ਗਿਆ। ਇਸਦੇ ਇਲਾਵਾ 11 ਜਨਵਰੀ 2012 ਨੂੰ ਪਾਰਲ (ਸਾਊਥ ਅਫਰੀਕਾ) ਵਿਚ ਸ਼੍ਰੀਲੰਕਾ ਖਿਲਾਫ ਖੇਡਦੇ ਹੋਏ ਮੇਜ਼ਬਾਨ ਟੀਮ ਨੇ 302 ਦੌੜਾਂ ਦਾ ਟੀਚਾ ਦਿੱਤਾ। ਇਸ ਮੁਕਾਬਲੇ ਨੂੰ ਸ਼੍ਰੀਲੰਕਾ ਨੇ 258 ਦੌੜਾਂ ਨਾਲ ਹਾਰਿਆ। ਉਥੇ ਹੀ ਸਿਡਨੀ ਵਿਚ 27 ਫਰਵਰੀ 2015 ਨੂੰ ਵੈਸਟਇੰਡੀਜ਼ ਖਿਲਾਫ ਸਾਊਥ ਅਫਰੀਕਾ ਨੇ 257 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।

4. ਭਾਰਤ- 19 ਮਾਰਚ 2007 ਨੂੰ ਵਰਲਡ ਕੱਪ ਦੌਰਾਨ ਪੋਰਟ ਆਫ ਸਪੇਨ ਵਿਚ ਭਾਰਤ ਅਤੇ ਬਰਮੂਡਾ ਦਰਮਿਆਨ ਮੁਕਾਬਲਾ ਖੇਡਿਆ ਗਿਆ, ਜਿਸ ਵਿਚ 414 ਦੌਡਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬਰਮੂਡਾ ਨੂੰ 257 ਦੌੜਾਂ ਨਾਲ ਹਾਰ ਝਲਣੀ ਪਈ ਸੀ। ਇਸਦੇ ਇਲਾਵਾ 25 ਜੂਨ 2008 ਨੂੰ ਟੀਮ ਇੰਡੀਆ ਨੇ ਕਰਾਚੀ ਵਿਚ ਹਾਂਗਕਾਂਗ ਖਿਲਾਫ 256 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।

5. ਪਾਕਿਸਤਾਨ ਨੇ 18 ਅਗਸਤ 2016 ਨੂੰ ਡਬਲਿਨ ਵਿਚ ਆਇਰਲੈਂਡ ਨੂੰ 338 ਦੌੜਾਂ ਦਾ ਟੀਚਾ ਦਿੱਤਾ, ਜਿਸਨੂੰ ਵਿਰੋਧੀ ਟੀਮ 255 ਦੌੜਾਂ ਨਾਲ ਹਾਰ ਗਈ ਸੀ।

6. ਸ਼੍ਰੀਲੰਕਾ ਨੇ 29 ਅਕਤੂਬਰ 2000 ਨੂੰ ਸ਼ਾਰਜਾਹ ਵਿਚ ਭਾਰਤ ਸਾਹਮਣੇ 300 ਦੌੜਾਂ ਦਾ ਟੀਚਾ ਰੱਖਿਆ। ਟੀਮ ਇੰਡੀਆ ਇਸ ਮੈਚ ਨੂੰ 245 ਦੌੜਾਂ ਨਾਲ ਹਾਰੀ।