ਕ੍ਰਿਕਟ ’ਚ ਨਹੀਂ ਹੋਣਗੇ ਜ਼ਿਆਦਾ ਬਦਲਾਅ : ਗੰਭੀਰ

05/11/2020 11:15:47 AM

ਨਵੀਂ ਦਿੱਲੀ– ਭਾਰਤ ਦੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ‘ਕੋਵਿਡ-19’ ਮਹਾਮਾਰੀ ਦੇ ਕਾਰਣ ਗੇਂਦ ’ਤੇ ਲਾਰ ਦੇ ਇਸਤੇਮਾਲ ’ਤੇ ਪਾਬੰਦੀ ਦੇ ਇਲਾਵਾ ਕ੍ਰਿਕਟ ਵਿਚ ਜ਼ਿਆਦਾ ਬਦਲਾ ਨਹੀਂ ਹੋਣਗੇ। ਗੰਭੀਰ ਨੇ ਕਿਹਾ,‘‘ਹੋ ਸਕਦਾ ਹੈ ਕਿ ਗੇਂਦ ’ਤੇ ਲਾਰ ਦੇ ਇਸਤੇਮਾਲ ਦਾ ਬਦਲ ਮਿਲ ਜਾਵੇ ਪਰ ਇਸਦੇ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਹੋਰ ਕੋਈ ਬਦਲਾਅ ਹੋਵੇਗਾ।’’

ਉਸ ਨੇ ਕਿਹਾ,‘‘ਖਿਡਾਰੀਆਂ ਨੂੰ ਅਜਿਹੇ ਹਾਲਾਤ ਦੇ ਨਾਲ ਜਿਊਣ ਦੀ ਹੁਣ ਤੋਂ ਅਾਦਤ ਪਾ ਲੈਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਮੰਨਣਾ ਪਵੇਗਾ ਕਿ ਇਹ ਵਾਇਰਸ ਉਨ੍ਹਾਂ ਦੇ ਨੇੜੇ-ਤੇੜੇ ਹੈ, ਉਹ ਇਸ ਦਾ ਸ਼ਿਕਾਰ ਹੋ ਸਕਦੇ ਹਨ ਪਰ ਉਨ੍ਹਾਂ ਨੂੰ ਅਜਿਹੇ ਹਾਲਾਤ ਦੇ ਨਾਲ ਹੀ ਰਹਿਣਾ ਪਵੇਗਾ।’’ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੰਭੀਰ ਨੇ ਕਿਹਾ,‘‘ਕਿਸੇ ਵੀ ਖੇਡ ਵਿਚ ਸਮਾਜਿਕ ਦੂਰੀ ਤੇ ਹੋਰ ਨਿਯਮ ਬਰਕਰਾਰ ਰੱਖਣਾ ਆਸਾਨ ਨਹੀਂ ਹੋਵੇਗਾ। ਕ੍ਰਿਕਟ ਵਿਚ ਕੁਝ ਹੱਦ ਤਕ ਭਾਵੇਂ ਸੰਭਵ ਹੋਵੇ ਪਰ ਫੁੱਟਬਾਲ, ਹਾਕੀ ਤੇ ਹੋਰਨਾਂ ਖੇਡਾਂ ਵਿਚ ਇਹ ਕਿਵੇਂ ਹੋਵੇਗਾ? ਇਸ ਲਈ ਹਾਲਾਤ ਨੂੰ ਜਿੰਨਾ ਜਲਦੀ ਹੋ ਸਕੇ, ਸਵੀਕਾਰ ਕਰਨਾ ਪਵੇਗਾ।’’

Ranjit

This news is Content Editor Ranjit