ਚੈਂਪੀਅਨਸ ਟਰਾਫੀ ''ਚ ਇਹ 4 ਟੀਮਾਂ ਰਹਿਣਗੀਆਂ ਟਾਪ ''ਤੇ, ਸਾਬਕਾ ਕ੍ਰਿਕਟਰ ਨੇ ਕਿਹਾ...

05/29/2017 4:56:41 PM

ਨਵੀਂ ਦਿੱਲੀ— ਸਾਬਕਾ ਆਸਟਰੇਲੀਆਈ ਕ੍ਰਿਕਟਰ ਈਆਨ ਚੈਪਲ ਨੇ ਚੈਂਪੀਅਨਸ ਟਰਾਫੀ 'ਚ ਆਪਣੀ ਪਸੰਦੀਦਾ ਟੀਮਾਂ ਦੱਸੀਆਂ ਹਨ, ਜੋ ਸੈਮੀਫਾਈਨਲ 'ਚ ਪੁੱਜ ਸਕਦੀਆਂ ਹਨ।

ਚੈਪਲ ਨੇ ਕਿਹਾ ਭਾਰਤ ਇੰਗਲੈਂਡ, ਆਸਟਰੇਲੀਆ ਅਤੇ ਦੱਖਣੀ ਅਫਰੀਕਾ ਟੂਰਨਾਮੈਂਟ 'ਚ ਟਾਪ ਦੀਆਂ ਟੀਮਾਂ ਰਹਿਣਗੀਆਂ।


ਈਆਨ ਨੇ ਕਿਹਾ, ''ਆਈ.ਪੀ.ਐੱਲ. ਦੇ ਬਾਅਦ ਭਾਰਤੀ ਟੀਮ ਇੱਥੇ ਵਧੀਆ ਪ੍ਰਦਰਸ਼ਨ ਕਰੇਗੀ। ਟੀਮ ਕੋਲ ਬੱਲੇਬਾਜ਼ੀ ਲਈ ਕਈ ਵਧੀਆ ਨਾਂ ਹਨ, ਪਰ ਉਨ੍ਹਾਂ ਦੀ ਗੇਂਦਬਾਜ਼ੀ 'ਚ ਅਜਿਹਾ ਅਟੈਕ ਨਹੀਂ ਹੈ ਜਿਹੋ ਜਿਹਾ ਦੂਜੀਆਂ ਟੀਮਾਂ ਕੋਲ ਹੈ।''

ਚੈਪਲ ਮੁਤਾਬਕ, ''ਚਾਰੋਂ ਟੀਮਾਂ ਬਹੁਤ ਮਜ਼ਬੂਤ ਹਨ, ਜੋ ਸੈਮੀਫਾਈਨਲ 'ਚ ਪੁੱਜ ਸਕਦੀਆਂ ਹਨ। ਇੰਗਲੈਂਡ ਨੂੰ ਆਪਣੇ ਘਰ 'ਚ ਖੇਡਣ ਦਾ ਫਾਇਦਾ ਮਿਲੇਗਾ।

ਉੱਥੇ ਹੀ ਭਾਰਤ ਇਸ ਦਾ ਮੌਜੂਦਾ ਚੈਂਪੀਅਨ ਹੈ। ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵੀ ਮਜ਼ਬੂਤ ਟੀਮਾਂ ਹਨ ਜੋ ਵਿਰੋਧੀ ਟੀਮਾਂ ਨੂੰ ਸਖਤ ਟੱਕਰ ਦੇਣਗੀਆਂ।''