ਭਾਰਤ-ਬੰਗਲਾਦੇਸ਼ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

09/13/2019 12:55:14 AM

ਕੋਲੰਬੋ— ਭਾਰਤ ਅੰਡਰ-19 ਅਤੇ ਬੰਗਲਾਦੇਸ਼ ਅੰਡਰ-19 ਟੀਮਾਂ ਵਿਚਾਲੇ ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਭਾਰਤ ਦਾ ਸੈਮੀਫਾਈਨਲ ਵਿਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਦਾ ਅਫਗਾਨਿਸਤਾਨ ਨਾਲ ਮੁਕਾਬਲਾ ਹੋਣਾ ਸੀ ਪਰ ਦੋਵੇਂ ਹੀ ਸੈਮੀਫਾਈਨਲ ਮੁਕਾਬਲੇ ਬਾਰਿਸ਼ ਦੀ ਭੇਟ ਚੜ੍ਹ ਗਏ ਅਤੇ ਮੈਚ ਬਿਨਾਂ ਟਾਸ ਹੋਏ ਰੱਦ ਕਰਨ ਦਾ ਫੈਸਲਾ ਲੈਣਾ ਪਿਆ। ਬਾਰਿਸ਼ ਕਾਰਨ ਮੈਚ ਰੱਦ ਹੋਣ ਨਾਲ ਗਰੁੱਪ ਪੜਾਅ ਵਿਚ ਅੰਕ ਸੂਚੀ ਵਿਚ ਚੋਟੀ 'ਤੇ ਮੌਜੂਦ ਰਹਿਣ ਕਾਰਨ ਭਾਰਤ ਅਤੇ ਬੰਗਲਾਦੇਸ਼ ਫਾਈਨਲ ਵਿਚ ਪਹੁੰਚ ਗਏ।
ਭਾਰਤ ਤੇ ਬੰਗਲਾਦੇਸ਼ ਨੇ ਆਪਣੇ-ਆਪਣੇ ਗਰੁੱਪ ਦੇ ਸਾਰੇ 3 ਮੁਕਾਬਲੇ ਜਿੱਤੇ ਸਨ। ਜਿਸ ਦਾ ਉਨ੍ਹਾਂ ਨੂੰ ਜਿੱਥੇ ਫਾਇਦਾ ਮਿਲਿਆ ਅਤੇ ਦੋਵੇਂ ਟੀਮਾਂ ਬਿਨਾਂ ਇਕ ਵੀ ਗੇਂਦ ਖੇਡੇ ਸਿੱਧਾ ਫਾਈਨਲ ਵਿਚ ਪਹੁੰਚ ਗਈਆਂ। ਭਾਰਤ ਨੇ ਗਰੁੱਪ-ਏ ਵਿਚ ਕੁਵੈਤ ਨੂੰ 7 ਵਿਕਟਾਂ ਨਾਲ, ਪਾਕਿਸਤਾਨ ਨੂੰ 60 ਦੌੜਾਂ ਅਤੇ ਅਫਗਾਨਿਸਤਾਨ ਨੂੰ 3 ਵਿਕਟਾਂ ਨਾਲ ਹਰਾਇਆ ਸੀ। ਬੰਗਲਾਦੇਸ਼ ਨੇ ਗਰੁੱਪ-ਬੀ ਵਿਚ ਯੂ. ਏ. ਈ. ਅਤੇ ਨੇਪਾਲ ਨੂੰ 6 ਵਿਕਟਾਂ ਨਾਲ, ਜਦਕਿ ਸ਼੍ਰੀਲੰਕਾ ਨੂੰ 42 ਦੌੜਾਂ ਨਾਲ ਹਰਾਇਆ ਸੀ। ਭਾਰਤ ਅਤੇ ਬੰਗਲਾਦੇਸ਼ ਅੰਡਰ-19 ਟੀਮਾਂ ਵਿਚਾਲੇ ਏਸ਼ੀਆ ਕੱਪ ਦਾ ਫਾਈਨਲ 14 ਸਤੰਬਰ ਨੂੰ ਕੋਲੰਬੋ ਵਿਚ ਖੇਡਿਆ ਜਾਵੇਗਾ।


Gurdeep Singh

Content Editor

Related News