ਸ਼੍ਰੀਲੰਕਾਈ ਖਿਡਾਰੀ ਨੂੰ ਜਨਮਦਿਨ ''ਤੇ ਖੂਬਸੂਰਤ ਪਤਨੀ ਨੇ ਦਿੱਤਾ ਖਾਸ ਤੋਹਫਾ, ਦੇਖੋ ਵੀਡੀਓ

04/03/2019 4:16:03 PM

ਜਲੰਧਰ : ਸ਼੍ਰੀਲੰਕਾਈ ਕ੍ਰਿਕਟਰ ਪਲੇਅਰ ਥਿਸਾਰਾ ਪਰੇਰਾ 30 ਸਾਲ ਦੇ ਹੋ ਗਏ ਹਨ। ਜਨਮਦਿਨ 'ਤੇ ਉਸ ਦੀ ਪਤਨੀ ਨੇ ਖਾਸ ਸਰਪ੍ਰਾਈਜ਼ ਦਿੱਤਾ ਹੈ ਜਿਸਦਾ ਥਿਸਾਰਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਵੀਡੀਓ ਵੀ ਸ਼ੇਅਰ ਕੀਤਾ ਹੈ। ਦਰਅਸਲ ਥਿਸਾਰਾ ਨੂੰ ਉਸਦੇ ਜਨਮਦਿਨ 'ਤੇ ਖਾਸ ਕੇਕ ਭੇਜਿਆ ਸੀ ਜਿਸ ਨੂੰ ਉਹ ਆਪਣੇ ਸਾਥੀ ਕ੍ਰਿਕਟਰਾਂ ਦੇ ਨਾਲ ਸ਼ੇਅਰ ਕਰ ਸਕਣ। ਥਿਸਾਰਾ ਨੇ ਟਵਿੱਟਰ 'ਤੇ ਪੋਸਟ ਕੀਤੀ ਵੀਡੀਓ ਦੇ ਨਾਲ ਲਿਖਿਆ ਹੈ- ਖਾਸਕਰ ਧੰਨਵਾਦ ਮੇਰੀ ਪਤਨੀ ਦਾ ਜਿਸ ਨੇ ਇਹ ਸਰਪ੍ਰਾਈਜ਼ ਦਿੱਤਾ ਪਰ ਮੈਂ ਅਜੇ ਵੀ ਤੁਹਾਨੂੰ ਇੱਥੇ ਮਿਸ ਕਰ ਰਿਹਾ ਹਾਂ। ਇਸ ਤੋਂ ਇਲਾਵਾ ਦਿਮੁਥ ਅਤੇ ਟੀਮ ਮੈਂਬਰਸ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੇਰੇ ਜਨਮਦਿਨ ਲਈ ਸਮਾਂ ਕੱਢਿਆ। ਦੇਖੋ ਵੀਡੀਓ :